ਕੈਨੇਡਾ ਨੇ ਪਹਿਲੀ ਵਾਰ ਮੰਨਿਆ ਖ਼ਾਲਿਸਤਾਨ ਨੂੰ ਅਤਿਵਾਦੀ ਖ਼ਤਰਾ

ਏਜੰਸੀ

ਪੰਥਕ, ਪੰਥਕ/ਗੁਰਬਾਣੀ

ਪਹਿਲੀ ਵਾਰ ਕੈਨੇਡੀਅਨ ਸਰਕਾਰ ਨੇ ਖ਼ਾਲਿਸਤਾਨ ਵੱਖਵਾਦ ਨੂੰ ਅਤਿਵਾਦੀ ਖ਼ਤਰਿਆਂ ਵਿਚੋਂ ਇਕ ਮੰਨਿਆ ਹੈ..........

Ralph Goodale

ਟੋਰਾਂਟੋ : ਪਹਿਲੀ ਵਾਰ ਕੈਨੇਡੀਅਨ ਸਰਕਾਰ ਨੇ ਖ਼ਾਲਿਸਤਾਨ ਵੱਖਵਾਦ ਨੂੰ ਅਤਿਵਾਦੀ ਖ਼ਤਰਿਆਂ ਵਿਚੋਂ ਇਕ ਮੰਨਿਆ ਹੈ। ਖ਼ਾਲਿਸਤਾਨੀ ਵੱਖਵਾਦ ਨੂੰ ਕੈਨੇਡਾ ਸਰਕਾਰ ਨੇ ਅਪਣੀ ਪਬਲਿਕ ਸੇਫ਼ਟੀ 2018 ਦੀ ਰੀਪੋਰਟ ਆਨ ਟੈਰੀਜ਼ਮ ਥ੍ਰਰੇਟ ਟੂ ਕੈਨੇਡਾ ਵਿਚ ਚਿੰਤਾ ਦੇ ਰੂਪ ਵਿਚ ਦਸਿਆ। ਇਹ ਰੀਪੋਰਟ ਜਨਤਕ ਸੁਰੱਖਿਆ ਮੰਤਰੀ ਰਾਲਫ਼ ਗੂਡਾਲੇ ਨੇ ਪੇਸ਼ ਕੀਤੀ। ਇਸ ਰੀਪੋਰਟ ਵਿਚ ਖ਼ਾਲਿਸਤਾਨੀ ਵੱਖਵਾਦ ਨੂੰ ਸਿੱਖ (ਖ਼ਾਲਿਸਤਾਨ) ਐਕਸਟ੍ਰਰੀਜ਼ਮ ਦੇ ਨਾਮ ਨਾਲ ਅਤਿਵਾਦੀ ਖ਼ਤਰਾ ਮੰਨ ਲਿਆ ਗਿਆ ਹੈ। ਭਾਰਤ ਤੇ ਪੰਜਾਬ ਸਰਕਾਰ ਵੀ ਲੰਬੇ ਸਮੇਂ ਤੋਂ ਅਜਿਹੀ ਮੰਗ ਕਰਦੀ ਰਹੀ ਹੈ।

ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਸ ਟਰੂਡੋ 'ਤੇ ਖ਼ਾਲਿਸਤਾਨ ਸਮਰਥਕਾਂ ਤੇ ਨਰਮ ਰਵਈਆ ਰੱਖਣ ਦੇ ਦੋਸ਼ ਲੱਗਦੇ ਰਹੇ ਹਨ। ਇਸ ਵਿਚਕਾਰ ਖ਼ਾਲਿਸਤਾਨ ਸਮਰਥਨ ਨੂੰ ਅਤਿਵਾਦੀ ਖ਼ਤਰਾ ਮੰਨਣਾ ਕੈਨੇਡਾ ਦੀ ਨੀਤੀ ਵਿਚ ਇਕ ਵੱਡੀ ਤਬਦੀਲੀ ਮੰਨਿਆ ਜਾ ਰਿਹਾ ਹੈ। ਮੰਗਲਵਾਰ ਨੂੰ ਜਾਰੀ ਰੀਪੋਰਟ ਵਿਚ ਪਹਿਲੀ ਵਾਰ ਸਿੱਖ ਐਕਸਟ੍ਰਰੀਜ਼ਮ ਨੂੰ ਸ਼ਾਮਲ ਕੀਤਾ ਗਿਆ। ਰੀਪੋਰਟ ਵਿਚ ਕਿਹਾ ਗਿਆ ਹੈ ਕਿ ਕੈਨੇਡਾ ਵਿਚ ਕੁੱਝ ਲੋਕ ਲਗਾਤਾਰ ਸਿੱਖ ਖ਼ਾਲਿਸਤਾਨ ਵੱਖਵਾਦੀ ਵਿਚਾਰਧਾਰਾ ਅਤੇ ਮੂਵਮੈਂਟ ਨੂੰ ਸਮਰਥਨ ਦੇ ਰਹੇ ਹਨ।

ਰੀਪੋਰਟ ਵਿਚ ਖ਼ਾਲਿਸਤਾਨ ਨਾਲ ਸਬੰਧਤ ਕਿਸੇ ਵਰਤਮਾਨ ਹਿੰਸਾ ਜਾਂ ਅਤਿਵਾਦੀ ਘਟਨਾ ਦਾ ਜ਼ਿਕਰ ਨਹੀਂ ਹੈ। ਸਿਰਫ਼ 1985 ਵਿਚ ਹੋਏ ਕਨਿਸ਼ਕ ਬੰਬ ਕਾਂਡ ਦਾ ਜ਼ਿਕਰ ਹੈ। ਇਸ ਤੋਂ ਪਹਿਲਾਂ ਪੀ.ਐਮ ਟਰੂਡੋ ਦੀ ਭਾਰਤਾ ਯਾਤਰਾ 'ਤੇ ਜਾਰੀ ਇਕ ਰੀਪੋਰਟ ਵਿਚ ਕਿਹਾ ਗਿਆ ਕਿ ਭਾਰਤ ਹਰ ਬੈਠਕ ਵਿਚ ਕੈਨੇਡਾ ਵਿਚ ਵਧਦੇ ਸਿੱਖ ਵੱਖਵਾਦ ਦਾ ਮੁੱਦਾ ਚੁਕਦਾ ਰਿਹਾ ਹੈ। ਰੀਪੋਰਟ ਨੈਸ਼ਨਲ ਸਕਿਉਰਿਟੀ ਐਂਡ ਇੰਟੈਲੀਜੈਂਸ ਕਮੇਟੀ ਆਫ਼ ਪਾਰਲੀਆਮੈਂਟਰੀਜ਼ (ਸੰਸਦ ਮੈਂਬਰਾਂ) ਨੇ ਤਿਆਰ ਕੀਤੀ ਹੈ।            (ਪੀ.ਟੀ.ਆਈ)

Related Stories