ਦੂਸ਼ਿਤ ਸ਼ਹਿਰਾਂ 'ਚ ਕੁਝ ਦਿਨ ਰਹਿਣ ਨਾਲ ਹੀ ਲੋਕ ਹੋ ਸਕਦੈ ਬੀਮਾਰ

ਏਜੰਸੀ

ਖ਼ਬਰਾਂ, ਕੌਮਾਂਤਰੀ

ਭਾਰਤ, ਪਾਕਿਸਤਾਨ ਅਤੇ ਚੀਨ ਦੇ ਬਾਰੇ ਕੀਤਾ ਗਿਆ ਅਧਿਐਨ 

Even short trips to polluted cities can make you sick: Study

ਵਾਸ਼ਿੰਗਟਨ : ਬਹੁਤ ਜ਼ਿਆਦਾ ਪ੍ਰਦੂਸ਼ਣ ਵਾਲੇ ਸ਼ਹਿਰਾਂ ਵਿਚ ਕੁਝ ਦਿਨ ਰਹਿਣ ਨਾਲ ਵੀ ਸਾਹ ਦੀ ਸਮੱਸਿਆ ਹੋ ਸਕਦੀ ਹੈ। ਇਸ ਸਥਿਤੀ ਵਿਚੋਂ ਬਾਹਰ ਨਿਕਲਣ ਲਈ ਘੱਟੋ-ਘੱਟ ਇਕ ਹਫ਼ਤੇ ਦਾ ਸਮਾਂ ਲੱਗ ਸਕਦਾ ਹੈ। ਭਾਰਤ, ਪਾਕਿਸਤਾਨ ਅਤੇ ਚੀਨ ਦੇ ਬਾਰੇ ਵਿਚ ਕੀਤੇ ਗਏ ਇਕ ਅਧਿਐਨ ਨਾਲ ਇਹ ਤੱਥ ਸਾਹਮਣੇ ਆਇਆ ਹੈ।

ਅਮਰੀਕਾ ਵਿਚ ਨਿਊਯਾਰਕ ਯੂਨੀਵਰਸਿਟੀ ਸਕੂਲ ਆਫ਼ ਮੈਡੀਸਨ ਵਿਚ ਖੋਜ ਕਰਤਾਵਾਂ ਨੇ ਵਿਦੇਸ਼ ਦੀ ਯਾਤਰਾ ਕਰਨ ਵਾਲੇ ਸਿਹਤਮੰਦ ਲੋਕਾਂ ਵਿਚ ਪ੍ਰਦੂਸ਼ਣ ਨਾਲ ਹੋਣ ਵਾਲੀ ਖੰਘ ਅਤੇ ਸਾਹ ਦੀਆਂ ਮੁਸ਼ਕਲਾਂ ਅਤੇ ਘਰ ਪਰਤਣ 'ਤੇ ਠੀਕ ਹੋਣ ਵਿਚ ਲੱਗਣ ਵਾਲੇ ਸਮੇਂ ਦਾ ਵਿਸ਼ਲੇਸ਼ਣ ਕੀਤਾ। 

ਇਕ ਪਤਰਿਕਾ ਵਿਚ ਪ੍ਰਕਾਸ਼ਿਤ ਨਤੀਜੇ ਵਿਚ ਦਸਿਆ ਗਿਆ ਹੈ ਕਿ ਵਿਸ਼ਵ ਸੈਲਾਨੀ ਸੰਗਠਨ ਮੁਤਾਬਕ 2030 ਤਕ ਅੰਤਰਰਾਸ਼ਟਰੀ ਪੱਧਰ 'ਤੇ ਯਾਤਰੀਆਂ ਦੀ ਗਿਣਤੀ ਵੱਧ ਕੇ 1.8 ਅਰਬ ਹੋ ਜਾਵੇਗੀ। ਪ੍ਰੋਫੈਸਰ ਟੇਰੀ ਗੋਰਡਨ ਨੇ ਕਿਹਾ,''ਸਾਡੇ ਕੋਲ ਕਈ ਅਜਿਹੀਆਂ ਰੀਪੋਰਟਾਂ ਹਨ ਕਿ ਦੂਸ਼ਿਤ ਸ਼ਹਿਰਾਂ ਦੀ ਯਾਤਰਾ ਦੌਰਾਨ ਸੈਲਾਨੀ ਬੀਮਾਰ ਪੈ ਜਾਂਦੇ ਹਨ। ਇਸ ਲਈ ਸਾਡੇ ਲਈ ਇਹ ਸਮਝਣਾ ਮਹੱਤਵਪੂਰਣ ਹੋ ਗਿਆ ਹੈ ਕਿ ਸਾਡੀ ਸਿਹਤ ਨੂੰ ਕੀ ਹੋ ਰਿਹਾ ਹੈ।'' 

ਸ਼ੋਧ ਕਰਤਾਵਾਂ ਨੇ ਨਿਊਯਾਰਕ ਸ਼ਹਿਰ ਵਿਚ ਕਰੀਬ ਇਕ ਹਫ਼ਤੇ ਲਈ ਦੂਜੇ ਦੇਸ਼ ਵਿਚ ਗਏ 34 ਪੁਰਸ਼ਾਂ ਅਤੇ ਔਰਤਾਂ ਦੀ ਸਾਹ ਪ੍ਰਣਾਲੀ ਅਤੇ ਦਿਲ ਦੇ ਹਾਲ ਦਾ 6 ਪੱਧਰੀ ਅਧਿਐਨ ਕੀਤਾ। ਗੋਰਡਨ ਨੇ ਕਿਹਾ ਕਿ ਦੂਸ਼ਿਤ ਸ਼ਹਿਰਾਂ ਵਿਚ ਜਾਣ ਤੋਂ ਪਹਿਲਾਂ ਮਾਸਕ ਲਗਾਉਣਾ ਚਾਹੀਦਾ ਹੈ  ਜਾਂ ਪਹਿਲਾਂ ਹੀ ਡਾਕਟਰ ਤੋਂ ਸਲਾਹ ਲੈਣੀ ਚਾਹੀਦੀ ਹੈ।