ਅਫ਼ਗਾਨ ਸੁਰੱਖਿਆ ਬਲਾਂ ਨੇ ਗ਼ਲਤੀ ਨਾਲ ਨੌਂ ਲੋਕਾਂ ਦੀ ਜਾਨ ਲਈ : ਅਧਿਕਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਅਫ਼ਗਾਨਿਸਤਾਨ ਦੇ ਪੂਰਬੀ ਨੰਗਰਹਾਰ ਸੂਬੇ ਵਿਚ ਇਕ ਘਰ 'ਤੇ ਛਾਪੇ ਦੌਰਾਨ ਸੁਰੱਖਿਆ ਬਲਾਂ ਨੇ ਗ਼ਲਤੀ ਨਾਲ ਨੌਂ ਲੋਕਾਂ ਦੀ ਹੱਤਿਆ ਕਰ ਦਿਤੀ।

mistakenly kill 9 civilians afganistan

ਕਾਬੁਲ : ਅਫ਼ਗਾਨਿਸਤਾਨ ਦੇ ਪੂਰਬੀ ਨੰਗਰਹਾਰ ਸੂਬੇ ਵਿਚ ਇਕ ਘਰ 'ਤੇ ਛਾਪੇ ਦੌਰਾਨ ਸੁਰੱਖਿਆ ਬਲਾਂ ਨੇ ਗ਼ਲਤੀ ਨਾਲ ਨੌਂ ਲੋਕਾਂ ਦੀ ਹੱਤਿਆ ਕਰ ਦਿਤੀ। ਅਧਿਕਾਰੀਆਂ ਨੇ ਕਿਹਾ ਕਿ ਮਰਨ ਵਾਲਿਆਂ ਵਿਚ ਜ਼ਿਆਦਾਤਰ ਆਮ ਲੋਕ ਹਨ। ਸੂਬੇ ਦੇ ਰਾਜਪਾਲ ਹਯਾਤੁੱਲ੍ਹਾ ਹਯਾਤ ਨੇ ਕਿਹਾ ਕਿ ਚਾਪਰਹਾਰ ਜ਼ਿਲ੍ਹੇ ਵਿਚ ਕਲ ਰਾਤ ਕੀਤੀ ਗਈ ਛਾਪੇਮਾਰੀ ਦੀ ਇਸ ਕਾਰਵਾਈ ਵਿਚ ਅੱਠ ਹੋਰ ਨਾਗਰਿਕ ਜ਼ਖ਼ਮੀ ਵੀ ਹੋਏ ਹਨ।