Kabul Blast: ਜੋਅ ਬਾਇਡਨ ਦੀ ਚਿਤਾਵਨੀ, 'ਹਮਲਾਵਰਾਂ ਨੂੰ ਮੁਆਫ ਨਹੀਂ ਕਰਾਂਗੇ ਤੇ ਨਾ ਹੀ ਭੁੱਲਾਂਗੇ'

ਏਜੰਸੀ

ਖ਼ਬਰਾਂ, ਕੌਮਾਂਤਰੀ

ਕਾਬੁਲ ਹਵਾਈ ਅੱਡੇ ’ਤੇ ਹੋਏ ਆਤਮਘਾਤੀ ਹਮਲੇ ਨੂੰ ਲੈ ਕੇ ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ।

Joe Biden warns Kabul airport attackers

ਵਾਸ਼ਿੰਗਟਨ: ਕਾਬੁਲ ਹਵਾਈ ਅੱਡੇ ’ਤੇ ਹੋਏ ਆਤਮਘਾਤੀ ਹਮਲੇ ਨੂੰ ਲੈ ਕੇ ਅਮਰੀਕੀ ਰਾਸ਼ਟਰਪਤੀ ਜੋ ਬਾਇਡਨ (Joe Biden warns Kabul airport attackers,) ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਉਹਨਾਂ ਨੇ ਇਸ ਹਮਲੇ ਲਈ ਜ਼ਿੰਮੇਵਾਰ ਲੋਕਾਂ ਨੂੰ ਸਜ਼ਾ ਦੇਣ ਦਾ ਸੰਕਲਪ ਲਿਆ ਅਤੇ ਕਿਹਾ ਕਿ ਅਮਰੀਕਾ ਅਫ਼ਗਾਨਿਸਤਾਨ ਤੋਂ ਹਜ਼ਾਰਾਂ ਨਾਗਰਿਕਾਂ ਨੂੰ ਕੱਢਣ ਦੇ ਅਪਣੇ ਮਿਸ਼ਨ ਨੂੰ ਨਹੀਂ ਰੋਕੇਗਾ।

ਹੋਰ ਪੜ੍ਹੋ: Kabul Airport Blast: ਬੰਬ ਧਮਾਕੇ ‘ਚ ਹੁਣ ਤੱਕ 60 ਮੌਤਾਂ, ਹਮਲੇ ਪਿੱਛੇ ISIS ਖੁਰਾਸਾਨ ਦਾ ਹੱਥ

ਜੋ ਬਾਇਡਨ (US president Joe Biden ) ਨੇ ਕਿਹਾ ਕਿ ਇਸ ਹਮਲੇ ਨੂੰ ਅੰਜਾਮ ਦੇਣ ਦੇ ਨਾਲ-ਨਾਲ ਅਮਰੀਕਾ ਨੂੰ ਨੁਕਸਾਨ ਪਹੁੰਚਾਉਣ ਦੀ ਇੱਛਾ ਰੱਖਣ ਵਾਲਾ ਕੋਈ ਵੀ ਵਿਅਕਤੀ ਇਹ ਜਾਣ ਲਵੇ ਕਿ ਅਸੀਂ ਉਹਨਾਂ ਨੂੰ ਮੁਆਫ ਨਹੀਂ ਕਰਾਂਗੇ। ਅਸੀਂ ਨਹੀਂ ਭੁੱਲਾਂਗੇ, ਚੁਣ-ਚੁਣ ਕੇ ਤੁਹਾਡਾ ਸ਼ਿਕਾਰ ਕਰਾਂਗੇ ਅਤੇ ਮਾਰਾਂਗੇ। ਤੁਹਾਨੂੰ ਇਸ ਦਾ ਅੰਜਾਮ ਭੁਗਤਣਾ ਹੋਵੇਗਾ।

ਹੋਰ ਪੜ੍ਹੋ: ਕੀ ਦਿੱਲੀ ਗੁਰਦਵਾਰਾ ਕਮੇਟੀ ਦੇ ਚੋਣ ਨਤੀਜੇ ਬਾਦਲ ਦਲ ਦੇ ਹੱਕ ਵਿਚ ਪੰਥਕ ਫ਼ਤਵਾ ਹਨ?

ਕਾਬੁਲ ਧਮਾਕੇ (Kabul Airport Blast) ਦਾ ਸ਼ਿਕਾਰ ਹੋਏ ਅਮਰੀਕੀ ਸੈਨਿਕਾਂ ਨੂੰ ਵ੍ਹਾਈਟ ਹਾਊਸ ਵਿਚ ਸ਼ਰਧਾਂਜਲੀ ਦਿੰਦੇ ਹਏ ਉਹਨਾਂ ਕਿਹਾ ਕਿ ਕਾਬੁਲ ਤੋਂ ਨਾਗਰਿਕਾਂ ਨੂੰ ਕੱਢਣ ਦਾ ਮਿਸ਼ਨ ਤੈਅ ਤਰੀਕ 31 ਅਗਸਤ ਤੱਕ ਜਾਰੀ ਰਹੇਗਾ। ਉਹਨਾਂ ਕਿਹਾ ਕਿ ਅਸੀਂ ਅਤਿਵਾਦੀਆਂ ਕੋਲੋਂ ਨਹੀਂ ਡਰਾਂਗੇ ਅਤੇ ਅਸੀਂ ਉਹਨਾਂ ਨੂੰ ਅਪਣਾ ਮਿਸ਼ਨ ਨਹੀਂ ਰੋਕਣ ਦੇਵਾਂਗੇ। ਨਾਗਰਿਕਾਂ ਨੂੰ ਅਫ਼ਗਾਨਿਸਤਾਨ ਵਿਚੋਂ ਕੱਢਣਾ ਜਾਰੀ ਰੱਖਾਂਗੇ।

ਹੋਰ ਪੜ੍ਹੋ: ਜਲਦਬਾਜ਼ੀ ’ਚ ਚੁੱਕੇ ਕਦਮ ਕਾਰਨ ਨਰਾਜ਼ ਮੰਤਰੀਆਂ ਤੇ ਵਿਧਾਇਕਾਂ ’ਤੇ ਭਾਰੀ ਪਏ ਕੈਪਟਨ

ਬਾਇਡਨ ਨੇ ਕਿਹਾ ਕਿ ਅਸੀਂ ਖਤਰੇ ਨੂੰ ਜਾਣਦੇ ਹਾਂ, ਇਹ ਵੀ ਜਾਣਦੇ ਹਾਂ ਕਿ ਇਕ ਹੋਰ ਹਮਲਾ ਹੋ ਸਕਦਾ ਹੈ, ਫੌਜ ਨੇ ਹੱਲ ਕੱਢਿਆ ਹੈ ਕਿ ਲੋਕਾਂ ਨੂੰ ਬਾਹਰ ਕੱਢਣ ਦਾ ਕੰਮ ਚਲਦਾ ਰਹੇਗਾ। ਮੈਨੂੰ ਲੱਗਦਾ ਹੈ ਕਿ ਉਹ ਸਹੀ ਹਨ। ਅਮਰੀਕੀ ਰਾਸ਼ਟਰਪਤੀ ਨੇ ਇਹ ਵੀ ਕਿਹਾ ਕਿ ਉਹਨਾਂ ਨੂੰ ਇਸ ਗੱਲ ਦਾ ਕੋਈ ਸਬੂਤ ਨਹੀਂ ਮਿਲਿਆ ਹੈ ਕਿ ਕਾਬੁਲ ਵਿਚ ਘਾਤਕ ਹਮਲਿਆਂ ਨੂੰ ਅੰਜਾਮ ਦੇਣ ਵਿਚ ਇਸਲਾਮਿਕ ਸਟੇਟ ਦੇ ਅਤਿਵਾਦੀਆਂ ਦੇ ਨਾਲ ਤਾਲਿਬਾਨ ਦੀ ਮਿਲੀਭੁਗਤ ਸੀ।

ਹੋਰ ਪੜ੍ਹੋ: ਸੰਪਾਦਕੀ: ਭਾਰਤ ਵਿਚ ਪਹਿਲੀ ਵਾਰ, ਇਕ ਰਾਜ ਸਰਕਾਰ ਨੇ ਇਕ ਕੇਂਦਰੀ ਮੰਤਰੀ ਨੂੰ ਗ੍ਰਿਫ਼ਤਾਰ ਕੀਤਾ!

ਜ਼ਿਕਰਯੋਗ ਹੈ ਕਿ ਬੀਤੀ ਰਾਤ ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ (Kabul Suicide Blasts) ਦੇ ਏਅਰਪੋਰਟ ਨੇੜੇ ਦੋ ਧਮਾਕੇ ਹੋਏ। ਇਹਨਾਂ ਧਮਾਕਿਆਂ ਵਿਚ 60 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ। ਆਈਐਸਆਈਐਸ ਖੁਰਾਸਾਨ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਤਾਲਿਬਾਨ ਨੇ ਵੀ ਇਸ ਹਮਲੇ ਦੀ ਨਿੰਦਾ ਕੀਤੀ ਹੈ।