ਪਾਕਿਸਤਾਨ ਨੂੰ ਸਤਾਉਣ ਲੱਗਿਆ ਭਾਰਤ ਦਾ ਡਰ...ਪੈ ਗਈ ਹੱਥਾਂ ਪੈਰਾਂ ਦੀ, ਦੇਖੋ ਪੂਰੀ ਖ਼ਬਰ!

ਏਜੰਸੀ

ਖ਼ਬਰਾਂ, ਕੌਮਾਂਤਰੀ

ਬੁਲਾਰੇ ਨੇ ਭਾਰਤ ਤੇ ਅਮਰੀਕਾ ਦੀ ਉਸ ਫੌਜੀ ਡੀਲ ਦਾ ਵਿਰੋਧ...

India and Pakistan

ਇਸਲਾਮਾਬਾਦ: ਪਾਕਿਸਤਾਨ ਵਿਚ ਹਰ ਵਕਤ ਇਹੀ ਡਰ ਲੱਗਿਆ ਰਹਿੰਦਾ ਹੈ ਕਿ ਕਿਤੇ ਭਾਰਤ ਉਸ ਤੇ ਹਮਲਾ ਨਾ ਕਰ ਦੇਵੇ। ਦੇਖਿਆ ਜਾਵੇ ਤਾਂ ਪਾਕਿਸਤਾਨ ਵਿਚ ਅਫਵਾਹਾਂ ਦਾ ਬਜ਼ਾਰ ਗਰਮ ਰਹਿੰਦਾ ਹੈ। ਹਾਲ ਹੀ ਵਿਚ ਇਕ ਤਾਜ਼ਾ ਖ਼ਬਰ ਪਾਕਿਸਤਾਨ ਤੋਂ ਸਾਹਮਣੇ ਆਈ ਹੈ। ਪਾਕਿ ਵਿਦੇਸ਼ ਵਿਭਾਗ ਦੇ ਬੁਲਾਰੇ ਫਾਰੁਕੀ ਨੇ ਇਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਅਗਲੇ ਕੁੱਝ ਦਿਨਾਂ ਵਿਚ ਭਾਰਤੀ ਫੌਜ ਪਾਕਿ ਤੇ ਵੱਡੀ ਕਾਰਵਾਈ ਕਰ ਸਕਦੀ ਹੈ।

ਹਾਲਾਂਕਿ ਬੁਲਾਰੇ ਨੇ ਇਸ ਕਾਰਵਾਈ ਦਾ ਕੋਈ ਠੋਸ ਕਾਰਨ ਨਹੀਂ ਦੱਸਿਆ। ਫਿਲਹਾਲ ਤੁਰਕੀ ਦੇ ਰਾਸ਼ਟਰਪਤੀ ਪਾਕਿਸਤਾਨ ਦੀ ਯਾਤਰਾ ਤੇ ਹਨ ਤੇ 24 ਫਰਵਰੀ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਭਾਰਤ ਦੀ ਯਾਤਰਾ ਤੇ ਆਉਣਗੇ ਅਜਿਹੀ ਸਥਿਤੀ ਵਿਚ ਪਾਕਿਸਤਾਨ ਦੇ ਵਿਦੇਸ਼ ਵਿਭਾਗ ਦਾ ਬਿਆਨ ਦੇਣਾ ਹੈਰਾਨ ਕਰਨ ਵਾਲਾ ਤੇ ਗੈਰ-ਜ਼ਿੰਮੇਦਾਰਾਨਾ ਹੈ।  ਉਹਨਾਂ ਅੱਗੇ ਕਿਹਾ ਕਿ ਤੁਰਕੀ ਦੇ ਰਾਸ਼ਟਰਪਤੀ ਰਿਸੇਪ ਤੈਯਪ ਅਦ੍ਰੋਗਾਨ ਪਾਕਿਸਤਾਨ ਦੇ ਦੌਰੇ ਤੇ ਹਨ।

ਇਸ ਦੌਰਾਨ ਭਾਰਤ ਫ਼ਾਇਦਾ ਚੁੱਕ ਸਕਦਾ ਹੈ। ਅਜਿਹੇ ਭੜਕਾਊ ਬਿਆਨ ਕਾਰਨ ਪਾਕਿਸਤਾਨ ਵਿਚ ਹਲਚਲ ਪੈਦਾ ਹੋ ਸਕਦੀ ਹੈ। ਪਾਕਿਸਤਾਨੀ ਬੁਲਾਰੇ ਨੇ ਧਮਕੀ ਦਿੱਤੀ ਹੈ ਕਿ ਜੇਕਰ ਭਾਰਤ ਸਰਕਾਰ ਨੇ ਇਸ ਤਰ੍ਹਾਂ ਦੀ ਕੋਈ ਵੀ ਕਾਰਵਾਈ ਕੀਤੀ ਤਾਂ ਪਾਕਿਸਤਾਨ ਇਸ ਦਾ ਜਵਾਬ ਦੇਵੇਗਾ। ਬੁਲਾਰੇ ਨੇ ਕਿਹਾ ਕਿ ਤੁਰਕੀ ਕਸ਼ਮੀਰ ਦੇ ਮੁੱਦੇ 'ਤੇ ਪਾਕਿਸਤਾਨ ਦੇ ਸਟੈਂਡ ਦਾ ਸਮਰਥਨ ਕਰਦਾ ਰਿਹਾ ਹੈ। ਇਹ ਗੱਲ ਭਾਰਤ ਨੂੰ ਚੰਗੀ ਨਹੀਂ ਲੱਗਦੀ।

ਬੁਲਾਰੇ ਨੇ ਭਾਰਤ ਤੇ ਅਮਰੀਕਾ ਦੀ ਉਸ ਫੌਜੀ ਡੀਲ ਦਾ ਵਿਰੋਧ ਕੀਤਾ ਜਿਸ ਤਹਿਤ ਭਾਰਤ ਨੂੰ ਏਅਰ ਡਿਫੈਂਸ ਸਿਸਟਮ ਦਿੱਤੇ ਜਾਣ ਦੀ ਮਨਜ਼ੂਰੀ ਮਿਲੀ ਹੈ। ਮੀਡੀਆ ਰਿਪੋਰਟ ਮੁਤਾਬਕ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਭਾਰਤ ਨੂੰ 18 ਅਰਬ ਡਾਲਰ ਵਿਚ ਏਅਰ ਡਿਫੈਂਸ ਸਿਸਟਮ ਵੇਚਣ ਦੀ ਮਨਜ਼ੂਰੀ ਦਿੱਤੀ ਹੈ।

ਦਸ ਦਈਏ ਕਿ ਇਸ ਤੋਂ ਪਹਿਲਾਂ ਰੂਸ ਦੇ ਨਾਲ ਵੀ ਭਾਰਤ ਨੇ ਐਸ-400 ਮਿਜ਼ਾਇਲ ਸਿਸਟਮ ਦਾ ਸੌਦਾ ਕੀਤਾ ਸੀ ਇਸ ਤੇ ਅਮਰੀਕਾ ਨੇ ਇਤਰਾਜ਼ ਜਤਾਇਆ ਸੀ ਪਰ ਭਾਰਤ ਅਪਣੇ ਫੈਸਲੇ ਤੇ ਅੜਿਆ ਰਿਹਾ। ਇਸ ਨਾਲ ਮਿਜ਼ਾਇਲ ਸਿਸਟਮ 380 ਕਿਲੋਮੀਟਰ ਦੀ ਰੇਂਜ ਵਿਚ ਜੈਟਸ, ਜਾਸੂਸੀ ਜਹਾਜ਼ਾਂ, ਮਿਜ਼ਾਇਲਾਂ ਤੇ ਡਰੋਨਾਂ ਦੀ ਨਿਸ਼ਾਨਦੇਹੀ ਕਰ ਕੇ ਉਹਨਾਂ ਨੂੰ ਨਸ਼ਟ ਕਰ ਸਕਦਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ   Facebook  ਤੇ ਲਾਈਕ Twitter  ਤੇ follow  ਕਰੋ।