ਬਾਬੇ ਨਾਨਕ ਦੇ ਪ੍ਰਕਾਸ਼ ਪੁਰਬ 'ਤੇ ਗੁਰਦਵਾਰਿਆਂ ਦੇ ਦਰਸ਼ਨਾਂ ਲਈ 3373 ਸਿੱਖਾਂ ਦਾ ਜਥਾ ਰਵਾਨਾ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਅੱਜ ਅਟਾਰੀ ਸਟੇਸ਼ਨ ਤੋਂ ਬਾਬੇ ਨਾਨਕ ਦੇ ਪ੍ਰਕਾਸ਼ ਪੁਰਬ 'ਤੇ 3373 ਸਿੱਖ ਸੰਗਤਾਂ ਦਾ ਜਥਾ ਪਾਕਿਸਤਾਨ ਨੂੰ ਤਿੰਨ ਰੇਲ ਗੱਡੀਆਂ ਰਾਹੀਂ ਰਵਾਨਾ ਹੋਇਆ.........

Sikh Sangat

ਅਟਾਰੀ : ਅੱਜ ਅਟਾਰੀ ਸਟੇਸ਼ਨ ਤੋਂ ਬਾਬੇ ਨਾਨਕ ਦੇ ਪ੍ਰਕਾਸ਼ ਪੁਰਬ 'ਤੇ 3373 ਸਿੱਖ ਸੰਗਤਾਂ ਦਾ ਜਥਾ ਪਾਕਿਸਤਾਨ ਨੂੰ ਤਿੰਨ ਰੇਲ ਗੱਡੀਆਂ ਰਾਹੀਂ ਰਵਾਨਾ ਹੋਇਆ। ਸ਼੍ਰੋਮਣੀ ਗੁਰਦੁਆਰਾ ਪ੍ਰੰਬਧਕ ਕਮੇਟੀ ਵਲੋਂ ਭੇਜੇ ਜਥੇ ਦੀ ਅਗਵਾਈ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਅਮਰਜੀਤ ਸਿੰਘ ਭਲਾਈਪੁਰ ਅਤੇ ਬੀਬੀ ਸਵਰਨ ਕੌਰ ਤੇੜਾ ਕਰਨਗੇ। 

ਜਥੇਦਾਰ ਭਲਾਈਪੁਰ ਵਲੋਂ ਦੱਸਿਆ ਕਿ ਇਥੋਂ ਸਿੱਧਾ ਗੁਰਦੁਆਰਾ ਸੱਚਾ ਸੌਦਾ ਸਾਹਿਬ ਜਾਇਆ ਜਾਏਗਾ ਅਤੇ 23 ਤਰੀਕ ਨੂੰ ਗੁਰਪੁਰਬ ਮਨਾਇਆ ਜਾਵੇਗਾ। 24 ਨੂੰ ਗੁਰਦੁਆਰਾ ਪੰਜਾ ਸਾਹਿਬ ਜਥਾ ਜਾਵੇਗਾ, 26 ਨੂੰ ਲਾਹੌਰ ਵਿਖੇ ਅਤੇ 27 ਨੂੰ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਜਾਣਾ ਹੈ। 30 ਤਰੀਕ ਨੂੰ ਜਥਾ ਵਾਪਸ ਪੁੱਜੇਗਾ। 
ਜਥੇ ਵਿਚ ਪੁੱਜੀਆ ਸੰਗਤਾਂ ਦਿੱਲੀ ਗੁਰਦੁਆਰਾ ਕਮੇਟੀ ਵਲੋਂ ਖਾਲੜਾ ਮਿਸ਼ਨ ਕਮੇਟੀ ਅਤੇ ਸਿੱਖ ਸਦਭਾਵਨਾ ਦਲ ਵਲੋਂ ਵੀ ਸੰਗਤਾਂ ਨੂੰ ਭੇਜਿਆ ਗਿਆ।

Related Stories