ਕੈਨੇਡਾ ਵਿਚ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲੇ ਹੋ ਜਾਣ ਸਾਬਧਾਨ, ਨਹੀਂ ਭੁਗਤਣਾ ਪਵੇਗਾ ਨਤੀਜ਼ਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਕੈਨੇਡਾ ਵਿਚ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਨੂੰ ਹੁਣ ਹੋਵੇਗੀ ਪ੍ਰੇਸ਼ਾਨੀ, ਹੁਣ ਸ਼ਰਾਬ ਦੇ ਨਸ਼ੇ ਵਿਚ ਗੱਡੀ ਚਲਾਉਣ ਉਤੇ ਜੁਰਮਾਨੇ ਵਿਚ ਵਾਧਾ....

ਕੈਨੇਡਾ

ਓਟਾਵਾ (ਭਾਸ਼ਾ) : ਕੈਨੇਡਾ ਵਿਚ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਨੂੰ ਹੁਣ ਹੋਵੇਗੀ ਪ੍ਰੇਸ਼ਾਨੀ, ਹੁਣ ਸ਼ਰਾਬ ਦੇ ਨਸ਼ੇ ਵਿਚ ਗੱਡੀ ਚਲਾਉਣ ਉਤੇ ਜੁਰਮਾਨੇ ਵਿਚ ਵਾਧਾ ਕਰਨ ਵਾਲੇ ਨਵੇਂ ਨਿਯਮ ਮੰਗਲਵਾਰ ਤੋ ਪੂਰੇ ਕੈਨੇਡਾ ਵਿਚ ਲਾਗੂ ਹੋ ਗਏ ਹਨ। ਕਿਸੇ ਵੀ ਡਰਾਇਵਰ ਤੋਂ ਸਾਹ ਤਾਂ ਸੈਂਪਲ ਦੇਣ ਦੀ ਮੰਗ ਕਰਨ ਵਾਲੀ ਪੁਲਿਸ ਦੀ ਸ਼ਕਤੀ ਵਿਚ ਵਾਧਾ ਹੋਇਆ ਹੈ। ਕਈਂ ਮਾਹਰਾਂ ਦਾ ਕਹਿਣਾ ਹੈ ਕਿ ਇਸ ਕਾਨੂੰਨ ਨੂੰ ਕਈਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਸਬੰਧੀ ਬਿੱਲ ਜੂਨ ਵਿਚ ਪਾਸ ਹੋ ਗਇਆ ਸੀ ਅਤੇ ਇਸ ਅਰਸੇ ਦੌਰਾਨ ਹੀ ਨਸ਼ਾ ਕਰਕੇ ਗੱਡੀ ਚਲਾਉਣ ਦੇ ਸਬੰਧ ਵਿਚ ਨਵੇਂ ਨਿਯਮ ਲਿਆਂਦੇ ਗਏ ਹਨ।

ਇਨ੍ਹਾਂ ਸਭ ਹਾਦਸਿਆਂ ਨੂੰ ਘਟਾਉਣ ਅਤੇ ਸੜਕਾਂ ਉਤੇ ਹੋਣ ਵਾਲੀਆਂ ਮੌਤਾਂ ਨੂੰ ਠੱਲ੍ਹ ਪਾਉਣ ਲਈ ਕੀਤਾ ਜਾ ਰਿਹਾ ਹੈ। ਨਵੇਂ ਬਣੇ ਕਾਨੂੰਨ ਨਾਲ ਪੁਲਿਸ ਅਜਿਹੇ ਡਰਾਇਵਰਾਂ ਨੂੰ ਕਾਬੂ ਕਰ ਸਕੇਗੀ ਜਿਹੜੇ ਕਾਨੂੰਨੀ ਮਾਤਰਾ ਤੋਂ ਵੱਧ ਸ਼ਰਾਬ ਪੀ ਕੇ ਗੱਡੀ ਚਲਾਉਣਗੇ। ਕਾਨੂੰਨ ਮੁਤਬਿਕ ਪੁਲਿਸ ਅਧਿਕਾਰੀ ਜਦੋਂ ਵੀ ਕਿਸੇ ਚਾਲਕ ਨੂੰ ਰੋਕਣਗੇ ਉਦੋਂ ਉਹ ਉਸ ਨੂੰ ਸਾਹ ਦਾ ਸੈਂਪਲ  ਦੇਣ ਲਈ ਕਹਿ ਸਕਦੇ ਹਨ। ਇਸ ਤੋਂ ਪਹਿਲਾਂ ਇਹ ਨਿਯਮ ਸੀ ਕਿ ਪੁਲਿਸ ਉਸੇ ਆਧਾਰ ਉਤੇ ਕਿਸੇ ਵਿਅਕਤੀ ਨੂੰ ਰੋਕ ਕੇ ਉਸ ਦੀ ਜਾਂਚ ਕਰ ਸਕਦੀ ਸੀ ਜੇ ਉਹਨਾਂ ਨੂੰ ਸ਼ੱਕ ਹੁੰਦਾ ਕਿ ਸਬੰਧਤ ਵਿਅਕਤੀ ਸ਼ਰਾਬ ਪੀ ਰਿਹਾ ਸੀ।

ਇਸ ਤਰ੍ਹਾਂ ਦਾ ਸਿਸਟਮ 40 ਤੋਂ ਵੀ ਵੱਧ ਦੇਸ਼ਾਂ ਵਿਚ ਕਾਇਮ ਹੈ। ਟੋਰਾਂਟੋ  ਸਥਿਤ ਵਕੀਲ ਮਾਇਕਲ ਏਂਜਲ ਨੇ ਆਖਿਆ ਕਿ ਨਵੇਂ ਨਿਯਮ ਵੱਡੀ ਤਬਦੀਲੀ ਹਨ ਤੇ ਇਨ੍ਹਾਂ ਨਾਲ ਖਾਹਮਖਾਹ ਦੀਆਂ ਤਲਾਸ਼ੀਆਂ ਵੱਧ ਜਾਣਗੀਆਂ।