ਚੀਨ ਵਿਚ ਹੜ੍ਹ ਦਾ ਕਹਿਰ: ਹਜ਼ਾਰਾਂ ਲੋਕ ਘਰ ਛੱਡਣ ਨੂੰ ਮਜਬੂਰ, 12 ਲੋਕਾਂ ਦੀ ਮੌਤ
ਭਾਰੀ ਬਾਰਿਸ਼ ਦੇ ਚਲਦਿਆਂ ਕੇਂਦਰੀ ਚੀਨ ਦੇ ਕਈ ਹਿੱਸਿਆ ਵਿਚ ਹੜ੍ਹ ਨੇ ਤਬਾਹੀ ਮਚਾਈ ਹੋਈ ਹੈ। ਹੜ੍ਹ ਕਾਰਨ ਹੁਣ ਤੱਕ 12 ਲੋਕਾਂ ਦੀ ਮੌਤ ਹੋ ਗਈ
ਬੀਜਿੰਗ: ਭਾਰੀ ਬਾਰਿਸ਼ ਦੇ ਚਲਦਿਆਂ ਕੇਂਦਰੀ ਚੀਨ (Central China flood) ਦੇ ਕਈ ਹਿੱਸਿਆ ਵਿਚ ਹੜ੍ਹ ਨੇ ਤਬਾਹੀ ਮਚਾਈ ਹੋਈ ਹੈ। ਹੜ੍ਹ ਕਾਰਨ ਹੁਣ ਤੱਕ 12 ਲੋਕਾਂ ਦੀ ਮੌਤ ਹੋ ਗਈ ਅਤੇ ਹਜ਼ਾਰਾਂ ਲੋਕ ਅਪਣੇ ਘਰ ਛੱਡਣ ਨੂੰ ਮਜਬੂਰ ਹਨ। ਹੜ੍ਹ (Flooding Kills at Least 12 in Central China) ਦੇ ਪਾਣੀ ਵਿਚ ਸਟੇਸ਼ਨ ਅਤੇ ਸੜਕਾਂ ਡੁੱਬ ਗਈਆਂ ਹਨ। ਸਿਰਫ ਹੇਨਨ ਪ੍ਰਾਂਤ ਵਿਚ 10 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ ਹੈ।
ਹੋਰ ਪੜ੍ਹੋ: ਖਾਤਿਆਂ ’ਚ ਭੇਜੇ 3000 ਕਰੋੜ ਰੁਪਏ ਦੀ 42 ਲੱਖ ਅਯੋਗ ਕਿਸਾਨਾਂ ਤੋਂ ਵਸੂਲੀ ਕਰੇਗੀ ਕੇਂਦਰ ਸਰਕਾਰ:ਤੋਮਰ
ਅਧਿਕਾਰੀਆਂ ਨੇ ਜੇਂਗਜਾਊ ਪ੍ਰਾਂਤ ਵਿਚ ਹੜ੍ਹ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਘੱਟੋ ਘੱਟ 12 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਦੱਸ ਦਈਏ ਕਿ ਹੜ੍ਹ (Flood in China) ਕਾਰਨ 12 ਸ਼ਹਿਰ ਜ਼ਿਆਦਾ ਪ੍ਰਭਾਵਿਤ ਹੋਏ ਹਨ, ਜਿੱਥੇ ਪਾਣੀ ਭਰ ਜਾਣ ਕਾਰਨ ਸੜਕਾਂ ਨੂੰ ਬੰਦ ਕੀਤਾ ਗਿਆ ਤੇ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ।
ਹੋਰ ਪੜ੍ਹੋ: ਸੰਯੁਕਤ ਕਿਸਾਨ ਮੋਰਚਾ ਦਾ ਐਲਾਨ: ਕਿਸਾਨ ਹਰ ਰੋਜ਼ ਸੰਸਦ ਨੇੜੇ ਕਿਸਾਨ-ਸੰਸਦ ਦਾ ਆਯੋਜਨ ਕਰਨਗੇ
ਲਗਭਗ ਸਾਢੇ ਨੌਂ ਕਰੋੜ ਲੋਕਾਂ ਦੀ ਆਬਾਦੀ ਵਾਲੇ ਹੇਨਨ ਪ੍ਰਾਂਤ ਵਿਚ ਹੋ ਰਹੀ ਬਾਰਿਸ਼ ਕਾਰਨ ਮੌਸਮ ਨਾਲ ਸਬੰਧਤ ਸਭ ਤੋਂ ਗੰਭੀਤ ਚਿਤਾਵਨੀ ਜਾਰੀ ਕਰ ਦਿੱਤੀ ਗਈ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਇਸ ਹੜ੍ਹ ਦੇ ਕਈ ਕਾਰਨ ਹੋ ਸਕਦੇ ਹਨ ਪਰ ਇਸ ਦੇ ਪਿੱਛੇ ਸਭ ਤੋਂ ਵੱਡਾ ਕਾਰਨ ਮੌਸਮੀ ਤਬਦੀਲੀ ਕਾਰਨ ਵੱਧਦਾ ਤਾਪਮਾਨ ਮੰਨਿਆ ਜਾ ਰਿਹਾ ਹੈ।
ਹੋਰ ਪੜ੍ਹੋ: ਜਾਸੂਸੀ ਪਾਕਿਸਤਾਨੀ ਜਾਂ ਚੀਨੀਆਂ ਦੀ ਨਹੀਂ, ਹਿੰਦੁਸਤਾਨ ਦੇ ਲੋਕਾਂ ਦੀ ਆਵਾਜ਼ ਚੁੱਕਣ ਵਾਲਿਆਂ ਦੀ!