ਭਗਤ ਸਿੰਘ ਦੀ ਤੁਲਨਾ ਗੁਰੂ ਗੋਬਿੰਦ ਸਿੰਘ ਜੀ ਨਾਲ ਕਰਕੇ ਬੁਰੇ ਫਸੇ ਭਗਵੰਤ ਮਾਨ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਲੋਕ ਸਭਾ ਮੈਂਬਰ ਭਗਵੰਤ ਮਾਨ ਦੀ ਸੰਸਦ ਵਿਚ ਦਿੱਤੀ ਪਹਿਲੀ

bhagwant Maan

ਚੰਡੀਗੜ੍ਹ: ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਲੋਕ ਸਭਾ ਮੈਂਬਰ ਭਗਵੰਤ ਮਾਨ ਦੀ ਸੰਸਦ ਵਿਚ ਦਿੱਤੀ ਪਹਿਲੀ ਸਪੀਚ ਦੌਰਾਨ ਸ਼ਹੀਦ ਭਗਤ ਸਿੰਘ ਦੀ ਤੁਲਨਾ ਦਸਮ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

ਭਗਵੰਤ ਮਾਨ ਨੇ ਸਿੱਖਾਂ ਨੂੰ ਪਹੁੰਚਾਇਆ ਦੁੱਖ

ਇਸ ‘ਤੇ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਗਿਆਨੀ ਰਘੁਬੀਰ ਸਿੰਘ ਨੇ ਇਤਰਾਜ਼ ਜਤਾਉਂਦੇ ਹੋਏ ਕਿਹਾ ਕਿ ਸ਼ਹੀਦ ਭਗਤ ਸਿੰਘ ਨੇ ਦੇਸ਼ ਦੀ ਖ਼ਾਤਰ ਅਪਣੀ ਜਾਨ ਕੁਰਬਾਨ ਕਰ ਦਿੱਤੀ ਸੀ ਪਰ ਕਿਸੇ ਦੀ ਤੁਲਨਾ ਗੁਰੂ ਸਾਹਿਬਾਨਾਂ ਨਾਲ ਨਹੀਂ ਕੀਤੀ ਜਾ ਸਕਦੀ। ਇਸਦੇ ਨਾਲ ਹੀ ਗਿਆਨੀ ਰਘੁਬੀਰ ਸਿੰਘ ਨੇ ਕਿਹਾ ਹੈ ਕਿ ਭਗਵੰਤ ਮਾਨ ਵੱਲੋਂ ਇਹ ਦਿੱਤਾ ਬਿਆਨ ਨਾਲ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ, ਇਸ ਲਈ ਉਨ੍ਹਾਂ ਨੂੰ ਸਿੱਖਾਂ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ।

ਪੀਐਮ ਮੋਦੀ ‘ਤੇ ਸਾਧਿਆ ਨਿਸ਼ਾਨਾ

ਦਰਅਸਲ, ਭਗਵੰਤ ਮਾਨ ਨੇ ਸੰਸਦ ਵਿਚ ਦੋ ਪੰਜਾਬੀ ‘ਚ ਸਪੀਚ ਦੌਰਾਨ ਕਿਹਾ ਸੀ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਖੁਦ ਨੂੰ ਫਕੀਰ ਕਹਿ ਕਿ ਰਹੇ ਹਨ ਪਰ ਅਸਲੀ ਫਕੀਰ ਤਾਂ ਗੁਰੂ ਗੋਬਿੰਦ ਸਿੰਘ ਤੇ ਭਗਵੰਤ ਮਾਨ ਸੀ। ਭਗਵੰਤ ਮਾਨ ਨੇ ਕਿਹਾ ਕਿ ਪਿਛਲੇ 300 ਸਾਲ ‘ਚ ਗੁਰੂ ਗੋਬਿੰਦ ਸਿੰਘ ਅਤੇ ਭਗਤ ਸਿੰਘ ਨਾਮ ਦੇ ਹੀ ਦੋ ਫਕੀਰ ਪੈਦਾ ਹੋਏ ਹਨ। ਜਿਨ੍ਹਾਂ ਨੇ ਕੋਈ ਚੋਣਾਂ ਨਹੀਂ ਲੜੀਆਂ ਪਰ ਅਪਣੀ ਕੌਮ ਨੂੰ ਅੱਗੇ ਵਧਾਇਆ ਹੈ।

ਇਸ ਤਰ੍ਹਾਂ ਨਾਲ ਚੋਣਾਂ ਜਿੱਤਣ ਵਾਲੇ ਫਕੀਰਾਂ ਤੋਂ ਬਚੋ ਕਿਉਂਕਿ ਇਹ ਤੁਹਾਡੇ ਲਈ ਵੀ ਖ਼ਤਰਨਾਕ ਹੋ ਜਾਵੇਗਾ। ਅਕਬਰ ਵੀ ਲਗਾਤਾਰ ਜਿੱਤਦਾ ਜਾ ਰਿਹਾ ਸੀ ਪਰ ਉਹ ਪਿਛੇ ਆਉਣਾ ਭੁੱਲ ਗਿਆ ਜਦੋਂ ਪਿਛੇ ਮੁੜਿਆ ਤਾਂ ਉਸਦੇ ਪਿੱਛੇ ਸਾਰੇ ਇਕਜੁੱਟ ਹੋ ਗਏ ਸੀ। ਹੁਣ ਜਦ ਸ਼ਹੀਦ ਭਗਤ ਸਿੰਘ ਦੀ ਤੁਲਨਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਕਰਨ ਦਾ ਮਾਮਲਾ ਪੂਰੀ ਤਰ੍ਹਾਂ ਗਰਮਾ ਗਿਆ ਹੈ ਤਾਂ ਦੇਖਣਾ ਇਹ ਹੋਵੇਗਾ ਕਿ ਭਗਵੰਤ ਮਾਨ ਇਸ ਮਾਮਲੇ ‘ਤੇ ਮੁਆਫ਼ੀ ਮੰਗਦੇ ਹਨ ਜਾਂ ਨਹੀਂ।