ਸੋ ਦਰ ਤੇਰਾ ਕਿਹਾ-ਕਿਸ਼ਤ 85

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਸੋ ਦਰ ਕਿਹਾ

ਧਰਮ ਦੇ ਖੇਤਰ ਵਿਚ ਵੀ, ਚੀਨੀਆਂ ਦੀ ਮਿਸਾਲ ਨੂੰ ਸਾਹਮਣੇ ਰੱਖ ਕੇ ਵੇਖੀਏ ਤਾਂ ਪੁਰਾਤਨਤਾ ਨਾਲ ਸਾਡੀ ਜਕੜ ਸਾਨੂੰ ਨਾਨਕ ਨੂੰ ਸਮਝਣ ਹੀ ਨਹੀਂ ਦੇਂਦੀ, ਉਸ

So Dar Tera Keha-85

ਅੱਗੇ...

ਧਰਮ ਦੇ ਖੇਤਰ ਵਿਚ ਵੀ, ਚੀਨੀਆਂ ਦੀ ਮਿਸਾਲ ਨੂੰ ਸਾਹਮਣੇ ਰੱਖ ਕੇ ਵੇਖੀਏ ਤਾਂ ਪੁਰਾਤਨਤਾ ਨਾਲ ਸਾਡੀ ਜਕੜ ਸਾਨੂੰ ਨਾਨਕ ਨੂੰ ਸਮਝਣ ਹੀ ਨਹੀਂ ਦੇਂਦੀ, ਉਸ ਦੇ ਸਹੀ ਸੰਦੇਸ਼ ਨੂੰ ਫੈਲਾਉਣ ਦੀ ਆਗਿਆ ਕਦੋ ਦੇਵੇਗੀ?ਹੁਣ ਜਦੋ ਅਰਥ ਕਰਨ ਵਾਲੇ, ਭਾਵੇਂ ਉਹ ਕਿੰਨੇ ਵੀ ਵੱਡੇ ਗਿਆਨੀ ਹੋਣ ਪਰ ਜਦ ਉਹ 'ਜਾਤਿ ਅਜਾਤਿ' ਦਾ ਮਤਲਬ 'ਕੋਈ ਉੱਚੀਆਂ ਤੇ ਕੋਈਆਂ ਨੀਵੀਆਂ ਜਾਤਾਂ'' ਕਰਨਗੇ ਤਾਂ ਇਸ ਦਾ ਮਤਲਬ ਇਹੀ ਕਢਿਆ ਜਾਵੇਗਾ ਕਿ ਬਾਬਾ ਨਾਨਕ ਬ੍ਰਾਹਮਣ ਦੀਆਂ ਮਿਥੀਆਂ ਉੱਚੀਆਂ ਨੀਵੀਆਂ ਜਾਤਾਂ ਨੂੰ ਪ੍ਰਵਾਨ ਕਰਦੇ ਸਨ।

ਬਾਬਾ ਨਾਨਕ ਤਾਂ ਕਹਿੰਦੇ ਹਨ ਕਿ ਰੱਬ ਵੀ ਇਨ੍ਹਾਂ ਜਾਤਾਂ ਨੂੰ ਨਹੀਂ ਮੰਨਦਾ (ਅਗੇ ਜਾਤਿ ਨਾ ਜ ̄ਰੁ ਹੈ), ਫਿਰ ਬਾਬਾ ਨਾਨਕ ਕਿਵੇਂ ਉੱਚੀਆਂ ਨੀਵੀਆਂ ਜਾਤਾਂ ਨੂੰ ਮੰਨ ਲੈਣਗੇ? ਜਦੋ ਆਪ 'ਨੀਚੀ ਹੂੰ ਅਤਿ ਨੀਚ' ਕਹਿੰਦੇ ਹਨ ਤਾਂ ਜਾਤ ਨੂੰ ਮੰਨ ਨਹੀਂ ਰਹੇ ਹੁੰਦੇ ਸਗੋ ਮਨੁੱਖ ਨੂੰ ਊਚ ਨੀਚ ਵਿਚ ਵੰਡਣ ਵਾਲਿਆਂ ਉਤੇ ਵਿਅੰਗ ਕਸ ਰਹੇ ਹੁੰਦੇ ਹਨ। ਸਾਰੇ ਮਨੁੱਖ ਰੱਬ ਦੇ ਬਰਾਬਰ ਦੇ ਬੱਚੇ ਹਨ...... ਏਕ ਪਿਤਾ ਏਕਸ ਕੇ ਹਮ ਬਾਰਿਕ। ਸੋ ਜਾਤਿ-ਅਜਾਤ ਦਾ ਅਰਥ ਉੱਚੀਆਂ ਨੀਵੀਆਂ ਜਾਤੀਆਂ ਨਹੀਂ, ਉਨ੍ਹਾਂ ਪੁਰਖਾਂ ਤੋਂ ਹੀ  ਹੈ ਕਈ ਤਾਂ ਜਾਤ ਅਭਿਮਾਨ ਵਿਚ ਫਸੇ ਹੋਏ ਹਨ ਤੇ ਕਈ ਜਾਤ ਦੇ ਬੰਧਨ ਤੋਂ ਮੁਕਤ ਹਨ।

ਇਸ  ਤਰੁਟੀ  ਦਾ  ਜ਼ਿਕਰ  ਕਰਨਾ  ਜ਼ਰੂਰੀ  ਸੀ  ਕਿਉਂਕਿ  ਇਸ  ਤੋਂ  ਪੂਰੇ  ਸ਼ਬਦ  ਦੀ ਹੀ ਨਿਰਾਦਰੀ  ਨਹੀਂ  ਹੁੰਦੀ  ਸਗੋ ਹਜ਼ੂਰ  ਬਾਬਾ  ਨਾਨਕ  ਨਾਲ ਵੀ ਅਨਿਆਂ ਹੁੰਦਾ ਹੈ। ਜਾਣ ਬੁੱਝ ਕੇ ਤਾਂ ਕਿਸੇ ਨੇ ਅਨਿਆਂ ਨਹੀਂ ਕੀਤਾ ਹੁੰਦਾ ਪਰ ਜਿਨ੍ਹਾਂ ਹਾਲਾਤ ਵਿਚ ਰਚਨਾ ਰਚੀ ਜਾਂਦੀ ਹੈ, ਉਨ੍ਹਾਂ ਵਿਚ ਕੁੱਝ ਅਨਿਆਂ ਕਈ ਵਾਰ ਹੋ  ਜਾਂਦਾ ਹੈ। ਲੋੜ ਇਸ ਗੱਲ ਦੀ ਹੁੰਦੀ ਹੈ ਕਿ ਪੁਰਾਤਨ ਲਿਖਤਾਂ ਨੂੰ ਘੋਖਦੇ ਰਹੀਏ, ਵਿਚਾਰਦੇ ਰਹੀਏ ਤੇ ਤਰੁਟੀਆਂ ਦੀ ਦਰੁਸਤੀ ਕਰਦੇ ਰਹੀਏ। ਕਈ ਸੱਚ ਅਜਿਹੇ ਹੁੰਦੇ ਹਨ ਜਿਹੜੇ ਘਟਨਾ ਦੇ  ਨੇੜੇ  ਰਹਿ  ਕੇ  ਨਜ਼ਰ  ਨਹੀਂ  ਆਉਂਦੇ  ਸਗੋ ਸਮੇਂ ਅਤੇ ਘਟਨਾ ਤੋਂ ਦੂਰ ਜਾ ਕੇ ਹੀ ਉਨ੍ਹਾਂ ਨੂੰ ਸਹੀ ਸਮਝਿਆ ਜਾ ਸਕਦਾ ਹੈ।

ਅੰਗਰੇਜ਼ੀ ਵਿਚ ਇਸੇ ਲਈ ਕਹਿੰਦੇ ਹਨ, ''We are too close to the event to form a true opinion about it’’(ਅਸੀ ਘਟਨਾ ਦੇ ਏਨੇ ਨੇੜੇ ਹਾਂ ਕਿ ਇਸ ਬਾਰੇ ਸਹੀ ਨਿਰਣੇ ਤੇ ਨਹੀਂ ਪੁੱਜ ਸਕਦੇ)। ਗੁਰਬਾਣੀ ਦੀਆਂ ਪਹਿਲੀਆਂ ਵਿਆਖਿਆਵਾਂ ਵੀ ਇਸੇ ਦੋਸ਼ ਦੀਆਂ ਭਾਗੀ ਸਨ। ਲੋੜ ਸੀ ਕਿ ਨਵੇਂ ਹਾਲਾਤ ਵਿਚ, ਪਿਛਲੀਆਂ ਤੋਂ ਦੂਰ ਹੱਟ ਕੇ, ਸਮੇਂ ਨੂੰ ਪ੍ਰਵਾਨ ਹੋਣ ਵਾਲੀ ਵਿਆਖਿਆ ਕੀਤੀ ਜਾਵੇ। 

ਪੁਰਾਤਨ ਟੀਕਾਕਾਰਾਂ ਨੇ 'ਜਾਤਿ ਅਜਾਤਿ' ਦਾ ਅਰਥ ਕਰਨ ਲਗਿਆਂ 'ਅਜਾਤਿ' ਨੂੰ 'ਕੁਜਾਤਿ' ਦੇ ਅਰਥਾਂ ਵਿਚ ਲੈ ਕੇ, ਭਾਵੇਂ ਅਣਚਾਹੇ ਹੀ, ਪਰ ਸ਼ਬਦ ਦੀ ਭਾਵਨਾ ਨੂੰ ਮਾਰ ਦਿਤਾ ਸੀ ਤੇ ਬਾਬਾ ਨਾਨਕ ਦੇ ਮੱਥੇ ਇਹ ਗੱਲ ਮੜ੍ਹ ਦਿਤੀ ਸੀ ਕਿ ਚੰਗੀ ਮੰਦੀ ਜਾਤ ਹੋਣਾ ਰੱਬੀ ਨਿਜ਼ਾਮ ਦਾ ਜਿਵੇਂ ਇਕ ਭਾਗ ਹੀ ਹੋਵੇ। ਨਹੀਂ, ਅਜਿਹੀ ਕੋਈ ਗੱਲ ਨਹੀਂ। ਇਹ ਨਿਜ਼ਾਮ ਕੇਵਲ ਧਰਤੀ  ਦੇ ਇਕ ਭਾਗ ਤੇ, ਪੁਜਾਰੀ ਸ਼੍ਰੇਣੀ ਨੇ ਕਾਇਮ ਕੀਤਾ ਸੀ ਤੇ ਬਾਬੇ ਨਾਨਕ ਨੇ ਤਾਂ ਭੁਲ ਕੇ ਵੀ ਕਦੇ ਇਸ ਨੂੰ ਮਾਨਤਾ ਨਹੀਂ ਦਿਤੀ, ਸਗੋ ਇਸ ਨੂੰ ਰੱਦ ਹੀ ਕੀਤਾ ਹੈ।

ਇਸ ਤੋਂ ਮਗਰੋ, ਉਸ ਦੇ ਸਿੱਖਾਂ ਦੀ ਹੀ ਗ਼ਲਤੀ ਹੈ ਕਿ ਗੁਰਦਵਾਰੇ ਵਿਚ ਹਾਰਮੋਨੀਅਮ ਉਤੇ 'ਤਿਨ ਬੇਦੀਅਨ ਕੀ ਕੁਲ ਵਿਖੇ....'' ਗਾ ਗਾ ਕੇ, ਬਾਬੇ ਨਾਨਕ ਦਾ ਨਿਰਾਦਰ ਕਰਦੇ ਹਨ। ਪਰ ਨਾਨਕ-ਬਾਣੀ ਵਿਚ, ਜਿਥੇ ਜਾਤ-ਕੁਜਾਤ ਦਾ ਕ ̄ਈ ਇਸ਼ਾਰਾ ਵੀ ਨਹੀਂ ਮਿਲਦਾ, ਉਥੇ ਵੀ ਅਸੀ ਅਗਰ ਧਿਆਨ ਨਾ ਰਖੀਏ ਤਾਂ ਬਾਬੇ ਨਾਨਕ ਦੇ ਸੰਦੇਸ਼ ਦਾ ਕੀ ਹਾਲ ਹੋਵੇਗਾ?

ਇਸ ਸ਼ਬਦ ਦੀ ਭਾਵਨਾ ਬਾਰੇ ਅਸੀ ਪਹਿਲਾਂ ਹੀ ਜ਼ਿਕਰ ਕਰ ਚੁੱਕੇ ਹਾਂ ਕਿ ਤਿੰਨ ਗੁਣਾਂ ਦੀ ਮਹਿਮਾ ਹੀ ਇਥੇ ਦੱਸੀ ਗਈ ਹੈ ਜਿਨ੍ਹਾਂ ਸਦਕੇ ਦੁਨੀਆਂ ਜਿੱਤੀ ਜਾ ਸਕਦੀ ਹੈ, ਜੀਵਨ ਪ੍ਰਮਾਤਮਾ ਨੂੰ ਵੀ ਵੱਸ ਵਿਚ ਕੀਤਾ ਜਾ ਸਕਦਾ ਹੈ। ਇਹ ਤਿੰਨ ਗੁਣ ਕੀ ਹਨ? ਪਹਿਲਾ- ਸਹਿਜ ਗੁਣ, ਦੂਜਾ-ਸੰਤੋਖ ਤੇ ਤੀਜਾ - ਮਿੱਠਾ ਬੋਲਣਾ। ਇਹ ਤਿੰਨ ਗੁਣ ਅਪਣੇ ਅੰਦਰ ਪੈਦਾ ਕਰਨੇ ਤੇ ਹਰ ਸਮੇਂ ਜੀਵਨ ਇਨ੍ਹਾਂ ਅਨੁਸਾਰ ਹੀ ਚਲਾਉਣਾ, ਬਹੁਤ ਕਠਿਨ ਹੈ।

ਚਲਦਾ...