ਪੀਐਮ ਮੋਦੀ ਨੇ ਪੋਪ ਫਰਾਂਸਿਸ ਨਾਲ ਕੀਤੀ ਮੁਲਾਕਾਤ, ਭਾਰਤ ਆਉਣ ਦਾ ਦਿੱਤਾ ਸੱਦਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੈਟੀਕਨ ਸਿਟੀ ਵਿਚ ਪੋਪ ਫਰਾਂਸਿਸ ਨਾਲ ਮੁਲਾਕਾਤ ਕੀਤੀ।
ਰੋਮ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੈਟੀਕਨ ਸਿਟੀ ਵਿਚ ਪੋਪ ਫਰਾਂਸਿਸ ਨਾਲ ਮੁਲਾਕਾਤ ਕੀਤੀ। ਦੋਵੇਂ ਆਗੂਆਂ ਦੀ ਪਹਿਲੀ ਮੁਲਾਕਾਤ ਦੌਰਾਨ ਗਰੀਬੀ ਨੂੰ ਘੱਟ ਕਰਨ ਅਤੇ ਜਲਵਾਯੂ ਪਰਿਵਰਤਨ ਸਮੇਤ ਕਈ ਮੁੱਦਿਆਂ 'ਤੇ ਚਰਚਾ ਹੋਈ।
ਹੋਰ ਪੜ੍ਹੋ: ਮਮਤਾ ਬੈਨਰਜੀ ਦਾ ਤੰਜ਼, 'ਕਾਂਗਰਸ ਕਰਕੇ ਹੀ ਪੀਐਮ ਮੋਦੀ ਜ਼ਿਆਦਾ ਤਾਕਤਵਰ'
ਸਾਲ 2013 ਵਿਚ ਪੋਪ ਬਣਨ ਤੋਂ ਬਾਅਦ ਫਰਾਂਸਿਸ ਨੂੰ ਮਿਲਣ ਵਾਲੇ ਨਰਿੰਦਰ ਮੋਦੀ ਪਹਿਲੇ ਭਾਰਤੀ ਪ੍ਰਧਾਨ ਮੰਤਰੀ ਹਨ। ਪੀਐਮ ਮੋਦੀ ਨੇ ਪੋਪ ਦੇ ਨਾਲ ਅਪਣੀ ਮੁਲਾਕਾਤ ਵਿਚ ਕੈਥੋਲਿਕ ਚਰਚ ਦੇ ਮੁਖੀ ਨੂੰ ਭਾਰਤ ਆਉਣ ਦਾ ਸੱਦਾ ਵੀ ਦਿੱਤਾ। ਨਿਊਜ਼ ਏਜੰਸੀ ਦੀ ਰਿਪੋਰਟ ਅਨੁਸਾਰ ਸਾਲ 1999 ਵਿਚ ਜਦੋਂ ਅਟਲ ਬਿਹਾਰੀ ਵਾਜਪਾਈ ਪ੍ਰਧਾਨ ਮੰਤਰੀ ਸਨ ਤਾਂ ਆਖਰੀ ਵਾਰ ਪੋਪ ਭਾਰਤ ਦੇ ਦੌਰੇ ’ਤੇ ਆਏ ਸਨ। ਉਸ ਸਮੇਂ ਜਾਨ ਪਾਲ II ਪੋਪ ਸਨ।
ਹੋਰ ਪੜ੍ਹੋ: ਬੈਰੀਕੇਡ ਹਟਾਉਣ ’ਤੇ ਬਲਬੀਰ ਰਾਜੇਵਾਲ ਦਾ ਬਿਆਨ, ‘ਕੇਂਦਰ ਸਰਕਾਰ ਬੌਖਲਾ ਗਈ ਹੈ’
ਕਿਹਾ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਅਤੇ ਪੋਪ ਦੀ ਮੁਲਾਕਾਤ ਸਿਰਫ 20 ਮਿੰਟ ਲਈ ਤੈਅ ਕੀਤੀ ਗਈ ਸੀ ਪਰ ਉਹ ਘੰਟੇ ਤੱਕ ਚੱਲੀ। ਵੈਟੀਕਨ ਸਿਟੀ ਵਿਚ ਪ੍ਰਧਾਨ ਮੰਤਰੀ ਦੇ ਨਾਲ ਭਾਰਤ ਦੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਅਤੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਵੀ ਮੌਜੂਦ ਸਨ।