ਕੈਨੇਡਾ: ਸਿੱਖ ਸੁਰੱਖਿਆ ਗਾਰਡ 'ਤੇ ਹੋਇਆ ਨਸਲਵਾਦੀ ਹਮਲਾ, ਸੋਸ਼ਲ ਮੀਡੀਆ 'ਤੇ ਵੀਡੀਓ ਹੋਈ ਵਾਈਰਲ

ਏਜੰਸੀ

ਖ਼ਬਰਾਂ, ਕੌਮਾਂਤਰੀ

ਨਸਲੀ ਟਿੱਪਣੀਆਂ ਕਰਦੇ ਹੋਏ ਗਾਰਡ ਨੂੰ ‘ਚੁੱਪ ਰਹਿਣ’ ਅਤੇ ਆਪਣੇ ‘ਦੇਸ਼ ਵਾਪਸ ਜਾਣ’ ਵਰਗੇ ਸ਼ਬਦ ਕਹੇ ਗਏ।

Canadian Man doing Racial comments on Sikh Guard

ਬ੍ਰਿਟਿਸ਼ ਕੋਲੰਬੀਆ: ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ (British Columbia, Canada) ਦੇ ਸ਼ਹਿਰ  ਕੇਲੋਅਨਾ ‘ਚ ਇਕ ਪੰਜਾਬੀ ਸਿੱਖ ਸਰਦਾਰ (Punjabi Sikh) ’ਤੇ ਨਸਲੀ ਹਮਲਾ (Racial attack) ਹੋਣ ਦਾ ਮਾਮਲਾ ਸਾਹਮਣੇ ਅਇਆ ਹੈ। ਜਾਣਕਾਰੀ ਅਨੁਸਾਰ ਇਕ ਵੈਕਸੀਨ ਕਲੀਨਕ (Vaccine Clinic) ਦੇ ਬਾਹਰ ਪੰਜਾਬੀ ਗਾਰਡ ਅਨਮੋਲ ਸਿੰਘ (Punjabi Guard Anmol Singh) ਤਇਨਾਤ ਸੀ, ਜਿਸ ’ਤੇ ਇਕ ਕੈਨੇਡੀਅਨ ਸਖਸ਼ (Canadian Man) ਨੇ ਨਸਲਵਾਦੀ ਟਿਪੱਣੀਆਂ ਕੀਤੀਆਂ। 

ਇਹ ਵੀ ਪੜ੍ਹੋ - ਕਿਸਾਨ ਅੰਦੋਲਨ ਨੂੰ ਲੈ ਕੇ ਰਾਕੇਸ਼ ਟਿਕੈਤ ਦਾ ਵੱਡਾ ਬਿਆਨ- “ਲੱਗਦਾ ਹੈ ਦੇਸ਼ ‘ਚ ਜੰਗ ਹੋਵੇਗੀ”

ਇਹ ਘਟਨਾ ਟ੍ਰਿਨਿਟੀ ਬੈਪਟਿਸਟ ਚਰਚ (Trinity Baptist Church) ਦੇ ਬਾਹਰ ਹੋ ਰਹੇ ਵੈਕਸੀਨ ਵਿਰੋਧੀ ਰੋਸ ਪ੍ਰਦਰਸ਼ਨ ਦੌਰਾਨ ਵਾਪਰੀ। ਜਿਥੇ ਇਕ ਪ੍ਰਦਰਸ਼ਨਕਾਰੀ (Protester) ਬਰੂਸ ਓਰੀਜ਼ੁਕ ਮੌਜੂਦ ਸੁਰੱਖਿਆ ਗਾਰਡ ਨਾਲ ਬਹਿਸ ਕਰਨ ਲੱਗ ਗਿਆ ਅਤੇ ਉਸ ਨੇ ਅਨਮੋਲ ’ਤੇ ਨਸਲੀ ਟਿੱਪਣੀ ਕੀਤੀ। ਕੇਲੋਅਨਾ, ਬੀ.ਸੀ. ਦੀ ਪੁਲਿਸ (Kelowna, B.C. Police) ਇਸ ਨਸਲਵਾਦੀ ਹਮਲੇ ਦੀ ਜਾਂਚ ਕਰ ਰਹੀ ਹੈ। 

ਇਹ ਵੀ ਪੜ੍ਹੋ - ICC ਨੇ ਕੀਤਾ ਟੀ-20 ਵਿਸ਼ਵ ਕਪ ਦੇ ਗਰੁੱਪ ਦਾ ਐਲਾਨ, ਭਾਰਤ-ਪਾਕਿਸਤਾਨ ਇਕੋ ਗਰੁੱਪ ‘ਚ ਸ਼ਾਮਲ

ਇਸ ਨੂੰ ਲੈ ਕੇ ਇਕ ਵੀਡੀਓ ਵੀ ਵਾਈਰਲ (Video Viral) ਹੋਈ, ਜਿਸ ‘ਚ ਪਰਦਰਸ਼ਨਕਾਰੀਆਂ ਵਿਚੋਂ ਇਕ ਨੂੰ ਸਿੱਖ ਗਾਰਡ ਨਾਲ ਜ਼ੁਬਾਨੀ ਦੁਰਵਿਵਹਾਰ ਕਰਦਿਆਂ ਵੇਖਿਆ ਗਿਆ। ਸੁਰੱਖਿਆ ਗਾਰਡ ਪ੍ਰਦਰਸ਼ਨਕਾਰੀ ਅਤੇ ਇਕ ਹੋਰ ਵਿਅਕਤੀ ਨੂੰ ਜਗ੍ਹਾ ਛੱਡਣ ਨੂੰ ਕਹਿੰਦਾ ਹੈ, ਜਿਸ ਤੋਂ ਬਾਅਦ ਗਾਰਡ ’ਤੇ ਨਸਲੀ ਟਿੱਪਣੀਆਂ ਕੀਤੀਆਂ ਗਈਆਂ ਅਤੇ ਗਾਰਡ ਨੂੰ ‘ਚੁੱਪ ਰਹਿਣ’ ਅਤੇ ਆਪਣੇ ‘ਦੇਸ਼ ਵਾਪਸ ਜਾਣ’ ਵਰਗੇ ਸ਼ਬਦ ਕਹੇ ਗਏ। ਪ੍ਰਦਰਸ਼ਨਕਾਰੀ ਗਾਰਡ ਨੂੰ ਬਾਰ-ਬਾਰ ਕਹਿੰਦਾ ਹੈ ਕਿ ਉਹ ਕੈਨੇਡੀਅਨ ਨਹੀਂ ਹੈ ਅਤੇ ਉਸ ਨੂੰ ਇਥੋਂ ਦੇ ਕਾਨੂੰਨਾਂ ਬਾਰੇ ਨਹੀਂ ਪਤਾ। 

ਇਹ ਵੀ ਪੜ੍ਹੋ -ਕਾਂਵੜ ਯਾਤਰਾ: ਸੁਪਰੀਮ ਕੋਰਟ ਨੇ ਯੋਗੀ ਸਰਕਾਰ ਨੂੰ ਮੁੜ ਵਿਚਾਰ ਕਰਨ ਲਈ ਕਿਹਾ, ਮੰਗਿਆ ਹਲਫ਼ਨਾਮਾ

ਪੁਲਿਸ ਨੇ ਕਿਹਾ ਕਿ ਇਸ ਮਾਮਲੇ ‘ਚ ਸ਼ਾਮਲ ਸ਼ੱਕੀ ਵਿਅਕਤੀ ਦੀ ਪਛਾਣ ਕਰ ਲਈ ਗਈ ਹੈ ਅਤੇ ਜਾਂਚ ਜਾਰੀ ਹੈ। ਮਾਮਲੇ ਦੀ ਪੜਤਾਲ ਅਪਰਾਧਿਕ ਜ਼ਾਬਤੇ ਦੀ ਧਾਰਾ 319 ਤਹਿਤ ਜਾਣ-ਬੁੱਝ ਕੇ ਨਫ਼ਰਤ ਵਧਾਉਣ ਦੀ ਨਜ਼ਰ ਨਾਲ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਨਸਲਵਾਦ ਦੀ ਸਾਡੀ ਕਮਿਊਨਿਟੀ ਵਿਚ ਕੋਈ ਜਗ੍ਹਾ ਨਹੀਂ ਹੈ।