ਇੰਡੋਨੇਸ਼ੀਆ 'ਚ ਆਇਆ ਭੂਚਾਲ, ਤਿੰਨ ਮੌਤਾਂ, ਅੱਧਾ ਦਰਜਨ ਜ਼ਖ਼ਮੀ

ਏਜੰਸੀ

ਖ਼ਬਰਾਂ, ਕੌਮਾਂਤਰੀ

ਭੂਚਾਲ ਦੇ ਕਾਰਨ ਪਹਾੜੀ ਜ਼ਿਲ੍ਹੇ ਵਿੱਚ ਜ਼ਮੀਨ ਖਿਸਕ ਗਈ ਜਿਸ 'ਚ ਦੋ ਲੋਕ ਮਾਰੇ ਗਏ ਅਤੇ ਘੱਟ ਤੋਂ ਘੱਟ ਤਿੰਨ ਪਿੰਡਾਂ ਦੇ ਰਸਤੇ ਬੰਦ ਹੋ ਗਏ ਹਨ। 

Indonesia Earthquake

ਬਾਲੀ (ਇੰਡੋਨੇਸ਼ੀਆ) : ਇੰਡੋਨੇਸ਼ੀਆ ਦੇ ਬਾਲੀ ਟਾਪੂ 'ਤੇ ਸਨਿਚਰਵਾਰ ਤੜਕੇ ਮੱਧ ਤੀਬਰਤਾ ਦਾ ਭੂਚਾਲ ਆਇਆ ਅਤੇ ਉਸ ਮਗਰੋਂ ਇੱਕ ਹੋਰ ਝਟਕਾ ਮਹਿਸੂਸ ਕੀਤਾ ਗਿਆ। ਇਸ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਸੱਤ ਹੋਰ ਜ਼ਖ਼ਮੀ ਹੋ ਗਏ ਹਨ। 

ਇਹ ਵੀ ਪੜ੍ਹੋ : ਮਹਾਰਾਸ਼ਟਰ  :  ਅੱਗ ਲੱਗਣ ਨਾਲ ਫਰਨੀਚਰ ਦੇ 40 ਗੁਦਾਮ ਸੜ ਕੇ ਸੁਆਹ 

ਅਮਰੀਕਾ ਭੂ ਵਿਗਿਆਨੀ ਸਰਵੇਖਣ ਵਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਭੂਚਾਲ ਦੀ ਤੀਬਰਤਾ 4.8 ਨਾਪੀ ਗਈ ਹੈ।  ਭੂਚਾਲ ਬਾਲੀ ਦੇ ਤੱਟਵਰਤੀ ਸ਼ਹਿਰ ਸਿੰਗਰਾਜਾ ਦੇ ਪੂਰਬ ਵਿੱਚ 62 ਕਿਲੋਮੀਟਰ ਦੀ ਦੂਰੀ ਅਤੇ ਦਸ ਕਿਲੋਮੀਟਰ ਦੀ ਡੂੰਘਾਈ 'ਤੇ ਆਇਆ। ਇਸ ਤੋਂ ਬਾਅਦ 4.3 ਦੀ ਤੀਬਰਤਾ ਦਾ ਇੱਕ ਹੋਰ ਝਟਕਾ 282 ਕਿਲੋਮੀਟਰ ਦੀ ਡੂੰਘਾਈ 'ਤੇ ਲੱਗਾ। 

ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਦੌਰਾਨ ਜ਼ਖ਼ਮੀ ਹੋਏ ਲੋਕਾਂ ਦੀਆਂ ਹੱਡੀਆਂ ਟੁੱਟੀਆਂ ਹਨ ਅਤੇ ਕਈਆਂ ਦੇ ਸਿਰ ਵਿਚ ਸੱਟਾਂ ਲੱਗੀਆਂ ਹਨ। 
ਉਨ੍ਹਾਂ ਦੱਸਿਆ ਕਿ ਭੂਚਾਲ ਦੇ ਕਾਰਨ ਪਹਾੜੀ ਜ਼ਿਲ੍ਹੇ ਵਿੱਚ ਜ਼ਮੀਨ ਖਿਸਕ ਗਈ ਜਿਸ 'ਚ ਦੋ ਲੋਕ ਮਾਰੇ ਗਏ ਅਤੇ ਘੱਟ ਤੋਂ ਘੱਟ ਤਿੰਨ ਪਿੰਡਾਂ ਦੇ ਰਸਤੇ ਬੰਦ ਹੋ ਗਏ ਹਨ। ਇਸ ਤੋਂ ਇਲਾਵਾ ਕਾਰਾਂਗਾਸੇਮ ਵਿੱਚ ਮਲਬਾ ਡਿੱਗਣ ਨਾਲ ਤਿੰਨ ਸਾਲ ਦੀ ਇੱਕ ਬੱਚੀ ਦੀ ਮੌਤ ਹੋ ਗਈ। 

ਇਹ ਵੀ ਪੜ੍ਹੋ : ਮੈਕਸੀਕੋ : ਹਵਾਈ ਅੱਡੇ ਨੇੜੇ ਚੱਲੀ ਗੋਲੀ, ਇੱਕ ਦੀ ਮੌਤ

ਜ਼ਿਕਰਯੋਗ ਹੈ ਕਿ ਕੋਰੋਨਾ ਕਾਰਨ ਬੰਦ ਪਈ ਇਸ ਸੁੰਦਰ ਸੈਰਗਾਹ ਨੂੰ ਸੈਲਾਨੀਆਂ ਲਈ ਪਹਿਲੀ ਵਾਰ ਵੀਰਵਾਰ ਨੂੰ ਖੋਲ੍ਹਿਆ ਗਿਆ ਸੀ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ   ਨਵਰੀ ਵਿੱਚ ਇੱਥੇ 6.2 ਤੀਬਰਤਾ ਦਾ ਭੂਚਾਲ ਆਇਆ ਸੀ ਜਿਸ ਵਿੱਚ ਘੱਟ ਤੋਂ ਘੱਟ 105 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਕਰੀਬ 6500 ਲੋਕ ਜ਼ਖ਼ਮੀ ਹੋ ਗਏ ਸਨ।