ਰੋਕਣ ਵਾਲੇ ਹੀ ਬਣੇ ਨਸ਼ੇ ਦੇ ਸੌਦਾਗਰ: ਜਥੇਦਾਰ
ਅੰਮ੍ਰਿਤਸਰ ਅਕਾਲ ਤਖ਼ਤ ਦੇ ਜਥੇਦਾਰ ਗਿ. ਗੁਰਬਚਨ ਸਿੰਘ ਨੇ ਕਿਹਾ ਕਿ ਨਸ਼ਿਆਂ ਕਾਰਨ ਨੌਜਵਾਨ ਰੋਜ਼ਾਨਾ ਮੌਤ ਦਾ ਸ਼ਿਕਾਰ ਹੋ ਰਹੇ ਹਨ। ਨਸ਼ਿਆਂ ਨੂੰ ਰੋਕਣ ਵਿਚ ਸਰਕਾਰੀ ...
ਅੰਮ੍ਰਿਤਸਰ ਅਕਾਲ ਤਖ਼ਤ ਦੇ ਜਥੇਦਾਰ ਗਿ. ਗੁਰਬਚਨ ਸਿੰਘ ਨੇ ਕਿਹਾ ਕਿ ਨਸ਼ਿਆਂ ਕਾਰਨ ਨੌਜਵਾਨ ਰੋਜ਼ਾਨਾ ਮੌਤ ਦਾ ਸ਼ਿਕਾਰ ਹੋ ਰਹੇ ਹਨ। ਨਸ਼ਿਆਂ ਨੂੰ ਰੋਕਣ ਵਿਚ ਸਰਕਾਰੀ ਪੂਰੀ ਤਰ੍ਹਾਂ ਅਸਫ਼ਲ ਰਹੀ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਨੇ ਨਸ਼ਾ ਰੋਕਣਾ ਸੀ, ਉਹ ਹੀ ਨਸ਼ੇ ਦੇ ਸੌਦਾਗਰ ਬਣੇ ਹਨ। ਬਲਾਤਕਾਰਾਂ ਦੇ ਕੇਸਾਂ ਵਿਚ ਵੀ ਜ਼ਿਆਦਾਤਰ ਅਜਿਹੇ ਲੋਕਾਂ ਦਾ ਹੱਥ ਨਜ਼ਰ ਆ ਰਿਹਾ ਹੈ। ਇਹ ਠੀਕ ਹੈ ਕਿ ਹਰ ਮਹਿਕਮੇ ਵਿਚ ਨਾ ਤਾ ਸਾਰੇ ਮੁਲਾਜ਼ਮ ਮਾੜੇ ਹੁੰਦੇ ਹਨ
ਅਤੇ ਨਾ ਹੀ ਸਾਰੇ ਚੰਗੇ ਹੁੰਦੇ ਹਨ ਪਰ ਸਰਕਾਰਾਂ ਦਾ ਇਹ ਫ਼ਰਜ਼ ਬਣਦਾ ਹੈ ਕਿ ਮਾੜੇ ਅਨਸਰਾਂ ਦੀ ਪਛਾਣ ਕਰ ਕੇ, ਚਾਹੇ ਉਹ ਕਿਸੇ ਵੀ ਅਹੁਦੇਪੁਰ ਤਾਇਨਾਤ ਹੋਣ, ਉਨਾਂ ਵਿਰੁਧ ਕਾਰਵਾਈ ਕੀਤੀ ਜਾਵੇ ਅਤੇ ਅਜਿਹੇ ਵਿਅਕਤੀਆਂ ਦੀ ਪਿਠ ਪੂਰਨ ਵਾਲਿਆਂ ਨੂੰ ਵੀ ਜਨਤਾ ਵਿਚ ਨਸ਼ਰ ਕਰ ਕੇ ਸਖ਼ਤ ਕਾਰਵਾਈ ਹੋਵੇ। ਉਨ੍ਹਾਂ ਕਿਹਾ ਕਿ ਜਿਥੇ ਕੈਪਟਨ ਨੇ ਜੋਧਪੁਰ ਦੇ ਕੈਦੀਆਂ ਦੀ ਬਾਂਹ ਫੜ ਕੇ ਸ਼ਲਾਘਾਯੋਗ ਫ਼ੈਸਲਾ ਕੀਤਾ ਹੈ,
ਉਥੇ ਉਸੇ ਤਰ੍ਹਾਂ ਅਪਣੇ ਜਨਤਾ ਨਾਲ ਕੀਤੇ ਵਾਅਦੇ ਪੂਰੇ ਕਰਨ ਦਾ ਵੀ ਯਤਨ ਕਰਨ, ਇਸ ਵਿਚ ਭਾਵੇਂ ਕੋਈ ਵੀ ਕਾਰਵਾਈ ਕਰਨੀ ਪਵੇ। ਨਗਰ ਪੰਚਾਈਤਾਂ ਵੀ ਅਪਣੇ-ਅਪਣੇ ਪਿੰਡਾਂ ਵਿਚ ਕੋਈ ਵੀ ਨਸ਼ਾ ਨਾ ਵਿਕਣ ਦੇਣ ਅਤੇ ਇਸ ਕਾਰਜ ਵਿਚ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਇਸ ਪਾਸੇ ਵਿਸ਼ੇਸ਼ ਧਿਆਨ ਦੇਣ ਤਾਕਿ ਨੌਜਵਾਨੀ ਅਤੇ ਆਉਣ ਵਾਲੀ ਪਨੀਰੀ ਇਸ ਤੋਂ ਬੱਚ ਸਕੇ।