ਸਾਬਕਾ ਬ੍ਰਿਟਿਸ਼ ਭਾਰਤੀ ਮੰਤਰੀ ਆਲੋਕ ਸ਼ਰਮਾ ਦਾ ਨਵੇਂ ਸਾਲ 'ਤੇ 'ਨਾਈਟਹੁੱਡ' ਦੇ ਖ਼ਿਤਾਬ ਨਾਲ ਸਨਮਾਨ

ਏਜੰਸੀ

ਖ਼ਬਰਾਂ, ਕੌਮਾਂਤਰੀ

ਆਗਰਾ ਵਿੱਚ ਜਨਮ ਹੋਇਆ ਸੀ ਆਲੋਕ ਸ਼ਰਮਾ ਦਾ 

Image

 

ਲੰਡਨ - ਬ੍ਰਿਟੇਨ ਵਿੱਚ ਭਾਰਤੀ ਮੂਲ ਦੇ ਸਾਬਕਾ ਮੰਤਰੀ ਆਲੋਕ ਸ਼ਰਮਾ ਨੂੰ ਵਾਤਾਵਰਨ ਪਰਿਵਰਤਨ ਦਾ ਮੁਕਾਬਲਾ ਕਰਨ ਵਿੱਚ ਪਾਏ ਯੋਗਦਾਨ ਲਈ, ਮਹਾਰਾਜਾ ਚਾਰਲਸ ਤੀਜੇ ਨੇ ਇੱਥੇ ਜਾਰੀ ਕੀਤੀ ਗਈ ਆਪਣੀ ਪਹਿਲੀ ਨਵੇਂ ਸਾਲ ਦੀ ਸਨਮਾਨ ਸੂਚੀ ਵਿੱਚ 'ਨਾਈਟਹੁੱਡ' ਦੀ ਉਪਾਧੀ ਨਾਲ ਸਨਮਾਨਿਤ ਕੀਤਾ ਹੈ।

ਆਗਰਾ ਵਿੱਚ ਜਨਮੇ ਸ਼ਰਮਾ (55) ਅਕਤੂਬਰ ਤੱਕ ਕੈਬਿਨੇਟ ਪੱਧਰ ਦੇ ਮੰਤਰੀ ਸਨ ਅਤੇ ਉਨ੍ਹਾਂ ਨੂੰ ‘ਓਵਰਸੀਜ਼ ਲਿਸਟ’ ਵਿੱਚ ਸ਼ਾਮਲ ਕੀਤਾ ਗਿਆ ਹੈ। ਇਸ ਵਾਰ 30 ਤੋਂ ਵੱਧ ਭਾਰਤੀ ਮੂਲ ਦੇ ਕਾਰਕੁਨਾਂ, ਅਰਥ ਸ਼ਾਸਤਰੀਆਂ, ਸਿੱਖਿਆ ਸ਼ਾਸਤਰੀਆਂ, ਮੈਡੀਕਲ ਵਰਕਰਾਂ ਅਤੇ ਪਰਉਪਕਾਰੀ ਲੋਕਾਂ ਨੂੰ ਯੂ.ਕੇ. ਅਤੇ ਵਿਦੇਸ਼ਾਂ ਵਿੱਚ ਉਨ੍ਹਾਂ ਦੀ 'ਬੇਮਿਸਾਲ ਲੋਕ ਸੇਵਾ' ਲਈ ਸਨਮਾਨ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ।

ਯੂ.ਕੇ. ਦੇ ਵਿਦੇਸ਼, ਰਾਸ਼ਟਰਮੰਡਲ ਅਤੇ ਵਿਕਾਸ ਦਫ਼ਤਰ (ਐਫ਼.ਸੀ.ਡੀ.ਓ.) ਨੇ ਸਨਮਾਨ ਸੂਚੀ ਦੇ ਹਵਾਲੇ ਨਾਲ ਇੱਕ ਬਿਆਨ ਵਿੱਚ ਕਿਹਾ, "ਆਲੋਕ ਸ਼ਰਮਾ ਨੂੰ ਸੀ.ਓ.ਪੀ. 26 ਵਿੱਚ ਆਪਣੀ ਅਗਵਾਈ, ਵਾਤਾਵਰਨ ਤਬਦੀਲੀ ਨਾਲ ਨਜਿੱਠਣ ਅਤੇ ਭਵਿੱਖ 'ਚ ਵਾਤਾਵਰਨ ਤਬਦੀਲੀ ਦਾ ਮੁਕਾਬਲਾ ਕਰਨ ਵਿੱਚ ਯੋਗਦਾਨ ਦੇਣ ਵਾਲੇ ਇਤਿਹਾਸਿਕ ਸਮਝੌਤੇ ਲਈ ਬ੍ਰਿਟੇਨ ਨੂੰ ਪ੍ਰੇਰਿਤ ਕਰਨ ਲਈ 'ਨਾਈਟਹੁੱਡ' ਦਿੱਤਾ ਜਾਂਦਾ ਹੈ।

ਸੰਯੁਕਤ ਰਾਸ਼ਟਰ ਜਲਵਾਯੂ ਪਰਿਵਰਤਨ ਸੰਮੇਲਨ (COP26) ਪਿਛਲੇ ਸਾਲ 31 ਅਕਤੂਬਰ ਤੋਂ 13 ਨਵੰਬਰ ਤੱਕ ਸਕਾਟਲੈਂਡ ਵਿਖੇ ਆਯੋਜਿਤ ਕੀਤਾ ਗਿਆ ਸੀ। ਸ਼ਰਮਾ ਇਸ ਸੰਮੇਲਨ ਦੇ ਪ੍ਰਧਾਨ ਸਨ।