ਪਾਕਿ ਦਸੰਬਰ 2019 ਤਕ ਲਗਾਏਗਾ ਅਫ਼ਗ਼ਾਨ ਸੀਮਾ 'ਤੇ ਕੰਡਿਆਲੀ ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪਾਕਿਸਤਾਨੀ ਫ਼ੌਜ ਨੇ ਕਿਹਾ ਹੈ ਕਿ 2,600 ਕਿਲੋਮੀਟਰ ਲੰਬੀ ਅਫ਼ਗਾਨ ਸਰਹੱਦ ਦੇ ਇਕ ਮਹੱਤਵਪੂਰਨ ਹਿੱਸੇ 'ਤੇ ਕੰਡਿਆਲੀ ਤਾਰ ਲਗਾਉਣ ਦਾ...

Pakistan will set fencing wire on Afghan border

ਇਸਲਾਮਾਬਾਦ, 17 ਦਸੰਬਰ : ਪਾਕਿਸਤਾਨੀ ਫ਼ੌਜ ਨੇ ਕਿਹਾ ਹੈ ਕਿ 2,600 ਕਿਲੋਮੀਟਰ ਲੰਬੀ ਅਫ਼ਗਾਨ ਸਰਹੱਦ ਦੇ ਇਕ ਮਹੱਤਵਪੂਰਨ ਹਿੱਸੇ 'ਤੇ ਕੰਡਿਆਲੀ ਤਾਰ ਲਗਾਉਣ ਦਾ ਕੰਮ ਪੂਰਾ ਹੋ ਗਿਆ ਹੈ ਅਤੇ ਬਾਕੀ ਦਾ ਕੰਮ ਅਗਲੇ ਸਾਲ ਦੇ ਅਖੀਰ ਤੱਕ ਪੂਰਾ ਹੋ ਜਾਵੇਗਾ। ਪਾਕਿਸਤਾਨ ਨੇ ਖੁੱਲ੍ਹੀ ਸਰਹੱਦ 'ਤੇ ਕੰਡਿਆਲੀ ਤਾਰ ਲਗਾਉਣ ਲਈ ਅਰਬਾਂ ਰੁਪਏ ਖਰਚ ਕੀਤੇ ਹਨ। ਇਮਰਾਨ ਖ਼ਾਨ ਦੀ ਅਗਵਾਈ ਵਾਲੀ ਸਰਕਾਰ ਨੇ ਹਾਲ ਵਿਚ ਹੀ ਸਰਹੱਦ 'ਤੇ ਵਾੜ ਲਗਾਉਣ ਦੇ ਕੰਮ ਵਿਚ ਤੇਜ਼ੀ ਲਿਆਉਣ ਲਈ 20 ਅਰਬ ਰੁਪਏ ਜਾਰੀ ਕੀਤੇ ਸਨ।

 ਫ਼ੌਜ ਦੇ ਬੁਲਾਰੇ ਮੇਜਰ ਜਨਰਲ ਆਸਿਫ ਗਫੂਰ ਨੇ ਸਨਿਚਰਵਾਰ ਨੂੰ ਟਵੀਟ ਕਰ ਕੇ ਕਿਹਾ ਕਿ ਕੁੱਲ 2,611 ਕਿਲੋਮੀਟਰ ਲੰਬੀ ਸਰਹੱਦ ਦੇ 802 ਕਿਲੋਮੀਟਰ ਦੇ ਹਿੱਸੇ 'ਤੇ ਵਾੜ ਲਗਾਉਣ ਦਾ ਕੰਮ ਪੂਰਾ ਹੋ ਗਿਆ ਹੈ। ਉਨਾਂ ਨੇ ਦੱਸਿਆ ਕਿ ਫ਼ੌਜ ਦੇ ਉਦੇਸ਼ ਦਸੰਬਰ 2019 ਤੱਕ ਸਰਹੱਦ 'ਤੇ ਕੰਡਿਆਲੀ ਤਾਰ ਲਗਾਉਣ ਦਾ ਕੰਮ ਪੂਰਾ ਕਰ ਲੈਣ ਦਾ ਹੈ। (ਪੀਟੀਆਈ)

Related Stories