ਤਾਲਿਬਾਨ ਖਿਲਾਫ਼ ਅਫ਼ਗਾਨ ਔਰਤਾਂ ਦੀ ਬਗਾਵਤ, ਸ਼ੁਰੂ ਕੀਤੀ #DoNotTouchMyClothes ਮੁਹਿੰਮ

ਏਜੰਸੀ

ਖ਼ਬਰਾਂ, ਕੌਮਾਂਤਰੀ

ਤਾਲਿਬਾਨ ਦੀਆਂ ਔਰਤ ਵਿਰੋਧ ਨੀਤੀਆਂ ਖਿਲਾਫ਼ ਅਫ਼ਗਾਨ ਔਰਤਾਂ ਨੇ ਮੋਰਚਾ ਖੋਲ੍ਹਿਆ ਹੈ। ਇਸ ਦੇ ਚਲਦਿਆਂ ਅਫ਼ਗਾਨੀ ਔਰਤਾਂ ਵੱਲੋਂ ਆਨਲਾਈਨ ਮੁਹਿੰਮ ਸ਼ੁਰੂ ਕੀਤੀ ਗਈ ਹੈ

Afghan women hit back at Taliban with Do Not Touch My Clothes campaign

 

ਕਾਬੁਲ: ਅਫ਼ਗਾਨਿਸਤਾਨ ਵਿਚ ਤਾਲਿਬਾਨ (Taliban in Afghanistan) ਦੀਆਂ ਔਰਤ ਵਿਰੋਧ ਨੀਤੀਆਂ ਖਿਲਾਫ਼ ਅਫ਼ਗਾਨ ਔਰਤਾਂ ਨੇ ਮੋਰਚਾ ਖੋਲ੍ਹਿਆ ਹੈ। ਇਸ ਦੇ ਚਲਦਿਆਂ ਅਫ਼ਗਾਨੀ ਔਰਤਾਂ ਵੱਲੋਂ ਆਨਲਾਈਨ ਮੁਹਿੰਮ ਸ਼ੁਰੂ ਕੀਤੀ ਗਈ ਹੈ, ਇਸ ਦੇ ਲਈ #DoNotTouchMyClothes ਅਤੇ #AfghanistanCulture ਵਰਗੇ ਹੈਸ਼ਟੈਗ ਚਲਾਏ ਜਾ ਰਹੇ ਹਨ।

ਹੋਰ ਪੜ੍ਹੋ: ਰਾਹੁਲ ਗਾਂਧੀ ਦਾ CM ਯੋਗੀ ’ਤੇ ਤੰਜ਼, ਕਿਹਾ- ਜੋ ਨਫ਼ਰਤ ਕਰੇ, ਉਹ ਯੋਗੀ ਕਾਹਦਾ!

ਅਫ਼ਗਾਨ ਔਰਤਾਂ (Afghan women hit back at Taliban) ਇਹਨਾਂ ਹੈਸ਼ਟੈਗ ਦੀ ਵਰਤੋਂ ਨਾਲ ਰਵਾਇਤੀ ਪਹਿਰਾਵੇ ਵਿਚ ਅਪਣੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਸ਼ੇਅਰ ਕਰ ਰਹੀਆਂ ਹਨ। ਇਸ ਮੁਹਿੰਮ ਨੂੰ ਸੋਸ਼ਲ ਮੀਡੀਆ ’ਤੇ ਭਰਵਾਂ ਹੁੰਗਾਰਾ ਵੀ ਮਿਲ ਰਿਹਾ ਹੈ। ਕਈ ਔਰਤਾਂ ਨੇ ਲਿਖਿਆ, ‘ਅਫਗਾਨ ਸੱਭਿਆਚਾਰ (Afghan culture) ਸੁੰਦਰ ਰੰਗਾਂ ਦਾ ਮੇਲ ਹੈ। ਬੁਰਕਾ ਅਤੇ ਔਰਤਾਂ ’ਤੇ ਜ਼ੁਲਮ ਕਦੀ ਵੀ ਇਸ ਦਾ ਹਿੱਸਾ ਨਹੀਂ ਰਿਹਾ’।

ਹੋਰ ਪੜ੍ਹੋ: ਆਜ਼ਾਦੀ ਦੇ ਕਈ ਨਾਇਕਾਂ ਨੂੰ ਭੁਲਾਇਆ ਗਿਆ, ਪੁਰਾਣੀਆਂ ਗਲਤੀਆਂ ਸੁਧਾਰ ਰਿਹਾ ਦੇਸ਼- PM Modi

ਅਫ਼ਗਾਨਿਸਤਾਨ ਵਿਚ ਫਸਟ ਜੈਂਡਰ ਸਟਡੀਜ਼ ਪ੍ਰੋਗਰਾਮ ਸ਼ੁਰੂ ਕਰਨ ਵਾਲੀ ਡਾ. ਬਹਾਰ ਜਲਾਲੀ ਨੇ ਸੋਸ਼ਲ ਮੀਡੀਆ ਉੱਤੇ ਅਪਣੀ ਅਫ਼ਗਾਨ ਪਹਿਰਾਵੇ ਵਿਚ ਤਸਵੀਰ ਸਾਂਝੀ ਕੀਤੀ। ਉਹਨਾਂ ਲਿਖਿਆ- ਇਹ ਅਫ਼ਗਾਨ ਸੱਭਿਆਚਾਰ ਹੈ। #AfghanistanCulture।

ਹੋਰ ਪੜ੍ਹੋ: IPL 2021 ਤੋਂ ਹਟੇ 15 ਖਿਡਾਰੀ, ਪ੍ਰੀਟੀ ਜ਼ਿੰਟਾ ਦੀ ਟੀਮ Kings XI Punjab ਨੂੰ ਵੱਡਾ ਝਟਕਾ

ਅਫ਼ਗਾਨ ਪੱਤਰਕਾਰ ਵਸਲਤ ਹਜ਼ਰਤ ਨਜ਼ੀਮੀ ਨੇ ਵੀ ਰਵਾਇਤੀ ਪਹਿਰਾਵੇ ਵਿਚ ਅਪਣੀ ਤਸਵੀਰ ਸਾਂਝੀ ਕੀਤੀ। ਉਹਨਾਂ ਲਿਖਿਆ- ਕਾਬੁਲ ਵਿਚ ਰਵਾਇਤੀ ਅਫਗਾਨੀ ਪਹਿਰਾਵੇ ਵਿਚ ਮੈਂ। ਇਹ ਅਫਗਾਨ ਸਭਿਆਚਾਰ ਹੈ ਅਤੇ ਅਫਗਾਨ ਔਰਤਾਂ ਅਜਿਹੇ ਕੱਪੜੇ ਪਾਉਂਦੀਆਂ ਹਨ। ਤਹਿਮੀਨਾ ਅਜ਼ੀਜ਼ ਨਾਂਅ ਦੀ ਮਹਿਲਾ ਨੇ ਕਿਹਾ ਕਿ ਮੈਂ ਅਪਣੇ ਅਫ਼ਗਾਨ ਪਹਿਰਾਵੇ ਨੂੰ ਮਾਣ ਨਾਲ ਪਾਉਂਦੀ ਹਾਂ। ਇਹ ਬਹੁਤ ਖ਼ੂਬਸੂਰਤ ਹੈ। ਸ਼ੁਕਰੀਆ ਜਲਾਲੀ ਜੀ ਅਫ਼ਗਾਨਿਸਤਾਨ ਦੀਆਂ ਔਰਤਾਂ ਨੂੰ ਪ੍ਰੇਰਿਤ ਕਰਨ ਲਈ।

ਹੋਰ ਪੜ੍ਹੋ: QUAD ਸੰਮੇਲਨ ਵਿਚ ਹਿੱਸਾ ਲੈਣ ਲਈ ਅਮਰੀਕਾ ਜਾਣਗੇ ਪੀਐਮ ਮੋਦੀ, 24 ਸਤੰਬਰ ਨੂੰ ਹੋਵੇਗਾ ਆਯੋਜਨ

37 ਸਾਲਾ ਅਫ਼ਗਾਨ ਰਿਸਰਚਰ ਲੀਮਾ ਹਲੀਮਾ ਅਹਿਮਦ ਨੇ ਕਿਹਾ, ‘ਮੈਂ ਅਪਣੀ ਤਸਵੀਰ ਇਸ ਲਈ ਸਾਂਝੀ ਕੀਤੀ ਕਿਉਂਕਿ ਅਸੀਂ ਅਫ਼ਗਾਨ ਔਰਤਾਂ ਹਾਂ। ਸਾਨੂੰ ਅਪਣੇ ਸੱਭਿਆਚਾਰ ਉੱਤੇ ਮਾਣ ਹੈ ਅਤੇ ਸਾਡਾ ਮੰਨਣਾ ਹੈ ਕਿ ਕੋਈ ਕੱਟੜਪੰਥੀ ਸਮੂਹ ਸਾਡੀ ਪਛਾਣ ਨਿਰਧਾਰਤ ਨਹੀਂ ਕਰ ਸਕਦਾ। ਸਾਡਾ ਸੱਭਿਆਚਾਰ ਵਿਚ ਹਨੇਰਾ ਨਹੀਂ ਹੈ। ਇਹ ਰੰਗਾਂ ਨਾਲ ਭਰਿਆ ਹੋਇਆ ਹੈ। ਇਸ ਵਿਚ ਖ਼ੂਬਸੂਰਤੀ ਹੈ। ਇਸ ਵਿਚ ਕਲਾ ਹੈ ਅਤੇ ਇਸੇ ਵਿਚ ਪਛਾਣ ਹੈ’।

ਹੋਰ ਪੜ੍ਹੋ: ਜਲ੍ਹਿਆਂਵਾਲਾ ਬਾਗ ਦੇ ਨਵੀਨੀਕਰਨ ਦਾ ਵਿਰੋਧ ਜਾਰੀ, ਸੜਕਾਂ 'ਤੇ ਉੱਤਰੇ ਸ਼ਹੀਦਾਂ ਦੇ ਪਰਿਵਾਰ 

ਜ਼ਿਕਰਯੋਗ ਹੈ ਕਿ ਅਫ਼ਗਾਨਿਸਤਾਨ ਉੱਤੇ ਕਬਜ਼ਾ ਕਰਨ ਤੋਂ ਬਾਅਦ ਤਾਲਿਬਾਨ ਵੱਲੋਂ ਅਫ਼ਗਾਨ ਔਰਤਾਂ ਲਈ ਕਈ ਨਿਯਮ ਬਣਾਏ ਗਏ ਹਨ। ਤਾਲਿਬਾਨ ਦਾ ਕਹਿਣਾ ਹੈ ਕਿ ਔਰਤਾਂ ਨੂੰ ਸ਼ਰੀਆ ਕਾਨੂੰਨ ਅਤੇ ਸਥਾਨਕ ਪਰੰਪਰਾਵਾਂ ਅਨੁਸਾਰ ਪੜ੍ਹਾਈ ਅਤੇ ਕੰਮ ਕਰਨ ਦੀ ਮਨਜ਼ੂਰੀ ਹੋਵੇਗੀ ਪਰ ਇਸ ਦੇ ਨਾਲ ਹੀ ਸਖ਼ਤ ਡਰੈੱਸ ਕੋਡ ਦੇ ਨਿਯਮ ਵੀ ਲਾਗੂ ਹੋਣਗੇ। ਅਫ਼ਗਾਨਿਸਤਾਨ ਦੇ ਉੱਚ ਸਿੱਖਿਆ ਮੰਤਰੀ ਅਬਦੁਲ ਬਾਕੀ ਹੱਕਾਨੀ ਨੇ ਕਿਹਾ ਕਿ ਯੂਨੀਵਰਸਿਟੀਆਂ ਵਿਚ ਲੜਕੀਆਂ ਅਤੇ ਲੜਕਿਆਂ ਨੂੰ ਵੱਖ-ਵੱਖ ਬਿਠਾਇਆ ਜਾਵੇਗਾ ਅਤੇ ਔਰਤਾਂ ਲਈ ਨਕਾਬ ਲਾਜ਼ਮੀ ਹੋਵੇਗਾ।