ਵਿਗਿਆਨੀਆਂ ਮੁਤਾਬਕ ਜੁਲਾਈ 2023 ਹੁਣ ਤਕ ਦਾ ਸਭ ਤੋਂ ਗਰਮ ਮਹੀਨਾ ਹੋਵੇਗਾ
ਪਿਛਲਾ ਸਭ ਤੋਂ ਗਰਮ ਮਹੀਨਾ ਜੁਲਾਈ 2019 ਸੀ
ਨਵੀਂ ਦਿੱਲੀ: ਵਿਗਿਆਨੀਆਂ ਦੇ ਇਕ ਨਵੇਂ ਵਿਸ਼ਲੇਸ਼ਣ ਅਨੁਸਾਰ ਇਸ ਸਾਲ ਜੁਲਾਈ 2019 ਦੇ ਔਸਤ ਤਾਪਮਾਨ ਦੇ ਨਾਲ ਰੀਕਾਰਡ ’ਤੇ ਹੁਣ ਤਕ ਦਾ ਸਭ ਤੋਂ ਗਰਮ ਮਹੀਨਾ ਹੋਵੇਗਾ। ਯੂਰਪੀਅਨ ਯੂਨੀਅਨ ਵਲੋਂ ਫੰਡ ਪ੍ਰਾਪਤ ਕੋਪਰਨਿਕਸ ਕਲਾਈਮੇਟ ਚੇਂਜ ਸਰਵਿਸ (ਸੀ3ਐਸ) ਅਤੇ ਵਿਸ਼ਵ ਮੌਸਮ ਵਿਗਿਆਨ ਸੰਗਠਨ (ਡਬਲਯੂ.ਐਮ.ਓ.) ਨੇ ਨੋਟ ਕੀਤਾ ਕਿ ਉੱਤਰੀ ਅਮਰੀਕਾ, ਏਸ਼ੀਆ ਅਤੇ ਯੂਰਪ ਦੇ ਵੱਡੇ ਹਿੱਸਿਆਂ ’ਚ ਬਹੁਤ ਜ਼ਿਆਦਾ ਗਰਮੀ ਦੀਆਂ ਲਹਿਰਾਂ ਕਾਰਨ ਤਾਪਮਾਨ ’ਚ ਵਾਧਾ ਹੋਇਆ ਹੈ। ਇਸ ਨਾਲ ਕੈਨੇਡਾ ਅਤੇ ਗ੍ਰੀਸ ਸਮੇਤ ਬਹੁਤ ਸਾਰੇ ਦੇਸ਼ਾਂ ’ਚ ਜੰਗਲ ਦੀ ਅੱਗ ਲੱਗ ਗਈ ਹੈ, ਨਾਲ ਹੀ ਲੋਕਾਂ ਦੀ ਸਿਹਤ, ਵਾਤਾਵਰਣ ਅਤੇ ਆਰਥਿਕਤਾ ’ਤੇ ਮਹੱਤਵਪੂਰਣ ਅਸਰ ਪਏ ਹਨ।
ਇਹ ਵੀ ਪੜ੍ਹੋ: ਸੁਪਰੀਮ ਕੋਰਟ ‘ਗਊ ਰਕਸ਼ਕਾਂ’ ਵਲੋਂ ਕੀਤੇ ਜਾ ਰਹੇ ਕਤਲਾਂ ਵਿਰੁਧ ਜਨਹਿੱਤ ਪਟੀਸ਼ਨ ’ਤੇ ਸੁਣਵਾਈ ਲਈ ਸਹਿਮਤ
ਅੰਕੜਿਆਂ ਅਨੁਸਾਰ ਪਿਛਲਾ ਸਭ ਤੋਂ ਗਰਮ ਮਹੀਨਾ ਜੁਲਾਈ 2019 ਸੀ। ਇਕ ਨਵੇਂ ਵਿਸ਼ਲੇਸ਼ਣ ਅਨੁਸਾਰ, ਜੁਲਾਈ 2023 ਦੇ ਪਹਿਲੇ 23 ਦਿਨਾਂ ’ਚ ਵਿਸ਼ਵ ਦਾ ਔਸਤ ਤਾਪਮਾਨ 16.95 ਡਿਗਰੀ ਸੈਲਸੀਅਸ ਸੀ, ਜੋ ਕਿ ਜੁਲਾਈ 2019 ਦੇ ਪੂਰੇ ਮਹੀਨੇ ਲਈ ਦਰਜ ਕੀਤੇ ਗਏ 16.63 ਡਿਗਰੀ ਸੈਲਸੀਅਸ ਨਾਲੋਂ ਬਹੁਤ ਜ਼ਿਆਦਾ ਹੈ।
ਇਹ ਵੀ ਪੜ੍ਹੋ: ਆਈਫੋਨ ਖਰੀਦਣ ਲਈ ਜੋੜੇ ਨੇ 8 ਮਹੀਨੇ ਦੇ ਬੇਟੇ ਨੂੰ ਹੀ ਵੇਚ ਦਿਤਾ
ਰੀਪੋਰਟ ਵਿਚ ਕਿਹਾ ਗਿਆ ਹੈ ਕਿ ਇਸ ਪੜਾਅ ’ਤੇ, ਇਹ ਲਗਭਗ ਨਿਸ਼ਚਿਤ ਹੈ ਕਿ ਜੁਲਾਈ 2023 ਜੁਲਾਈ 2019 ਤੋਂ ਕਾਫ਼ੀ ਜ਼ਿਆਦਾ ਹੋ ਜਾਵੇਗਾ, ਇਸ ਨੂੰ ਰੀਕਾਰਡ ’ਤੇ ਸਭ ਤੋਂ ਗਰਮ ਜੁਲਾਈ ਅਤੇ ਸਭ ਤੋਂ ਗਰਮ ਮਹੀਨਾ ਬਣਾ ਦੇਵੇਗਾ। ਡਬਲਯੂ.ਐਮ.ਓ. ਦੇ ਸਕੱਤਰ-ਜਨਰਲ ਪੀਟਰੀ ਤਾਲਾਸ ਨੇ ਇਕ ਬਿਆਨ ’ਚ ਕਿਹਾ ਕਿ ਜੁਲਾਈ ’ਚ ਲੱਖਾਂ ਲੋਕਾਂ ਨੂੰ ਪ੍ਰਭਾਵਤ ਕਰਨ ਵਾਲਾ ਮੌਸਮ ਬਦਕਿਸਮਤੀ ਨਾਲ ਜਲਵਾਯੂ ਪਰਿਵਰਤਨ ਦੀ ਇਕ ਤਿੱਖੀ ਹਕੀਕਤ ਹੈ ਅਤੇ ਭਵਿੱਖ ਦਾ ਸੰਕੇਤ ਹੈ।
ਇਹ ਵੀ ਪੜ੍ਹੋ: ਰੈਗੂਲਰ ਨਿਯੁਕਤੀ ਪੱਤਰ ਮਿਲਣ ਮੌਕੇ ਹੰਝੂ ਨਾ ਰੋਕ ਸਕੇ ਅਧਿਆਪਕ
ਉਨ੍ਹਾਂ ਕਿਹਾ ਕਿ ਗ੍ਰੀਨਹਾਉਸ ਗੈਸਾਂ ਦੇ ਨਿਕਾਸ ਨੂੰ ਘਟਾਉਣਾ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਜ਼ਰੂਰੀ ਹੈ ਅਤੇ ਇਹ ਕਿ ਜਲਵਾਯੂ ਕਾਰਵਾਈ ਇਕ ਵਿਲਸਿਤਾ ਨਹੀਂ ਹੈ, ਪਰ ਇਕ ਲੋੜ ਹੈ। ਡਬਲਿਊ.ਐਮ.ਓ. ਨੇ ਕਿਹਾ ਕਿ 6 ਜੁਲਾਈ ਨੂੰ ਰੋਜ਼ਾਨਾ ਔਸਤ ਤਾਪਮਾਨ ਅਗਸਤ 2016 ਦੇ ਸਭ ਤੋਂ ਉੱਚੇ ਪੱਧਰ ਨੂੰ ਪਾਰ ਕਰ ਗਿਆ, ਜਿਸ ਨਾਲ ਇਹ ਰੀਕਾਰਡ ’ਤੇ ਸਭ ਤੋਂ ਗਰਮ ਦਿਨ ਬਣ ਗਿਆ। 5 ਜੁਲਾਈ ਅਤੇ 7 ਜੁਲਾਈ ਇਸ ਤੋਂ ਥੋੜ੍ਹਾ ਹੀ ਪਿੱਛੇ ਸਨ।