ਬਾਦਲਾਂ ਵਲੋਂ ਮੋਦੀ ਦਾ ਧਨਵਾਦ ਕਰਨਾ ਗ਼ਲਤ: ਸਰਨਾ 

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਬੀਤੇ ਕਲ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਇਕ ਵਫ਼ਦ ਵਲੋਂ ਪੰਜਾਬ ਮਸਲਿਆਂ ਨੂੰ ਲੈ ਕੇ ਪ੍ਰਧਾਨ ਮੰਤਰੀ...

Paramjit Singh Sarna

ਅੰਮ੍ਰਿਤਸਰ,  ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਬੀਤੇ ਕਲ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਇਕ ਵਫ਼ਦ ਵਲੋਂ ਪੰਜਾਬ ਮਸਲਿਆਂ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕੀਤੀ ਮੀਟਿੰਗ ਦਾ ਸਵਾਗਤ ਹੈ ਪਰ ਲੰਗਰ 'ਤੇ ਜੀਐਸਟੀ ਨੂੰ ਲੈ ਕੇ ਮੋਦੀ ਦਾ ਧਨਵਾਦ ਕਰਨ ਨਾਲ ਅਸਹਿਮਤ ਹਨ। ਉਨ੍ਹਾਂ ਕਿਹਾ ਕਿ ਜੇ ਬਾਦਲ ਦਲ ਮੰਗਾਂ ਪ੍ਰਤੀ ਗੰਭੀਰ ਹੁੰਦਾ ਤਾਂ ਮੰਗਾਂ ਨੂੰ ਕੇਂਦਰ ਕੋਲੋਂ ਮੰਨਵਾਉਣਾ ਕੋਈ ਔਖਾ ਕਾਰਜ ਨਹੀਂ ਪਰ ਸੱਤਾ ਦੀ ਭੁੱਖ ਨੇ ਪੰਜਾਬ ਦੀ ਸਿਆਸੀ ਤਾਣੀ ਨੂੰ ਅਜਿਹਾ ਉਲਝਾਇਆ ਹੈ  ਜਿਸ ਨੂੰ ਪਟੜੀ ਤੇ ਲਿਆਉਣ ਵਿਚ ਸਮਾਂ ਲਗੇਗਾ।

ਸਰਨਾ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਸਿੱਧੇ ਰੂਪ ਵਿਚ ਜੀਐਸਟੀ ਮਾਫ਼ ਕੀਤਾ।ਪਰ ਕੇਂਦਰ  ਵਲੋ ਚਲਾਈ ਸੇਵਾ ਭੋਜ ਯੋਜਨਾ ਤਹਿਤ ਰੱਖੇ 325 ਕਰੋੜ ਵਿਚੋਂ ਜੀਐਸਟੀ ਅਦਾ ਕਰਨ ਤੋਂ ਬਾਅਦ ਸ਼੍ਰੋਮਣੀ ਕਮੇਟੀ ਵਲੋਂ ਦਾਇਰ ਮਾਫ਼ੀ ਦੀ ਅਰਜ਼ੀ ਤੇ ਗ਼ੌਰ ਫ਼ੁਰਮਾਉਂਦਿਆਂ ਜੀਐਸਟੀ ਦਾ ਕੁੱਝ ਹਿੱਸਾ ਸਭਿਆਚਾਰਕ ਮੰਤਰਾਲੇ ਵਲੋ ਵਾਪਸ ਕੀਤਾ ਜਾਵੇਗਾ

ਤੇ ਅਗਲੇ ਕੁੱਝ ਦਿਨਾਂ ਵਿਚ ਆਰਐਸਐਸ ਮੁਖੀ ਮੋਹਨ ਭਾਗਵਤ ਦਾ ਬਿਆਨ ਵੀ ਅਖ਼ਬਾਰਾਂ ਦੀਆਂ ਸੁਰਖੀਆਂ ਦਾ ਸ਼ਿੰਗਾਰ ਬਣ ਜਾਵੇਗਾ ਕਿ ਹੁਣ ਤਾਂ ਗੁਰੂ ਰਾਮਦਾਸ ਦਾ ਲੰਗਰ ਵੀ ਕੇਂਦਰ ਸਰਕਾਰ ਦੀ ਸਹਾਇਤਾ ਨਾਲ ਚਲਾਇਆ ਜਾ ਰਿਹਾ ਹੈ। ਜੇ ਸਰਕਾਰੀ ਸਹਾਇਤਾ ਨਾਲ ਲੰਗਰ ਚਲਾਇਆ ਜਾਣਾ ਹੈ ਤਾਂ ਫਿਰ ਤੀਸਰੇ ਪਾਤਸ਼ਾਹ ਨੇ ਅਕਬਰ ਕੋਲੋਂ ਲੋਹ ਲੰਗਰ ਦੇ ਨਾਮ ਜਗੀਰ ਲਗਵਾਉਣ ਤੋਂ ਇਨਕਾਰ ਕਿਉਂ ਕੀਤਾ ਸੀ?