ਇਹ ਹੈ ਅਸਲੀ ਜਾਗਰੂਕ 'ਸਿੱਖ'
ਇਸ ਵਿਚ ਕੋਈ ਸ਼ੱਕ ਨਹੀਂ ਕਿ ਸਿੱਖ ਧਰਮੀ ਬੱਚਿਆਂ ਨੂੰ ਸਿੱਖੀ ਨਾਲ ਜੋੜਣ ਦੀਆਂ ਕੋਸ਼ਿਸ਼ਾਂ ਅਤੇ ਸਿੱਖ ਇਤਿਹਾਸ ਤੋਂ ਜਾਣੂ ਕਰਵਾਉਣ
ਲੁਧਿਆਣਾ, ਇਸ ਵਿਚ ਕੋਈ ਸ਼ੱਕ ਨਹੀਂ ਕਿ ਸਿੱਖ ਧਰਮੀ ਬੱਚਿਆਂ ਨੂੰ ਸਿੱਖੀ ਨਾਲ ਜੋੜਣ ਦੀਆਂ ਕੋਸ਼ਿਸ਼ਾਂ ਅਤੇ ਸਿੱਖ ਇਤਿਹਾਸ ਤੋਂ ਜਾਣੂ ਕਰਵਾਉਣ ਦੇ ਉਪਰਾਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਦਾ ਹੀ ਕੀਤੇ ਗਏ ਹਨ। ਬੱਚਿਆਂ ਨੂੰ ਸਿੱਖ ਧਰਮ ਪ੍ਰਤੀ ਪਰਿਪੱਕ ਕਰਨ ਲਈ ਉੱਚ ਪੱਧਰ 'ਤੇ ਹਮੇਸ਼ਾ ਸਿੱਖ ਆਗੂਆਂ ਜਾਂ ਸਿੱਖ ਸੰਸਥਾਵਾਂ ਵੱਲੋਂ ਕੋਸ਼ਿਸ਼ਾਂ ਜਾਰੀ ਰਹੀਆਂ ਹਨ।
ਦੱਸ ਦਈਏ ਕਿ ਇਸ ਅਨੋਖੇ ਉਪਰਾਲੇ ਸਦਕਾ 10 ਸਾਲ ਤੱਕ ਦੇ ਜਿਹੜੇ ਬੱਚੇ ਸ੍ਰੀ ਜਪੁਜੀ ਸਾਹਿਬ ਦਾ ਪਾਠ ਸੁਣਾਉਂਦੇ ਹਨ, ਉਨ੍ਹਾਂ ਨੂੰ ਰਵਿੰਦਰ ਸਿੰਘ ਮੁਫਤ 'ਚ ਬਰਗਰ ਖਵਾਉਂਦਾ ਹੈ। ਜ਼ਿਕਰਯੋਗ ਹੈ ਕਿ ਇਹ ਸੇਵਾ ਉਹ ਪਿਛਲੇ 6 ਸਾਲਾਂ ਤੋਂ ਕਰ ਰਿਹਾ ਹੈ ਅਤੇ ਹੁਣ ਤੱਕ ਕਰੀਬ 35 ਬੱਚਿਆਂ ਨੂੰ ਸ੍ਰੀ ਜਪੁਜੀ ਸਾਹਿਬ 'ਚ ਨਿਪੁੰਨ ਕਰ ਚੁੱਕਾ ਹੈ। ਇਸ ਤੋਂ ਇਲਾਵਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦੋ ਅੰਗ ਸੁਣਾਉਣ ਵਾਲੇ ਬੱਚਿਆਂ ਨੂੰ ਵੀ ਉਹ ਮੁਫਤ 'ਚ ਬਰਗਰ ਦਿੰਦਾ ਹੈ ਅਤੇ ਗਰੀਬ ਬੱਚਿਆਂ ਨੂੰ ਵੀ ਮੁਫਤ 'ਚ ਨਿਊਡਲ ਖਵਾਉਣ ਦੀ ਸੇਵਾ ਕਰਦਾ ਹੈ।
ਰਵਿੰਦਰ ਦੇ ਪਰਿਵਾਰ ਵਿਚ ਉਸ ਦੀਆਂ 7 ਭੈਣਾਂ ਜਿਨ੍ਹਾਂ ਵਿਚੋਂ 4 ਦਾ ਵਿਆਹ ਓਹਦੇ ਪਿਤਾ ਦੇ ਜਿਉਂਦੇ ਜੀ ਹੋ ਗਿਆ ਸੀ ਪਰ ਰਵਿੰਦਰ ਨੇ ਅਪਣੀਆਂ 3 ਭੈਣਾਂ ਦਾ ਵਿਆਹ ਅਪਣੀ ਮਿਹਨਤ ਨਾਲ ਕਰਵਾਇਆ। ਰਵਿੰਦਰ ਨੇ ਦੱਸਿਆ ਕਿ ਉਸ ਦੀ ਕੋਸ਼ਿਸ਼ ਹੈ ਕਿ ਉਹ ਹਰ ਸਾਲ ਨਵਾਂ ਅਜਿਹਾ ਹੀ ਕੁਝ ਨਾਵਾਂ ਕਰੇ ਅਤੇ ਇਹ ਸਾਰੇ ਉਪਰਾਲੇ ਸਿਰਫ ਸਿੱਖ ਧਰਮ ਦੇ ਬੱਚਿਆਂ ਲਈ ਹੁੰਦੇ ਬਾਕੀ ਹੋਰ ਧਰਮ ਦੇ ਬਚੇ ਵੀ ਉਸਦੀ ਇਸ ਕਾਰਗੁਜ਼ਾਰੀ ਵਿਚ ਸ਼ਾਮਲ ਹਨ।