ਕੈਲੀਫੋਰਨੀਆ ਵਿਚ ਚਰਚ ਦੇ ਬਾਹਰ ਚਾਕੂਬਾਜ਼ੀ,ਦੋ ਦੀ ਮੌਤ,ਕਈ ਗੰਭੀਰ ਜ਼ਖਮੀ,ਸ਼ੱਕੀ ਗ੍ਰਿਫਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਕੈਲੀਫੋਰਨੀਆ ਦੇ ਮੇਅਰ ਸੈਮ ਲਿਕਾਰਡੋ ਨੇ ਹਮਲੇ ਵਿਚ ਦੋ ਲੋਕਾਂ ਦੀ ਮੌਤ ‘ਤੇ ਦੁੱਖ ਜ਼ਾਹਰ ਕੀਤਾ

picture

ਕੈਲੀਫੋਰਨੀਆ:. ਅਮਰੀਕਾ ਵਿਚ ਕੈਲੀਫੋਰਨੀਆ ਸੂਬੇ ਵਿਚ ਚਾਕੂ ਦੀ ਵਾਰਦਾਤ ਹੋਣ ਦੀ ਖਬਰ ਮਿਲੀ ਹੈ। ਇੱਥੇ ਗ੍ਰੇਸ ਬੈਪਟਿਸਟ ਚਰਚ ਦੇ ਸਾਹਮਣੇ ਬਹੁਤ ਸਾਰੇ ਲੋਕਾਂ 'ਤੇ ਚਾਕੂ ਨਾਲ ਹਮਲਾ ਕੀਤਾ ਗਿਆ ਹੈ। ਇਸ ਘਟਨਾ ਵਿਚ ਦੋ ਲੋਕਾਂ ਦੀ ਮੌਤ ਹੋ ਗਈ ਹੈ,ਜਦਕਿ ਬਹੁਤ ਸਾਰੇ ਲੋਕ ਗੰਭੀਰ ਰੂਪ ਵਿਚ ਜ਼ਖਮੀ ਵੀ ਹੋਏ ਹਨ। ਕੈਲੀਫੋਰਨੀਆ ਦੇ ਮੇਅਰ ਸੈਮ ਲਿਕਾਰਡੋ ਨੇ ਹਮਲੇ ਵਿਚ ਦੋ ਲੋਕਾਂ ਦੀ ਮੌਤ ‘ਤੇ ਦੁੱਖ ਜ਼ਾਹਰ ਕੀਤਾ ਅਤੇ ਕਿਹਾ ਕਿ ਇਸ ਕੇਸ ਦੇ ਇਕ ਸ਼ੱਕੀ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਹਾਲਾਂਕਿ,ਉਸਨੇ ਇਸ ਟਵੀਟ ਨੂੰ ਕੁਝ ਸਮੇਂ ਲਈ ਮਿਟਾ ਦਿੱਤਾ।