ਸਵੇਜ਼ ਨਹਿਰ ’ਚ ਫਸੇ ਵੱਡੇ ਜਹਾਜ਼ ਨੂੰ 6 ਦਿਨਾਂ ਬਾਅਦ ਕੱਢਿਆ
ਮਿਸਰ ਦੀ ਸਵੇਜ਼ ਨਹਿਰ ਵਿਚ ਲੱਗੇ ਜਾਮ ਤੋਂ ਹੁਣ ਜਲਦ ਹੀ ਛੁਟਕਾਰਾ ਮਿਲਣ ਦੀ ਉਮੀਦ ਹੈ...
ਮਿਸਰ: ਮਿਸਰ ਦੀ ਸਵੇਜ਼ ਨਹਿਰ ਵਿਚ ਲੱਗੇ ਜਾਮ ਤੋਂ ਹੁਣ ਜਲਦ ਹੀ ਛੁਟਕਾਰਾ ਮਿਲਣ ਦੀ ਉਮੀਦ ਹੈ। ਖਬਰ ਹੈ ਕਿ ਉਥੇ ਲਗਪਗ ਇਕ ਹਫ਼ਤੇ ਤੋਂ ਫਸਿਆ ਜਹਾਜ਼ ਐਵਰਗ੍ਰੀਨ ਦੁਬਾਰਾ ਤੈਰਨ ਲੱਗਿਆ ਹੈ। ਜਾਣਕਾਰੀ ਮੁਤਾਬਿਕ ਇਸ ਵੱਡੇ ਜਹਾਜ਼ ਨੂੰ ਹਟਾਉਣ ਦੇ ਲਈ ਵਿਸ਼ੇਸ਼ ਕਿਸ਼ਤੀਆਂ( ਜਹਾਜ਼ ਖਿੱਚਣ ਵਿਚ ਇਸਤੇਮਾਲ ਹੋਣ ਵਾਲੀਆਂ ਸ਼ਕਤੀਸ਼ਾਲੀ ਕਿਸ਼ਤੀਆਂ) ਲਗਾਈਆਂ ਗਈਆਂ ਸਨ।
ਮਿਸਰ ਦੀ ਸਵੇਜ਼ ਨਹਿਰ ਵਿਚ ਪਿਛਲੇ ਛੇ ਦਿਨਾਂ ਤੋ ਫਸਿਆ ਵਿਸ਼ਾਲ ਕਾਰਗੋ ਸਮੁੰਦਰੀ ਜਹਾਜ਼ ਆਖਰਕਾਰ ਅੱਜ ਚੱਲ ਪਿਆ ਹੈ। ਇਹ ਕਾਰਗੋ ਸਮੁੰਦਰੀ ਜਹਾਜ਼ ਦੁਨੀਆਂ ਦਾ ਸਭ ਤੋਂ ਵੱਡਾ ਮਾਲ ਢੋਹਣ ਵਾਲਾ ਸਮੁੰਦਰੀ ਜਹਾਜ਼ ਮੰਨਿਆ ਜਾਂਦਾ ਹੈ। ਏਵਰਗ੍ਰੀਨ ਨਾਂ ਦਾ ਇਹ ਜਹਾਜ਼ ਏਸ਼ੀਆ ਅਤੇ ਯੂਰਪ ਵਿਚਾਲੇ ਚਲਦਾ ਹੈ।
ਇਹ ਕੰਟੇਨਰ ਜਹਾਜ਼ ਅੱਜ ਦੁਬਾਰਾ ਸ਼ੁਰੂ ਕੀਤਾ ਗਿਆ ਹੈ। ਇੰਚ ਕੇਪ ਸਿਪਿੰਗ ਸੇਵਾਵਾਂ ਨੇ ਇਹ ਜਾਣਕਾਰੀ ਦਿੱਤੀ ਹੈ। ਸੁਵੇਜ਼ ਨਹਿਰ ਅਥਾਰਿਟੀ ਨੇ ਪਹਿਲਾਂ ਜਾਣਕਾਰੀ ਦਿੱਤੀ ਸੀ ਕਿ ਵਿਸ਼ਾਲ ਕੰਟੇਨਰ ਜਹਾਜ਼ ਨੂੰ ਕੱਢ ਲਿਆ ਗਿਆ ਹੈ।