ਪਾਕਿਸਤਾਨ ਆਮ ਚੋਣਾਂ 'ਚ ਕਈ ਵੱਡਿਆਂ ਨੂੰ ਮਿਲੀ ਹਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪਾਕਿਸਤਾਨੀ ਮੀਡੀਆ ਦੀਆਂ ਖ਼ਬਰਾਂ ਮੁਤਾਬਕ ਸਾਬਕਾ ਪ੍ਰਧਾਨ ਮੰਤਰੀ ਸ਼ਾਹਿਦ ਖਾਕਾਨ ਅੱਬਾਸੀ, ਉਨ੍ਹਾਂ ਦੀ ਪਾਰਟੀ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ.ਐਮ.ਐਲ.-ਐਨ)...........

Shahid Khaqan Abbasi

ਇਸਲਾਮਾਬਾਦ  : ਪਾਕਿਸਤਾਨੀ ਮੀਡੀਆ ਦੀਆਂ ਖ਼ਬਰਾਂ ਮੁਤਾਬਕ ਸਾਬਕਾ ਪ੍ਰਧਾਨ ਮੰਤਰੀ ਸ਼ਾਹਿਦ ਖਾਕਾਨ ਅੱਬਾਸੀ, ਉਨ੍ਹਾਂ ਦੀ ਪਾਰਟੀ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ.ਐਮ.ਐਲ.-ਐਨ) ਦੇ ਪ੍ਰਧਾਨ ਸ਼ਾਹਬਾਜ਼ ਸ਼ਰੀਫ਼ ਅਤੇ ਦੱਖਣਪੰਥੀ ਸੰਗਠਨ ਜਮਾਤ-ਏ-ਇਸਲਾਮੀ ਦੇ ਮੁਖੀ ਸਿਰਾਜੁਲ ਹੱਕ ਉਨ੍ਹਾਂ ਵੱਡਿਆਂ 'ਚ ਸ਼ਾਮਲ ਹਨ, ਜਿਨ੍ਹਾਂ ਨੂੰ ਪਾਕਿਸਤਾਨ ਦੀ ਸੰਸਦੀ ਚੋਣ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਪਾਕਿਸਤਾਨੀ ਸੁਪਰੀਮ ਕੋਰਟ ਵਲੋਂ ਨਵਾਜ਼ ਸ਼ਰੀਫ਼ ਨੂੰ ਪ੍ਰਧਾਨ ਮੰਤਰੀ ਅਹੁਦੇ ਲਈ ਅਯੋਗ ਕਰਾਰ ਦਿਤੇ ਜਾਣ ਤੋਂ ਬਾਅਦ ਅੱਬਾਸੀ ਨੇ ਰਾਵਲਪਿੰਡੀ ਦੇ ਐਨ.ਏ.-57 ਅਤੇ ਇਸਲਾਮਾਬਾਦ ਦੀ ਐਨ.ਏ.-53 ਸੰਸਦੀ ਸੀਟਾਂ ਤੋਂ

ਪੀ.ਐਮ.ਐਲ.-ਐਨ. ਦੇ ਉਮੀਦਵਾਰ ਵਜੋਂ ਚੋਣ ਲੜੀ ਸੀ। ਅਧਿਕਾਰਤ ਨਤੀਜਿਆਂ ਮੁਤਾਬਕ ਸਾਬਕਾ ਪ੍ਰਧਾਨ ਮੰਤਰੀ ਅੱਬਾਸੀ ਦੋਹਾਂ ਸੀਟਾਂ ਤੋਂ ਹਾਰ ਗਏ।
ਐਨ.ਏ.-57 ਨੂੰ ਪੀ.ਐਮ.ਐਲ.-ਐਨ. ਦੀ ਸੱਭ ਤੋਂ ਸੁਰੱਖਿਅਤ ਸੀਟਾਂ 'ਚੋਂ ਇਕ ਮੰਨਿਆ ਜਾਂਦਾ ਹੈ। ਇਸ ਸੀਟ 'ਤੇ ਪਹਿਲੀ ਵਾਰ 1985 'ਚ ਅੱਬਾਸੀ ਦੇ ਪਿਤਾ ਨੂੰ ਜਿੱਤ ਮਿਲੀ ਸੀ। ਅੱਬਾਸੀ ਖ਼ੁਦ 1990, 1993, 1997, 2008 ਅਤੇ 2013 ਦੀਆਂ ਆਮ ਚੋਣਾਂ 'ਚ ਇਸ ਸੀਟ 'ਤੇ ਜਿੱਤ ਪ੍ਰਾਪਤ ਕਰ ਚੁਕੇ ਹਨ। ਉਹ ਇਸ ਸੀਟ 'ਤੇ ਸਿਰਫ਼ 2002 'ਚ ਹਾਰੇ ਸਨ। ਅੱਬਾਸੀ ਤੋਂ ਇਲਾਵਾ ਪੀ.ਐਮ.ਐਲ.-ਐਨ. ਦੇ ਮੁਖੀ ਸ਼ਾਹਬਾਜ਼ ਸ਼ਰੀਫ਼ ਵੀ ਦੋ ਸੀਟਾਂ ਤੋਂ ਚੋਣ ਹਾਰ ਗਏ ਹਨ।

ਉਹ ਕਰਾਚੀ, ਸਵਾਤ ਅਤੇ ਲਾਹੌਰ ਦੀਆਂ ਤਿੰਨ ਸੰਸਦੀ ਸੀਟਾਂ ਤੋਂ ਚੋਣ ਲੜੇ ਸਨ। ਕਰਾਚੀ ਅਤੇ ਸਵਾਤ 'ਚ ਉਨ੍ਹਾਂ ਨੇ ਇਮਰਾਨ ਖ਼ਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ.ਟੀ.ਆਈ.) ਦੇ ਉਮੀਦਵਾਰਾਂ ਨੂੰ ਹਰਾਇਆ। ਉਥੇ ਹੀ ਮੁਤਾਹਿਦਾ ਮਜਲਿਸ-ਏ-ਅਮਾਲ ਦੇ ਪ੍ਰਧਾਨ ਮੌਲਾਨਾ ਫ਼ਜ਼ਲੁਰ ਰਹਿਮਾਨ ਖੈਬਰ ਪਖਤੂਨਖਵਾ ਸੂਬੇ ਦੀ ਡੇਰਾ ਇਸਮਾਇਲ ਖ਼ਾਨ ਅਤੇ ਲੱਕੀ ਮਰਵਾਤ ਸੰਸਦੀ ਸੀਟਾਂ ਤੋਂ ਚੋਣ ਹਾਰ ਗਏ। 

ਪਾਕਿਸਤਾਨੀ ਪੰਜਾਬ ਦੇ ਸਾਬਕਾ ਕਾਨੂੰਨ ਮੰਤਰੀ ਅਤੇ ਨਵਾਜ਼ ਸ਼ਰੀਫ਼ ਦੇ ਨੇੜਲੇ ਮੰਨੇ ਜਾਣ ਵਾਲੇ ਰਾਣਾ ਸਨਾਉੱਲਾ ਨੂੰ ਫ਼ੈਸਲਾਬਾਦ 'ਚ ਪੀ.ਟੀ.ਆਈ. ਦੇ ਉਮੀਦਵਾਰ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਪੀ.ਐਮ.ਐਲ.-ਐਨ. ਦੇ ਵੱਡੇ ਆਗੂਆਂ 'ਚ ਸ਼ਾਮਲ ਖ਼ਵਾਜਾ ਸਾਦ ਰਫ਼ੀਕ ਨੂੰ ਲਾਹੌਰ 'ਚ ਪੀ.ਟੀ.ਆਈ. ਦੇ ਪ੍ਰਧਾਨ ਇਮਰਾਨ ਖ਼ਾਨ ਨੇ ਹਰਾਇਆ। ਪੀ.ਪੀ.ਪੀ. ਦੇ ਮੁਖੀ ਬਿਲਾਵਰ ਭੁੱਟੋ ਜ਼ਰਦਾਰੀ ਨੂੰ ਖੈਬਰ ਪਖਤੂਨਖਵਾ ਦੀ ਐਨ.ਏ.-8 ਮਲਕੰਦ ਸੀਟ 'ਤੇ ਹਾਰ ਮਿਲੀ।

Related Stories