ਨੇਤਰਹੀਣ ਮਲਾਹ ਨੇ ਬਗੈਰ ਰੁਕੇ ਪੂਰੀ ਕੀਤੀ ਪ੍ਰਸ਼ਾਂਤ ਮਹਾਸਾਗਰ ਦੀ ਯਾਤਰਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

24 ਫ਼ਰਵਰੀ ਨੂੰ ਅਮਰੀਕੀ ਸ਼ਹਿਰ ਕੈਲੀਫ਼ੋਰਨੀਆ ਤੋਂ ਰਵਾਨਾ ਹੋਏ ਸਨ ਮਿਤਸੁਹੀਰੋ ਇਵਾਮੋਤੋ

Bind Japanese sailor Mitsuhiro Iwamoto completes nonstop Pacific crossing

ਟੋਕੀਓ : ਇਕ ਨੇਤਰਹੀਣ ਜਾਪਾਨੀ ਮਲਾਹ ਬਿਨਾਂ ਰੁਕੇ ਸਨਿਚਰਵਾਰ ਨੂੰ ਅਪਣੀ ਪ੍ਰਸ਼ਾਂਤ ਮਹਾਸਾਗਰ ਦੀ ਯਾਤਰਾ ਪੂਰੀ ਕੀਤੀ। ਸਥਾਨਕ ਮੀਡੀਆ ਨੇ ਇਹ ਖ਼ਬਰ ਦਿੱਤੀ। ਯਾਤਰਾ ਪੂਰੀ ਕਰਨ ਦੇ ਨਾਲ ਹੀ ਇਹ ਮਲਾਹ ਵਿਸ਼ਾਲ ਮਹਾਸਾਗਰ ਵਿਚ ਜਹਾਜ਼ ਚਲਾਉਣ ਦਾ ਰਿਕਾਰਡ ਬਣਾਉਣ ਵਾਲਾ ਪਹਿਲਾ ਨੇਤਰਹੀਣ ਵਿਅਕਤੀ ਬਣ ਗਿਆ ਹੈ। 

ਕੈਲੀਫ਼ੋਰਨੀਆ ਦੇ ਕਰਬੀ ਦੋ ਮਹੀਨੇ ਪਹਿਲਾਂ ਰਵਾਨਾ ਹੋਏ ਮਿਤਸੁਹੀਰੋ ਇਵਾਮੋਤੋ ਸਨਿਚਰਵਾਰ ਸਵੇਰੇ ਅਪਣੀ 12 ਮੀਟਰ (40ਫ਼ੁੱਟ) ਲੰਮੀ ਕਿਸ਼ਤੀ ਨਾਲ ਫੁਕੁਸ਼ਿਮਾ ਬੰਦਰਗਾਰ 'ਤੇ ਪਹੁੰਚੇ। ਸੈਨ ਡਿਏਗੋ ਦੇ 52 ਸਾਲਾ ਨਾਗਰਿਕ ਇਵਾਮੋਤੋ ਇਕ ਅਮਰੀਕੀ ਮਲਾਹ ਡਗ ਸਮਿਥ ਨਾਲ 24 ਫ਼ਰਵਰੀ ਨੂੰ ਅਮਰੀਕੀ ਸ਼ਹਿਰ ਤੋਂ ਰਵਾਨਾ ਹੋਏ ਸਨ। ਸਮਿਥ ਨੇ ਹਵਾ ਦੀ ਦਿਸ਼ਾਵਾਂ ਤੋਂ ਸਬੰਧਤ ਅਤੇ ਹੋਰ ਤ੍ਰਹਾਂ ਦੀਆਂ ਜ਼ਬਾਨੀ ਸੂਚਨਾਵਾਂ ਦੇ ਕੇ ਉਨ੍ਹਾਂ ਦੀ ਮਦਦ ਕੀਤੀ। ਇਹ ਉਨ੍ਹਾਂ ਦਾ ਦੂਜੀ ਕੋਸ਼ਿਸ਼ ਸੀ।

ਇਸ ਤੋਂ ਪਹਿਲਾਂ ਇਕ ਵਹੇਲ ਮੱਛੀ ਨਾਲ ਉਨ੍ਹਾਂ ਦੀ ਕਿਸ਼ਤੀ ਟਕਰਾਉਣ ਕਾਰਨ ਡੁੱਬ ਗਈ ਜਿਸ ਕਰ ਕੇ 6 ਸਾਲ ਪਹਿਲਾਂ ਉਨ੍ਹਾਂ ਨੂੰ ਅਪਣੀ ਯਾਤਰਾ ਰੋਕਣੀ ਪਈ ਸੀ। ਕਰੀਬ 14,000 ਕਿਲੋਮੀਟਰ ਦੀ ਦੂਰੀ ਤੈਅ ਕਰ ਕੇ ਅਪਣੀ ਕਿਸ਼ਤੀ ਨਾਲ ਫੁਕੁਸ਼ਿਮਾ ਪਹੁੰਚਣ 'ਤੇ ਸਵਾਗਤ ਕਰਨ ਵਾਲੇ ਲੋਕਾਂ ਨੂੰ ਇਵਾਮੋਤੋ ਨੇ ਕਿਹਾ, ''ਮੈਂ ਘਰ ਵਿਚ ਹਾਂ, ਸਾਰਿਆਂ ਦਾ ਸ਼ੁਕਰੀਆ।''