ਜੋਗਿੰਦਰ ਕੌਰ ਨੇ ਚਮਕਾਇਆ ਸਿੱਖਾਂ ਦਾ ਨਾਂ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਪਾਕਿਸਤਾਨ ਵਿਚ ਸਿੱਖਾਂ ਦਾ ਨਾ ਚਮਕਾਉਂਦਿਆਂ ਜੋਗਿੰਦਰ ਕੌਰ ਨੇ 10ਵੀਂ ਦੀ ਪ੍ਰੀਖਿਆ ਵਿਚੋਂ 1100 'ਚੋਂ 1056 ਅੰਕ ਹਾਸਲ ਕੀਤੇ ਹਨ.........

Joginder Kaur

ਚੰਡੀਗੜ੍ਹ : ਪਾਕਿਸਤਾਨ ਵਿਚ ਸਿੱਖਾਂ ਦਾ ਨਾ ਚਮਕਾਉਂਦਿਆਂ ਜੋਗਿੰਦਰ ਕੌਰ ਨੇ 10ਵੀਂ ਦੀ ਪ੍ਰੀਖਿਆ ਵਿਚੋਂ 1100 'ਚੋਂ 1056 ਅੰਕ ਹਾਸਲ ਕੀਤੇ ਹਨ। ਪਾਕਿਸਤਾਨ ਪੰਜਾਬ ਦੀ ਰਹਿਣ ਵਾਲੀ ਜੋਗਿੰਦਰ ਕੌਰ ਗੁਰੂ ਨਾਨਕ ਪਬਲਿਕ ਮਾਡਲ ਹਾਈ ਸਕੂਲ ਦੀ ਵਿਦਿਆਰਥਣ ਹੈ। ਜੋਗਿੰਦਰ ਲਈ ਪੜ੍ਹਾਈ ਕਰਨਾ ਸੌਖਾ ਨਹੀਂ ਸੀ ਕਿਉਂਕਿ ਉਸ ਦੇ ਸਿਰ 'ਤੇ ਪਿਤਾ ਦਾ ਸਾਇਆ ਨਹੀਂ ਹੈ। ਜੋਗਿੰਦਰ ਕੌਰ ਦੇ ਪਿਤਾ ਦਾ ਨਾਂ ਸ. ਕਰਤਾਰ ਸਿੰਘ ਸੀ ਜਿਨ੍ਹਾਂ ਦਾ ਦੇਹਾਂਤ 9 ਸਾਲ ਪਹਿਲਾਂ ਹੋਇਆ ਸੀ ਪਰ ਫਿਰ ਵੀ ਉਸ ਨੇ ਮਿਹਨਤ ਸਦਕਾ ਇਹ ਵਖਰੀ ਮਿਸਾਲ ਕਾਇਮ ਕੀਤੀ ਹੈ।

ਜੋਗਿੰਦਰ ਕੌਰ ਦਾ ਭਰਾ ਵੀ ਪੜ੍ਹਾਈ ਵਿਚ ਹੁਸ਼ਿਆਰ ਸੀ ਅਤੇ ਉਸ ਨੇ ਵੀ 10ਵੀਂ ਦੀ ਪ੍ਰੀਖਿਆ ਵਿਚ 1100 ਵਿਚੋਂ 1000 ਤੋਂ ਜ਼ਿਆਦਾ ਅੰਕ ਹਾਸਲ ਕੀਤੇ ਸਨ ਪਰ ਪਿਤਾ ਦਾ ਸਹਾਰਾ ਨਾ ਰਹਿਣ 'ਤੇ ਜੋਗਿੰਦਰ ਕੌਰ ਦੇ ਭਰਾ ਨੇ ਪੜ੍ਹਾਈ ਛੱਡ ਕੇ ਘਰ ਦੀ ਜ਼ਿੰਮੇਵਾਰੀ ਸੰਭਾਲੀ ਪਰ ਅਪਣੀਆਂ ਭੈਣਾਂ ਦੀ ਪੜ੍ਹਾਈ ਵਿਚ ਰੁਕਾਵਟ ਨਹੀਂ ਆਉਣ ਦਿਤੀ।  ਜੋਗਿੰਦਰ ਕੌਰ ਨੇ 1100 ਵਿਚੋਂ 1056 ਅੰਕ ਲੈ ਕੇ ਨਵਾਂ ਰੀਕਾਰਡ ਬਣਾਇਆ ਹੈ ਜੋ ਪਿਛਲੇ ਸਾਲ ਮਨਜੀਤ ਕੌਰ ਦੇ ਨਾਂ ਸੀ। ਮਨਬੀਰ ਕੌਰ ਨੇ 1035 ਅੰਕ ਹਾਸਲ ਕੀਤੇ ਸਨ।

ਜੋਗਿੰਦਰ ਕੌਰ ਦੇ ਪਰਵਾਰ ਨੇ ਅਪੀਲ ਕੀਤੀ ਹੈ ਕਿ ਇਸ ਹੋਣਹਾਰ ਲੜਕੀ ਨੂੰ ਸਕਾਲਰਸ਼ਿਪ ਦਿਤੀ  ਜਾਵੇ ਤਾਕਿ ਉਸ ਦੀ ਪੜ੍ਹਾਈ ਵਿਚ ਰੁਕਾਵਟ ਨਾ ਆ ਸਕੇ। ਪਰਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਜੇ ਜੋਗਿੰਦਰ ਕੌਰ ਨੂੰ ਸਰਕਾਰ ਵਲੋਂ ਲੋੜੀਂਦੀ ਸਹਾਇਤਾ ਮੁਹਈਆ ਕਰਵਾਈ ਜਾਂਦੀ ਹੈ ਤਾਂ ਉਹ ਅਪਣਾ ਤੇ ਅਪਣੇ ਪਰਵਾਰ ਦਾ ਨਾਂ ਜ਼ਰੂਰ ਰੋਸ਼ਨ ਕਰ ਕੇ ਵਿਖਾਏਗੀ।  
(ਏਜੰਸੀ)