ਬਲੋਚਿਸਤਾਨ 'ਚ ਆਤਮਘਾਤੀ ਹਮਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪਾਕਿਸਤਾਨ ਦੇ ਬਲੋਚਿਸਤਾਨ ਸੂਬੇ 'ਚ ਸਨਿਚਰਵਾਰ ਦੇਰ ਸ਼ਾਮ ਇਕ ਆਤਮਘਾਤੀ ਹਮਲੇ ਵਿਚ 13 ਚੀਨੀ ਇੰਜੀਨੀਅਰ ਜ਼ਖ਼ਮੀ ਹੋ ਗਏ.............

Damage Bus During Attack

ਕਵੇਟਾ : ਪਾਕਿਸਤਾਨ ਦੇ ਬਲੋਚਿਸਤਾਨ ਸੂਬੇ 'ਚ ਸਨਿਚਰਵਾਰ ਦੇਰ ਸ਼ਾਮ ਇਕ ਆਤਮਘਾਤੀ ਹਮਲੇ ਵਿਚ 13 ਚੀਨੀ ਇੰਜੀਨੀਅਰ ਜ਼ਖ਼ਮੀ ਹੋ ਗਏ। ਇਸ ਹਮਲੇ 'ਚ 5 ਹੋਰ ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਪੁਲਿਸ ਨੇ ਦਸਿਆ ਕਿ ਆਤਮਘਾਤੀ ਹਮਲਾਵਰ ਨੇ ਪਿਕਅਪ ਟਰੱਕ ਨਾਲ ਵਿਦੇਸ਼ੀ ਨਾਗਰਿਕਾਂ ਨੂੰ ਲਿਜਾ ਰਹੀ ਬੱਸ ਨੂੰ ਟੱਕਰ ਮਾਰ ਦਿਤੀ। ਇਹ ਧਮਾਕਾ ਈਰਾਨ ਤੇ ਅਫ਼ਗ਼ਾਨਿਸਤਾਨ ਸਰਹੱਦ ਦੇ ਨੇੜੇ ਸਥਿਤ ਦਲਬਾਂਜਦਿਨ 'ਚ 'ਸਾਈਨਡਕ ਕਾਪਰ ਗੋਲਡ ਮਾਈਨ' ਨੇੜੇ ਹੋਇਆ ਹੈ।

ਉਸੇ ਮਾਈਨਿੰਗ ਪ੍ਰਾਜੈਕਟ 'ਤੇ ਕੁੱਝ ਚੀਨੀ ਇੰਜੀਨੀਅਰ ਕੰਮ ਕਰ ਰਹੇ ਸਨ, ਉਹ ਵੀ ਇਸ ਹਮਲੇ ਦੀ ਲਪੇਟ 'ਚ ਆ ਗਏ। ਪਾਕਿਸਤਾਨ 'ਚ 25 ਜੁਲਾਈ ਨੂੰ ਹੋਈਆਂ ਆਮ ਚੋਣਾਂ ਤੋਂ ਬਾਅਦ ਇਹ ਪਹਿਲਾ ਅਤਿਵਾਦੀ ਹਮਲਾ ਹੈ। ਬਲੋਚਿਸਤਾਨ ਦਾ ਦਲਬਾਂਜਦਿਨ ਇਲਾਕਾ ਕਵੇਟਾ ਤੋਂ ਲਗਭਗ 350 ਕਿਲੋਮੀਟਰ ਦੂਰ ਹੈ।