ਡੋਨਾਲਡ ਟਰੰਪ ਨਹੀਂ ਆਉਣਗੇ ਭਾਰਤ, ਵਾਈਟ ਹਾਉਸ ਨੇ ਦਿਤੀ ਸਫਾਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਾਲ 2019 'ਚ ਗਣਤੰਤਰ ਦਿਵਸ ਮੌਕੇ ਆਉਣ ਦੀ ਗੱਲ ਸਾਹਮਣੇ ਆਈ ਸੀ ਪਰ ਹੁਣ ਡੋਨਾਲਡ ਟਰੰਪ ਅਪਣੇ ਕਿਸੇ ਕੰਮ ਕਾਰਨ ਅਗਲੇ ਸਾਲ....

Donald Trump

ਵਾਸਿੰਗਟਨ (ਭਾਸ਼ਾ): ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਾਲ 2019 'ਚ ਗਣਤੰਤਰ ਦਿਵਸ ਮੌਕੇ ਆਉਣ ਦੀ ਗੱਲ ਸਾਹਮਣੇ ਆਈ ਸੀ ਪਰ ਹੁਣ ਡੋਨਾਲਡ ਟਰੰਪ ਅਪਣੇ ਕਿਸੇ ਕੰਮ ਕਾਰਨ ਅਗਲੇ ਸਾਲ ਭਾਰਤ ਦੇ ਗਣਤੰਤਰ ਦਿਵਸ ਦੀ ਪਰੇਡ ਮੋਕੇ ਮੁੱਖ ਮਹਿਮਾਨ ਦੇ ਤੌਰ 'ਤੇ ਹਿਸਾ ਨਹੀਂ ਲੈਣਗੇ। ਦੱਸ ਦਈਏ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਸਾਲ ਵਾਸ਼ਿੰਗਟਨ ਵਿਚ ਗੱਲ ਬਾਤ ਦੌਰਾਨ ਟਰੰਪ ਨੂੰ ਭਾਰਤ ਆਉਣ ਦਾ ਸੱਦਾ ਦਿਤਾ ਸੀ। ਦੱਸ ਦਈਏ ਕਿ  ਵਾਈਟ ਹਾਉਸ ਦੀ ਪ੍ਰੈਸ ਸਕੱਤਰ ਸਾਰਾ ਸੈਂਡਰਸ ਨੇ ਜੁਲਾਈ 'ਚ ਕਿਹਾ ਸੀ ਕਿ ਟਰੰਪ ਨੂੰ ਭਾਰਤ ਆਉਣ ਦਾ ਸੱਦਾ ਮਿਲਿਆ ਹੈ ਪਰ ਹੁਣੇ ਕੋਈ

ਫ਼ੈਸਲਾ ਨਹੀਂ ਲਿਆ ਗਿਆ। ਮੋਦੀ ਦੇ ਸੱਦੇ 'ਤੇ ਟਰੰਪ ਦੇ ਫੈਸਲੇ ਬਾਰੇ ਪੁੱਛੇ ਜਾਣ 'ਤੇ  ਵਾਈਟ ਹਾਉਸ ਦੇ  ਬੁਲਾਰੇ ਨੇ ਕਿਹਾ ਸੀ ਕਿ ਰਾਸ਼ਟਰਪਤੀ  ਡੋਨਾਲਡ ਟਰੰਪ ਨੇ ਕਿਹਾ ਸੀ ਕਿ 26 ਜਨਵਰੀ 2019 ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੌਦੀ ਵਲੋਂ ਭਾਰਤ ਦੇ ਗਣਤੰਤਰ ਦਿਵਸ ਵਾਲੇ ਦਿਨ ਪਰੇਡ ਤੇ ਮੁੱਖ ਮਹਿਮਾਨ ਵਜੋਂ ਬੁਲਾਏ ਜਾਣ ਤੇ ਮੈਂ ਸਨਮਾਨਿਤ ਮਹਿਸੂਸ ਕਰਦਾ ਹਾਂ ਪਰ ਉਹ ਪਹਿਲਾਂ ਹੀ ਨਿਰਧਾਰਤ ਕੀਤੇ ਹੋਏ ਪ੍ਰੋਗਰਾਮਾਂ ਦੇ ਕਾਰਨ ਗਣਤੰਤਰ ਦਿਵਸ ਵਿਚ ਹਿੱਸਾ ਲੈਣ ਵਿਚ ਅਸਮਰਥ ਹਨ। ਅਜਿਹਾ ਦੱਸਿਆ ਜਾ ਰਿਹਾ ਹੈ ਕਿ ਜਦੋਂ ਭਾਰਤ ਗਣਤੰਤਰ ਦਿਵਸ ਮਣਾਏਗਾ ਤਾਂ ਉਸੀ ਸਮੇਂ ਟਰੰਪ ਅਮਰੀਕੀ ਕਾਂਗਰਸ ਦੇ ਦੋਨਾਂ

ਸਦਨਾਂ ਨੂੰ ਸਾਲਾਨਾ ਸਟੇਟ ਆਫ ਯੂਨੀਅਨ (ਐਸਓਟੀਯੂ) ਸੰਬੋਧਿਤ ਕਰ ਸਕਣਗੇ। ਆਮ ਤੌਰ 'ਤੇ ਜਨਵਰੀ ਦੇ ਅੰਤਮ ਹਫ਼ਤੇ ਜਾਂ ਫਰਵਰੀ ਦੇ ਪਹਿਲੇ ਹਫ਼ਤੇ ਵਿਚ ਇਹ ਸੰਬੋਧਿਤ ਕੀਤਾ ਜਾਂਦਾ ਹੈ। ਦੂਜੇ ਪਾਸੇ ਬੁਲਾਰਿਆਂ ਦਾ ਕਹਿਣਾ ਹੈ ਕਿ ਅਮਰੀਕੀ ਰਾਸ਼ਟਰਪਤੀ ਅਤੇ ਮੋਦੀ ਦੇ ਡੁੰਘੇ ਸਬੰਧ ਹਨ ਅਤੇ ਟਰੰਪ ਅਤੇ ਭਾਰਤ-ਅਮਰੀਕਾ ਦੇ ਰਿਸ਼ਤੇ ਨੂੰ ਮਜ਼ਬੂਤ ਬਣਾਉਣ ਲਈ ਸਮਰਪਿਤ ਹਨ ਨਾਲ ਹੀ ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਰਾਸ਼ਟਰਪਤੀ ਦੀਆਂ ਦੋ ਬੈਠਕਾਂ ਅਤੇ ਫੋਨ 'ਤੇ ਕਈ ਵਾਰ ਗੱਲਬਾਤ ਦੋਰਾਨ ਪ੍ਰਧਾਨ ਮੰਤਰੀ ਮੋਦੀ ਨਾਲ ਡੁੰਘੇ ਸਬੰਧ ਬਣੇ ਅਤੇ ਉਹ ਅਮਰੀਕਾ-ਭਾਰਤ ਰਾਜਨੀਤੀ ਸਾਂਝ ਨੂੰ ਮਜ਼ਬੂਤ ਕਰਨ ਲਈ ਸਮਰਪਿਤ ਹਨ।

ਉਨ੍ਹਾਂ ਨੇ ਕਿਹਾ ਕਿ ਰਾਸ਼ਟਰਪਤੀ ਛੇਤੀ ਤੋਂ ਛੇਤੀ ਇਕ ਵਾਰ ਫਿਰ ਪ੍ਰਧਾਨ ਮੰਤਰੀ ਮੋਦੀ ਨੂੰ ਮਿਲਣ ਦੀ ਉਮੀਦ ਕਰਦੇ ਹਨ। ਮੋਦੀ ਅਤੇ ਟਰੰਪ ਦੇ 30 ਨਵੰਬਰ ਅਤੇ ਇਕ ਦਸੰਬਰ ਨੂੰ ਅਰਜਨਟੀਨਾ ਵਿਚ ਜੀ-20 ਸਮਾਰੋਹ ਵਿਚ ਹਿੱਸਾ ਲੈਣ ਦਾ ਪ੍ਰੋਗਰਾਮ ਹੈ। ਦੋਨਾਂ ਨੇਤਾਵਾਂ ਦੇ ਉੱਥੇ ਮੁਲਾਕਾਤ ਕਰਨ ਅਤੇ ਦੁਵੱਲੇ ਸਬੰਧਾਂ 'ਤੇ ਚਰਚਾ ਕਰਨ ਦੀ ਸੰਭਾਵਨਾ ਹੈ।  ਜ਼ਿਕਰਯੋਗ ਹੈ ਕਿ ਭਾਰਤ ਹਰ ਸਾਲ ਅਪਣੇ ਗਣਤੰਤਰ ਦਿਵਸ ਵਾਲੇ ਦਿਨ ਸਮਾਰੋਹ ਵਿਚ ਵਿਸ਼ਵ ਨੇਤਾਵਾਂ ਨੂੰ ਸੱਦਾ ਦਿੰਦੇ ਹਨ। ਸਾਲ 2015 ਵਿਚ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਸਨ ਅਤੇ ਅਮਰੀਕੀ ਰਾਸ਼ਟਰਪਤੀ ਦੇ ਤੌਰ 'ਤੇ ਉਹ ਉਨ੍ਹਾਂ ਦੀ ਦੂਜੀ ਯਾਤਰਾ ਸੀ।