ਲੁਧਿਆਣਾ ਦਾ ਜਸਕਰਨ ਸਿੰਘ ਬਣਿਆ ਪਹਿਲਾ ਸਿੱਖ ਤਾਮਿਲ ਗਾਇਕ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਸਿੱਖ ਨੌਜਵਾਨ ਜਸਕਰਨ ਸਿੰਘ ਪਹਿਲਾ ਸਿੱਖ ਤਾਮਿਲ ਗਾਇਕ ਬਣ ਗਿਆ ਹੈ। ਜਸਕਰਨ ਦਾ ਕਹਿਣਾ ਹੈ ਕਿ ਗਾਇਕੀ ਉਸ ਦਾ ਸ਼ੌਕ ਹੈ..............

First Sikh Tamil Singer Jaskaran Singh

ਲੁਧਿਆਣਾ : ਸਿੱਖ ਨੌਜਵਾਨ ਜਸਕਰਨ ਸਿੰਘ ਪਹਿਲਾ ਸਿੱਖ ਤਾਮਿਲ ਗਾਇਕ ਬਣ ਗਿਆ ਹੈ। ਜਸਕਰਨ ਦਾ ਕਹਿਣਾ ਹੈ ਕਿ ਗਾਇਕੀ ਉਸ ਦਾ ਸ਼ੌਕ ਹੈ ਅਤੇ ਉਹ ਭਵਿੱਖ ਵਿਚ ਚੰਗਾ ਗਾÎਇਕ ਬਣ ਕੇ ਨਾਮ ਕਮਾਉਣਾ ਚਾਹੁੰਦਾ ਹੈ। 18 ਸਾਲਾ ਦਾ ਸਿੱਖ ਨੌਜਵਾਨ ਜਸਕਰਨ ਸਿੰਘ ਇਸ ਵਾਰ ਸਾਰੇਗਾਮਾਪਾ ਤਾਮਿਲ ਦਾ ਫ਼ਾਈਨਲਿਸਟ ਰਿਹਾ ਹੈ। ਫ਼ਾਈਨਲਿਸਟ ਰਹਿੰਦੇ ਹੋਏ ਉਹ ਚੌਥਾ ਸਥਾਨ ਹਾਸਲ ਕਰ ਚੁੱਕਾ ਹੈ। ਇਸ ਫ਼ਾਈਨਲ ਰਾਊਂਡ ਵਿਚ ਜਸਕਰਨ ਨੇ ਆਲਾ ਪੋਰਾਣਾ ਅਤੇ ਵੰਦੇ ਮਾਤਰਮ ਤਾਮਿਲ ਵਿਚ ਗਾਇਆ ਸੀ।

ਸਤੰਬਰ 2017 ਵਿਚ ਤਾਮਿਲਨਾਡੂ ਵਿਚ ਸਾਰੇਗਾਮਾਪਾ ਤਾਮਿਲ ਦੇ ਆਡੀਸ਼ਨ ਹੋਏ ਸਨ ਜਿਸ ਵਿਚ ਜਸਕਰਨ ਦੀ 105 ਭਾਗ ਲੈਣ ਵਾਲਿਆਂ ਵਿਚ ਚੋਣ ਹੋਈ ਸੀ। ਫਿਰ ਮੈਗਾ ਆਡੀਸ਼ਨ ਕਲੀਅਰ ਕਰਦੇ ਹੋਏ ਟਾਪ 25 ਵਿਚ ਪਹੁੰਚਿਆ। ਅਪਣੀ ਬਿਤਹਰੀਨ ਗਾਇਕੀ ਨਾਲ 12 ਰਾਊਂਡ ਕਲੀਅਰ ਕਰਦੇ ਹੋਏ ਜਸਕਰਨ ਪਹਿਲੇ ਪੰਜ ਵਿਚ ਵੀ ਪਹੁੰਚ ਗਿਆ। ਉਸ ਦਾ ਕਹਿਣਾ ਹੈ ਕਿ ਉਸ ਨੇ ਯੂ-ਟਿਊਬ ਤੋਂ ਇਸ ਦੀ ਤਿਆਰੀ ਕੀਤੀ ਸੀ। ਚੰਡੀਗੜ੍ਹ ਰੋਡ ਸਥਿਤ ਸੈਕਟਰ-32 ਦਾ ਰਹਿਣ ਵਾਲਾ ਜਸਕਰਨ ਨਾਰਥ ਇੰਡੀਆ ਦਾ ਪਹਿਲਾ ਅਜਿਹਾ ਸਿੱਖ ਗਾÎਇਕ ਬਣ ਗਿਆ ਹੈ ਜਿਸ ਨੇ ਤਾਮਿਲ ਭਾਸ਼ਾ ਵਿਚ ਲਾਈਵ ਗਾਇਆ।

ਖ਼ਾਸ ਗੱਲ ਇਹ ਰਹੀ ਕਿ ਆਡੀਸ਼ਨ ਦੌਰਾਨ ਹੀ ਜਸਕਰਨ ਨੇ ਤਾਮਿਲ ਸਿੱਖੀ ਹੈ ਅਤੇ ਇਸ ਦੀ ਯੂ-ਟਿਊਬ ਤੋਂ ਤਿਆਰੀ ਕੀਤੀ ਹੈ। ਪਿਛਲੇ ਮਹੀਨੇ ਸ੍ਰੀਲੰਕਾ ਅਤੇ ਸਿਡਨੀ ਵਿਚ ਜਸਕਰਨ ਤਾਮਿਲ ਵਿਚ ਗਾਇਕੀ ਕਰ ਚੁਕਿਆ ਹੈ। ਜਸਕਰਨ ਹੁਣ ਦੁਬਾਰਾ ਦੋ ਅਗੱਸਤ ਨੂੰ ਸ੍ਰੀਲੰਕਾ ਜਾ ਰਿਹਾ ਹੈ ਜਿਸ ਵਿਚ ਪੰਜ ਅਗੱਸਤ ਅਤੇ 11 ਅਗੱਸਤ ਨੂੰ ਤਾਮਿਲ ਵਿਚ ਹੋਣ ਜਾ ਰਹੇ ਗਾਇਕੀ ਸ਼ੋਅ ਵਿਚ ਹਿੱਸਾ ਲਵੇਗਾ।

ਲੁਧਿਆਣਾ ਦੇ ਚੰਡੀਗੜ੍ਹ ਰੋਡ ਸਥਿਤ ਸੈਕਟਰ-32 ਬੀਸੀਐਮ ਸਕੂਲ ਤੋਂ ਹੁਣ ਜਸਕਰਨ 12ਵੀਂ ਕਰ ਰਿਹਾ ਹੈ। ਤਾਮਿਲ ਵਿਚ ਉਹ ਸ੍ਰੀ ਨਿਵਾਸ ਅਤੇ ਹਰੀਹਰਨ, ਹਿੰਦੀ ਵਿਚ ਰਾਹਤ ਫ਼ਤਿਹ ਅਲੀ ਖ਼ਾਨ ਅਤੇ ਅਰਿਜੀਤ ਸਿੰਘ ਅਤੇ ਪੰਜਾਬੀ ਵਿਚ ਦਿਲਜੀਤ ਦੋਸਾਂਝ ਨੂੰ ਗਾਇਕੀ ਵਿਚ ਅਪਣਾ ਆਦਰਸ਼ ਮੰਨਦਾ ਹੈ। ਜਸਕਰਨ ਗਾਇਕੀ ਦੀ ਸਿਖਲਾਈ ਹਨੀਤ ਤਨੇਜਾ ਤੋਂ ਲੈ ਰਿਹਾ ਹੈ। ਪਿਤਾ ਬਲਵੀਰ ਸਿੰਘ ਦਾ ਹੌਜ਼ਰੀ ਦਾ ਕਾਰੋਬਾਰ ਹੈ ਜਦਕਿ ਮਾਤਾ ਸਰਬਜੀਤ ਕੌਰ ਘਰੇਲੂ ਹਨ।