ਕਈ ਦੇਸ਼ਾਂ ਨੇ ਮਿਲ ਕੇ ਪਾਕਿ ਨੂੰ ਗ੍ਰੇਅ ਸੂਚੀ 'ਚ ਪਾਇਆ, ਨਹੀਂ ਮਿਲੇਗੀ ਆਰਥਿਕ ਮਦਦ
ਪੈਰਿਸ ਸਥਿਤ ਬਹੁਪੱਖੀ ਸੰਗਠਨ ਕਾਰਵਾਈ ਬਲ (ਐਫਏਟੀਐਫ) ਨੇ ਅਤਿਵਾਦੀ ਸੰਗਠਨਾਂ ਦੇ ਧਨ ਦੇ ਰਸਤੇ ਬੰਦ ਕਰਨ ਦੀ ਪਾਕਿਸਤਾਨ ਦੀ ਯੋਜਨਾ ਨੂੰ ਭਰੋਸੇਮੰਦ ਨਹੀਂ...
fatf meeting
ਇਸਲਾਮਾਬਾਦ : ਪੈਰਿਸ ਸਥਿਤ ਬਹੁਪੱਖੀ ਸੰਗਠਨ ਕਾਰਵਾਈ ਬਲ (ਐਫਏਟੀਐਫ) ਨੇ ਅਤਿਵਾਦੀ ਸੰਗਠਨਾਂ ਦੇ ਧਨ ਦੇ ਰਸਤੇ ਬੰਦ ਕਰਨ ਦੀ ਪਾਕਿਸਤਾਨ ਦੀ ਯੋਜਨਾ ਨੂੰ ਭਰੋਸੇਮੰਦ ਨਹੀਂ ਮੰਨਿਆ ਹੈ ਅਤੇ ਉਸ ਨੂੰ ਇਸ ਮਾਮਲੇ ਵਿਚ ਸ਼ੱਕੀ ਦੇਸ਼ਾਂ ਦੀ ਸੂਚੀ ਵਿਚ ਪਾ ਦਿਤਾ ਹੈ। ਐਫਏਟੀਐਫ ਨੂੰ ਦੁਨੀਆਂ ਵਿਚ ਅਪਰਾਧ ਦੀ ਕਮਾਈ ਅਤੇ ਅਤਿਵਾਦ ਦੇ ਲਈ ਪੈਸਾ ਦੇਣ 'ਤੇ ਰੋਕ ਲਈ ਸਰਕਾਰਾਂ ਵਲੋਂ ਠੋਸ ਕਦਮ ਉਠਾਉਣ ਲਈ ਬਣਾਇਆ ਗਿਆ ਹੈ। ਪਾਕਿਸਤਾਨ ਨੇ ਐਫਏਟੀਐਫ ਦੇ ਸਾਹਮਣੇ ਹਾਫਿਜ਼ ਸਈਦ ਦੇ ਸੰਗਠਨ ਜਮਾਤ ਉਦ ਦਾਵਾ ਅਤੇ ਉਸ ਦੇ ਸਹਿਯੋਗੀਆਂ ਸਮੇਤ ਵੱਖ-ਵੱਖ ਅਤਿਵਾਦੀ ਸੰਗਠਨਾਂ ਦਾ ਧਨ ਦਾ ਰਸਤਾ ਬੰਦ ਕਰਨ ਦੇ ਵਿਸ਼ੇ ਵਿਚ ਇਕ 26 ਸੂਤਰੀ ਕਾਰਜਯੋਜਨਾ ਪੇਸ਼ ਕੀਤੀ ਸੀ।