ਅੰਧਵਿਸ਼ਵਾਸ ਤੋਂ ਪਰੇ ਹੈ ਰਾਜਸਥਾਨ ਦਾ ਇਹ ਪਿੰਡ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਲਾਸ਼ਾਂ ਦੀਆਂ ਅਸਥੀਆਂ ਨਦੀ 'ਚ ਨਹੀਂ ਰੋੜ੍ਹਦੇ, ਪਿੰਡ 'ਚ ਨਹੀਂ ਹੈ ਕੋਈ ਮੰਦਰ

This Village doesn't believe in Superstition

ਜੈਪੁਰ, 27 ਮਈ : ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਜਿਥੇ ਅੰਧਵਿਸ਼ਵਾਸ  ਦੇ ਨਾਮ ਉਤੇ ਤਰ੍ਹਾਂ-ਤਰ੍ਹਾਂ ਦੀਆਂ ਕੁਰੀਤੀਆਂ ਨੇ ਅਪਣੇ ਪੈਰ ਪਸਾਰੇ ਹੋਏ ਹਨ, ਉਥੇ ਰਾਜਸਥਾਨ ਦੇ ਚੂਰੂ ਜ਼ਿਲ੍ਹੇ ਵਿਚ ਅਜਿਹਾ ਅਨੋਖਾ ਪਿੰਡ ਹੈ ਜਿਥੇ ਲੋਕ ਕਿਸੇ ਧਾਰਮਕ ਕਰਮਕਾਂਡ ਵਿਚ ਵਿਸ਼ਵਾਸ ਨਹੀਂ ਕਰਦੇ। ਪਿੰਡ ਵਿਚ ਕੋਈ ਮੰਦਰ ਨਹੀਂ ਹੈ ਅਤੇ ਇਥੇ ਲਾਸ਼ਾਂ ਦੀਆਂ ਅਸਥੀਆਂ ਨੂੰ ਨਦੀ ਵਿਚ ਤਾਰਨ ਦਾ ਰਿਵਾਜ ਵੀ ਨਹੀਂ ਹੈ।