ਪਾਕਿਸਤਾਨ 'ਚ 25 ਜੁਲਾਈ ਨੂੰ ਹੋਣਗੀਆਂ ਆਮ ਚੋਣਾਂ

ਏਜੰਸੀ

ਖ਼ਬਰਾਂ, ਕੌਮਾਂਤਰੀ

ਅੰਤਰਮ ਪ੍ਰਧਾਨ ਮੰਤਰੀ ਦੇ ਨਾਮ ਨੂੰ ਲੈ ਕੇ ਸੱਤਾਧਾਰੀ ਪੀਐਐਲ'-ਐਨ ਅਤੇ ਵਿਰੋਧੀ ਧਿਰ ਦੇ ਵਿਚਕਾਰ ਬਣੇ ਵਿਰੋਧ ਦੇ ਵਿਚਕਾਰ ਰਾਸ਼ਟਰਪਤੀ ...

Nawaz Shareef Meeting

ਇਸਲਾਮਾਬਾਦ : ਅੰਤਰਮ ਪ੍ਰਧਾਨ ਮੰਤਰੀ ਦੇ ਨਾਮ ਨੂੰ ਲੈ ਕੇ ਸੱਤਾਧਾਰੀ ਪੀਐਐਲ'-ਐਨ ਅਤੇ ਵਿਰੋਧੀ ਧਿਰ ਦੇ ਵਿਚਕਾਰ ਬਣੇ ਵਿਰੋਧ ਦੇ ਵਿਚਕਾਰ ਰਾਸ਼ਟਰਪਤੀ ਦੇ ਬੁਲਾਰੇ ਨੇ ਕਿਹਾ ਕਿ ਪਾਕਿਸਤਾਨ ਵਿਚ 25 ਜੁਲਾਈ ਨੂੰ ਆਮ ਚੋਣਾਂ ਹੋਣਗੀਆਂ। ਪਾਕਿਸਤਾਨ ਚੋਣ ਕਮਿਸ਼ਨ (ਈਸੀਪੀ) ਨੇ 21 ਮਈ ਨੂੰ ਰਾਸ਼ਟਰਪਤੀ ਨੂੰ ਭੇਜੇ ਪੱਤਰ ਵਿਚ ਨੈਸ਼ਨਲ ਅਸੈਂਬਲੀ ਅਤੇ ਚਾਰ ਸੂਬਾਈ ਅਸੈਂਬਲੀ ਦੇ ਲਈ 25 ਜੁਲਾਈ ਤੋਂ 27 ਜੁਲਾਈ ਦੇ ਵਿਕਚਾਰ ਚੋਣ ਕਰਵਾਉਣ ਦਾ ਪ੍ਰਸਤਾਵ ਦਿਤਾ ਸੀ। 

ਰਾਸ਼ਟਰਪਤੀ ਦਫ਼ਤਰ ਦੇ ਅਧਿਕਾਰੀਆਂ ਨੇ ਦਸਿਆ ਕਿ ਰਾਸ਼ਟਰਪਤੀ ਮਮਨੂਨ ਹੁਸੈਨ ਨੇ ਆਮ ਚੋਣਾਂ ਅਤੇ ਸੂਬਾਈ ਚੋਣਾਂ ਦੇ ਲਈ 25 ਜੁਲਾਈ ਦੀ ਤਰੀਕ ਨੂੰ ਸਨਿਚਰਵਾਰ ਨੂੰ ਮਨਜ਼ੂਰੀ ਦਿਤੀ ਸੀ। ਆਮ ਚੋਣਾਂ ਵਿਚ ਇਮਰਾਨ ਖ਼ਾਨ ਦੀ ਪਾਕਸਿਤਾਨ ਤਹਿਰੀਕ ਏ ਇਨਸਾਫ਼ ਸੱਤਾਧਾਰੀ ਦਲ ਦੀ ਮੁੱਖ ਵਿਰੋਧੀ ਹੋਵੇਗੀ।

ਵਰਤਮਾਨ ਸਰਕਾਰ ਦਾ ਕਾਰਜਕਾਲ 10 ਮਈ ਨੂੰ ਪੂਰਾ ਹੋਵੇਗਾ ਅਤੇ ਕਾਰਜਕਾਰੀ ਇਕ ਜੂਨ ਤੋਂ ਅਤੇ ਨਵੀਂ ਸਰਕਾਰ ਦੇ ਗਠਨ ਤਕ ਕੰਮਕਾਜ ਸੰਭਾਲੇਗੀ। ਪ੍ਰਧਾਨ ਮੰਤਰੀ ਸ਼ਾਹਿਦ ਖ਼ਾਕਾਨ ਅੱਬਾਸੀ ਅਤੇ ਵਿਰੋਧੀ ਧਿਰ ਦੇ ਨੇਤਾ ਖ਼ੁਰਸ਼ੀਦ ਸ਼ਾਹ ਦੇ ਵਿਚਕਾਰ ਕਾਰਜਕਾਰੀ ਪ੍ਰਧਾਨ ਮੰਤਰੀ ਦੇ ਨਾਮ 'ਤੇ ਹੁਣ ਤਕ ਸਹਿਮਤੀ ਨਹੀਂ ਬਣ ਸਕੀ ਹੈ। ਏਜੰਸੀ