ਕੈਪਟਨ ਸਰਕਾਰ ਵਲੋਂ ਨੌਜਵਾਨਾਂ ਨੂੰ ਨੌਕਰੀ ਦੇਣ ਦੇ ਦਾਅਵੇ ਖੋਖਲੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੈਪਟਨ ਸਰਕਾਰ ਦੇ ਵਲੋਂ ਵੋਟਾਂ ਸਮੇਂ ਦਾਅਵੇ ਤਾਂ ਨੌਜਵਾਨਾਂ ਨੂੰ ਘਰ-ਘਰ ਨੌਕਰੀ ਦੇਣ ਦੇ ਕੀਤੇ ਗਏ ਸਨ, ਪਰ ਕੈਪਟਨ ਸਮੇਤ ਸਮੇ ਦੀਆਂ ਸਰਕਾਰਾਂ..............

Campaign Poster

ਫ਼ਿਰੋਜ਼ਪੁਰ : ਕੈਪਟਨ ਸਰਕਾਰ ਦੇ ਵਲੋਂ ਵੋਟਾਂ ਸਮੇਂ ਦਾਅਵੇ ਤਾਂ ਨੌਜਵਾਨਾਂ ਨੂੰ ਘਰ-ਘਰ ਨੌਕਰੀ ਦੇਣ ਦੇ ਕੀਤੇ ਗਏ ਸਨ, ਪਰ ਕੈਪਟਨ ਸਮੇਤ ਸਮੇ ਦੀਆਂ ਸਰਕਾਰਾਂ ਨੇ ਇਨ੍ਹਾਂ ਬੇਰੋਜ਼ਗਾਰ ਨੌਜਵਾਨ ਦੀ ਕਦੇ ਬਾਂਹ ਨਾ ਫੜਨ ਕਰ ਕੇ ਨਸ਼ਿਆਂ ਦੀ ਦਲਦਲ ਧਸਦੇ ਜਾ ਰਹੇ ਹਨ। ਉਥੇ ਠੇਕਾ ਮੁਲਾਜ਼ਮ ਵਰਗ ਦਾ ਵੀ ਅੱਜ ਬੇਰੁਜ਼ਗਾਰਾਂ ਜਿਹਾ ਹੀ ਹਾਲ ਹੋਇਆ ਪਿਆ ਹੈ, ਕਿਉਂਕਿ ਨਾਮਾਤਰ ਤਨਖ਼ਾਹਾਂ ਉਹ ਵੀ ਸਮੇਂ ਸਿਰ ਨਹੀਂ ਮਿਲ ਰਹੀਆਂ, ਜਿਸ ਕਾਰਨ ਮੁਲਾਜ਼ਮ ਵਰਗ ਸਰਕਾਰ ਦੇ ਖਿਲਾਫ਼ ਸੰਘਰਸ਼ ਕਰਨ ਨੂੰ ਮਜ਼ਬੂਰ ਹੋਇਆ ਪਿਆ ਹੈ। ਜਦੋਂ ਨੌਜਵਾਨ ਰੋਜ਼ਗਾਰ ਮੰਗਦੇ ਹੁੰਦੇ ਹਨ ਤਾਂ ਮੌਜੂਦਾ ਸਰਕਾਰ ਪਿਛਲੀ ਸਰਕਾਰ 'ਤੇ ਦੋਸ਼ ਮੜ੍ਹ ਕੇ ਬੁੱਤਾਂ ਸਾਰ

ਦਿੰਦੀ ਹੈ, ਪਰ ਸਚਾਈ ਤਾਂ ਇਹ ਹੁੰਦੀ ਹੈ ਮੌਜੂਦਾ ਸਰਕਾਰ ਆਪਣੇ ਪੱਧਰ 'ਤੇ ਕੋਈ ਵੀ ਨੌਕਰੀ ਦੇ ਕੇ ਰਾਜ਼ੀ ਨਹੀਂ ਹੁੰਦੀ। ਬੇਰੋਜਗਾਰ ਨੌਜਵਾਨਾ ਨੂੰ ਰੋਜਗਾਰ ਦੇਣ ਸਬੰਧੀ ਬੀਤੇ ਦਿਨੀ ਫ਼ਿਰੋਜ਼ਪੁਰ ਵਿਖੇ ਜੋ ਰੋਜ਼ਗਾਰ ਮੇਲਾ ਪੰਜਾਬ ਸਰਕਾਰ ਦੇ ਆਦੇਸ਼ਾਂ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜ਼ਿਲ੍ਹੇ ਦੇ ਬੇਰੁਜ਼ਗਾਰ ਉਮੀਦਵਾਰਾਂ ਨੂੰ ਰੁਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਮੁਹੱਈਆ ਕਰਵਾਉਣ ਲਈ ਲਗਾਇਆ ਗਿਆ, ਜੋ ਕਿ ਇਕ ਮਹਿਜ਼ ਡਰਾਮਾਂ ਹੀ ਸਾਬਤ ਹੋਇਆ। ਕਿਉਂਕਿ ਉਕਤ ਰੋਜ਼ਗਾਰ ਮੇਲੇ ਵਿਚ ਇਕ ਵੀ ਸਰਕਾਰੀ ਅਦਾਰਾ ਨਹੀਂ ਸੀ, ਜਦੋਂਕਿ ਸਾਰੇ ਮੇਲੇ ਵਿਚ ਪ੍ਰਾਈਵੇਟ ਕੰਪਨੀਆਂ ਨੇ ਹੀ ਅਪਣੀ ਧੌਸ ਜਮਾਈ ਹੋਈ ਸੀ।  ਇਸ ਸਾਰੇ ਮਾਮਲੇ ਨੂੰ ਲੈ ਕੇ

'ਰੋਜ਼ਾਨਾ ਸਪੋਕਸਮੈਨ' ਨੂੰ ਸਹਾਇਕ ਕਮਿਸ਼ਨਰ ਜਨਰਲ ਰਣਜੀਤ ਸਿੰਘ ਨੇ ਦਸਿਆ ਕਿ ਜ਼ਿੰਦਗੀ ਵਿਚ ਕੋਈ ਵੀ ਕੰਮ ਛੋਟਾ ਵੱਡਾ ਨਹੀਂ ਹੁੰਦਾ। ਜਦੋਂ ਸਹਾਇਕ ਕਮਿਸ਼ਨਰ ਜਨਰਲ ਨੂੰ ਪੁੱਛਿਆ ਗਿਆ ਕਿ ਕੈਪਟਨ ਸਰਕਾਰ ਨੇ ਤਾਂ ਚੋਣਾਂ ਮੌਕੇ ਘਰ-ਘਰ ਪੱਕਾ ਰੋਜ਼ਗਾਰ ਦੇਣ ਦਾ ਵਾਅਦਾ ਕੀਤਾ ਸੀ। ਤਾਂ ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਜੋ ਹਦਾਇਤਾਂ ਹਨ ਉਸ ਦੇ ਮੁਤਾਬਿਕ ਹੀ ਕੰਪਨੀਆਂ ਨੂੰ ਬੁਲਾਇਆ ਗਿਆ ਸੀ। 

ਜਦੋਂ ਇਸ ਮਾਮਲੇ ਨੂੰ ਲੈ ਕੇ ਰੋਜ਼ਗਾਰ ਦਫ਼ਤਰ ਫ਼ਿਰੋਜ਼ਪੁਰ ਵਿਖੇ ਗੱਲਬਾਤ ਕੀਤੀ ਗਈ ਤਾਂ ਇਕ ਅਧਿਕਾਰੀ ਨੇ ਅਪਣਾ ਨਾਮ ਨਾ ਛਾਪਣ ਦੀ ਸ਼ਰਤ 'ਤੇ ਦਸਿਆ ਕਿ ਸਰਕਾਰ ਦੇ ਵਲੋਂ ਜੋ ਰੋਜ਼ਗਾਰ ਮੇਲੇ ਲਗਾਏ ਜਾ ਰਹੇ ਹਨ ਇਹ ਮਹਿਜ਼ ਡਰਾਮਾ ਹਨ। ਸਰਕਾਰੀ ਵਿਭਾਗਾਂ ਵਿਚ ਬਹੁਤ ਸਾਰੀਆਂ ਪੋਸਟਾਂ ਖਾਲੀ ਪਈਆਂ ਹਨ, ਪਰ ਸਰਕਾਰ ਪਤਾ ਨਹੀਂ ਕੀ ਸੋਚ ਕੇ ਪ੍ਰਾਈਵੇਟ ਕੰਪਨੀਆਂ ਦੇ ਹੱਥ ਸਰਕਾਰੀ ਦਫ਼ਤਰ ਦੇ ਰਹੀ ਹੈ।