ਤਿੰਨੋਂ ਮੰਗਾਂ ਮੰਨੇ ਕੈਪਟਨ ਸਰਕਾਰ, ਨਹੀਂ ਤਾਂ ਹੋਵੇਗਾ ਬਾਦਲਾਂ ਵਾਲਾ ਹਾਲ : ਦਾਦੂਵਾਲ/ਮੰਡ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਇਨਸਾਫ਼ ਮੋਰਚੇ ਦੇ ਆਗੂਆਂ ਭਾਈ ਬਲਜੀਤ ਸਿੰਘ ਦਾਦੂਵਾਲ ਅਤੇ ਧਿਆਨ ਸਿੰਘ ਮੰਡ ਨੇ ਚਿਤਾਵਨੀ ਦਿਤੀ ਕਿ ਜੇਕਰ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਜਾਂਚ ਰੀਪੋਰਟ.............

Baljit Singh Daduwal

ਕੋਟਕਪੂਰਾ : ਇਨਸਾਫ਼ ਮੋਰਚੇ ਦੇ ਆਗੂਆਂ ਭਾਈ ਬਲਜੀਤ ਸਿੰਘ ਦਾਦੂਵਾਲ ਅਤੇ ਧਿਆਨ ਸਿੰਘ ਮੰਡ ਨੇ ਚਿਤਾਵਨੀ ਦਿਤੀ ਕਿ ਜੇਕਰ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਜਾਂਚ ਰੀਪੋਰਟ ਨੂੰ ਲਾਗੂ ਨਾ ਕੀਤਾ ਗਿਆ ਤਾਂ ਕੈਪਟਨ ਸਰਕਾਰ ਦਾ ਹਾਲ ਵੀ ਬਾਦਲਾਂ ਵਾਲਾ ਹੋਵੇਗਾ, ਕਿਉਂਕਿ ਇਨਸਾਫ਼ ਮੋਰਚੇ ਦੀਆਂ ਵਾਜਬ 3 ਮੰਗਾਂ ਕਾਨੂੰਨਣ ਹੋਣ ਦੇ ਬਾਵਜੂਦ ਵੀ ਸਰਕਾਰ ਨੇ ਪਿਛਲੇ 93ਵੇਂ ਦਿਨਾਂ ਤੋਂ ਟਾਲ ਮਟੋਲ ਦੀ ਨੀਤੀ ਅਪਣਾਈ ਹੋਈ ਹੈ। ਉਨ੍ਹਾਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਜਾਂਚ ਰੀਪੋਰਟ ਰੱਦ ਕਰਨ ਬਦਲੇ ਬਾਦਲ ਦਲ ਅਤੇ ਸ਼੍ਰੋਮਣੀ ਕਮੇਟੀ ਦੀ ਨੁਕਤਾਚੀਨੀ ਕਰਦਿਆਂ ਆਖਿਆ ਕਿ ਬਾਦਲ ਸਰਕਾਰ ਨੇ ਖ਼ੁਦ ਵਲੋਂ ਗਠਤ ਕੀਤੇ

ਜਸਟਿਸ ਜ਼ੋਰਾ ਸਿੰਘ ਕਮਿਸ਼ਨ ਦੀ ਰੀਪੋਰਟ ਲਾਗੂ ਨਾ ਕੀਤੀ ਅਤੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰੀਪੋਰਟ ਉਪਰ ਕਿੰੰਤੂ ਕਰ ਦਿਤਾ, ਤਖ਼ਤਾਂ ਦੇ ਜਥੇਦਾਰ ਚੁੱਪ, ਸ਼੍ਰੋਮਣੀ ਕਮੇਟੀ ਅਤੇ ਬਾਦਲ ਦਲ ਦੇ ਜਾਗਦੀ ਜਮੀਰ ਵਾਲੇ ਟਕਸਾਲੀ ਅਕਾਲੀ ਆਗੂਆਂ ਦੀ ਹੈਰਾਨੀਜਨਕ ਚੁੱਪੀ ਨੇ ਇਹ ਸਿੱਧ ਕਰ ਦਿਤਾ ਹੈ ਕਿ ਬਾਦਲ ਦਲ ਨੇ ਤਖ਼ਤਾਂ ਦੇ ਜਥੇਦਾਰਾਂ ਅਤੇ ਸ਼੍ਰੋਮਣੀ ਕਮੇਟੀ ਨੂੰ ਆਰਐਸਐਸ ਕੋਲ ਗਿਰਵੀ ਰੱਖ ਦਿਤਾ ਹੈ।

ਉਨ ੍ਹਾਂ ਕਿਹਾ ਕਿ ਪਿਛਲੇ 93 ਦਿਨਾਂ ਤੋਂ ਪੰਥਕ ਆਗੂਆਂ ਵਲੋਂ ਅਪਣਾ ਸੁੱਖ ਅਰਾਮ ਤਿਆਗ ਕੇ ਕੌਮ ਦੀਆਂ ਵਾਜਬ ਮੰਗਾਂ ਲਈ ਸੰਘਰਸ਼ ਕੀਤਾ ਜਾ ਰਿਹਾ ਹੈ ਪਰ ਬਾਦਲ ਪਰਵਾਰ ਅਤੇ ਬਾਦਲ ਦਲ  ਦੇ ਆਗੂਆਂ ਵਲੋਂ ਪੰਥਕ ਪ੍ਰਚਾਰਕਾਂ ਨੂੰ ਸਰਕਾਰੀ ਏਜੰਸੀਆਂ ਦੇ ਏਜੰਟ ਕਹਿਣ ਵਾਲੀ ਸ਼ਬਦਾਵਲੀ ਬਰਦਾਸ਼ਤ ਤੋਂ ਬਾਹਰ ਹੈ। ਇਸ ਸਮੇਂ ਸਟੇਜ ਸੰਚਾਲਨ ਦੀ ਕਾਰਵਾਈ ਭਾਈ ਰਣਜੀਤ ਸਿੰਘ ਵਾਂਦਰ ਅਤੇ ਜਗਦੀਪ ਸਿੰਘ ਭੁੱਲਰ ਨੇ ਨਿਭਾਈ।

Related Stories