ਸਿੱਖ ਚਿੰਤਕਾਂ ਨੂੰ ਖੱਟੜ ਵਲੋਂ ਬਾਬਾ ਬੰਦਾ ਸਿੰਘ ਬਹਾਦਰ ਦੀ ਗ਼ਲਤ ਪੇਸ਼ਕਾਰੀ 'ਤੇ ਇਤਰਾਜ਼

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵੱਲੋਂ ਲੋਹਗੜ੍ਹ-ਸ਼ਾਹਬਾਦ ਸੜਕ ਦਾ ਨਾਮ “ਬਾਬਾ ਬੰਦਾ ਬੈਰਾਗੀ” ਰੱਖਣ ਦੇ ਐਲਾਨ ਨਾਲ ਸਿੱਖ ...

concerned sikhs

ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵੱਲੋਂ ਲੋਹਗੜ੍ਹ-ਸ਼ਾਹਬਾਦ ਸੜਕ ਦਾ ਨਾਮ “ਬਾਬਾ ਬੰਦਾ ਬੈਰਾਗੀ” ਰੱਖਣ ਦੇ ਐਲਾਨ ਨਾਲ ਸਿੱਖ ਨਾਇਕ ਬਾਬਾ ਬੰਦਾ ਸਿੰਘ ਬਹਾਦਰ ਦੀ ਜਾਣਬੁੱਝ ਕੇ ਕੀਤੀ ਜਾ ਰਹੀ ਗ਼ੈਰਸਿੱਖ ਪੇਸ਼ਕਾਰੀ ‘ਤੇ ਸਿੱਖ ਵਿਚਾਰ ਮੰਚ ਦੇ ਚਿੰਤਕਾਂ ਨੇ ਭਾਰੀ ਇਤਰਾਜ਼ ਜ਼ਾਹਿਰ ਕੀਤਾ ਹੈ। ਇਕ ਸਾਂਝੇ ਬਿਆਨ ਵਿਚ ਸਿੱਖ ਚਿੰਤਕਾਂ ਨੇ ਕਿਹਾ ਕਿ ਹਰਿਆਣੇ ਦੀ ਭਾਜਪਾ ਸਰਕਾਰ ਸਿੱਖ ਇਤਿਹਾਸ ਨੂੰ ਤੋੜ-ਮਰੋੜ ਕੇ ਇਸ ਮਹਾਨ ਸਿੱਖ ਜਰਨੈਲ ਨੂੰ ਸੰਘ ਪਰਵਾਰ ਦੀ ਝੋਲੀ ਵਿਚ ਪਾਉਣ ਲਈ ਯਤਨਸ਼ੀਲ ਹੈ।