
ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਵੱਲੋ ਗੰਨੇ ਦੀ ਰਹਿੰਦੀ 42 ਕਰੋੜ 70 ਲੱਖ ਬਕਾਇਆ ਰਾਸੀ ਨਾ ਮਿਲਣ ਦੇ ਰੋਸ ਵਜੋ ਅੱਜ ਖੰਡ ਮਿੱਲ ਮੋਰਿੰਡਾ..............
ਮੋਰਿੰਡਾ : ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਵੱਲੋ ਗੰਨੇ ਦੀ ਰਹਿੰਦੀ 42 ਕਰੋੜ 70 ਲੱਖ ਬਕਾਇਆ ਰਾਸੀ ਨਾ ਮਿਲਣ ਦੇ ਰੋਸ ਵਜੋ ਅੱਜ ਖੰਡ ਮਿੱਲ ਮੋਰਿੰਡਾ ਦੇ ਜੀ.ਐਮ ਦੇ ਦਫਤਰ ਦੇ ਬਾਹਰ ਰੋਸ਼ ਧਰਨਾ ਦਿੱਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਯੂਨੀਅਨ ਦੇ ਪ੍ਰੈਸ਼ ਸਕੱਤਰ ਨੰਬਰਦਾਰ ਰਣਧੀਰ ਸਿੰਘ ਮਾਜਰੀ ਨੇ ਦੱਸਿਆ ਕਿ ਇਸ ਮੋਕੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਪੰਜਾਬ ਦੇ ਸੀ.ਮੀਤ ਪ੍ਰਧਾਨ ਸਮਸੇਰ ਸਿੰਘ ਘੜੂੰਆਂ ਅਤੇ ਸੂਬਾਈ ਜ.ਸਕੱਤਰ ਹਰਿੰਦਰ ਸਿੰਘ ਲੱਖੋਵਾਲ ਨੇ ਆਖਿਆ ਕਿ ਸੂਗਰ ਮਿੱਲ ਮੈਨੇਜਮੈਟ ਅਤੇ ਪੰਜਾਬ ਸਰਕਾਰ ਗੰਨਾ ਕਾਸਤਕਾਰਾਂ ਦੇ ਰਹਿੰਦੀ ਬਕਾਇਆ ਰਾਸੀ ਨੂੰ ਜਾਰੀ ਕਰਨ
ਲਈ ਬਿਲਕੁੱਲ ਗੰਭੀਰ ਨਹੀ ਹੈ । ਇਸ ਕਾਰਨ ਗੰਨਾ ਕਾਸਤਕਾਰਾਂ ਦਾ ਗੁੱਸਾ ਦਿਨ ਪ੍ਰਤੀ ਦਿਨ ਵੱਧਦਾ ਜਾ ਰਿਹਾ ਹੈ। ਉਨਾਂ ਕਿਹਾ ਕਿ ਕਿਸਾਨਾਂ ਦਾ ਕਰੋੜਾਂ ਰੁਪਏ ਸਰਕਾਰ ਵੱਲ ਬਕਾਇਆ ਖੜਾ ਹੈ ਜਿਸ ਕਾਰਨ ਕਿਸਾਨ ਆਰਥਿਕ ਮੰਦੀ ਵਿੱਚ ਗੁਜਰ ਰਿਹਾ ਹੈ ਦੂਸਰੇ ਪਾਸੇ ਬੈਕਾਂ ਵਾਲੇ ਕਿਸਾਨਾਂ ਵੱਲੋ ਲਏ ਕਰਜਿਆਂ ਕਰਕੇ ਕਿਸਾਨਾਂ ਨੂੰ ਪ੍ਰੇਸ਼ਾਨ ਕਰ ਰਹੇ ਹਨ। ਉਨਾਂ ਕਿਹਾ ਕਿ ਗੰਨਾ ਕਾਸਤਕਾਰਾਂ ਨੂੰ ਵਿਆਜ ਸਮੇਤ ਰਹਿੰਦੀ ਬਕਾਇਆ ਰਾਸੀ ਤੁਰੰਤ ਦਿੱਤੀ ਜਾਵੇ ਜੇਕਰ 5 ਸਤੰਬਰ ਤੱਕ ਗੰਨੇ ਦੀ ਬਕਾਇਆ ਰਾਸੀ ਜਾਰੀ ਨਾ ਕੀਤੀ ਗਈ ਤਾਂ 10 ਸਤੰਬਰ ਤੋ ਜਥੇਬੰਦੀ ਦੀ ਪੰਜਾਬ ਪੱਧਰੀ ਮੀਟਿੰਗ ਬੁਲਾ ਕੇ ਪੰਜਾਬ ਪੱਧਰ ਦਾ ਧਰਨਾ ਦਿਤਾ ਜਾਵੇਗਾ
ਜਿਸ ਦੋਰਾਨ ਪੰਜਾਬ ਦੇ ਸਾਰੇ ਗੰਨਾ ਕਾਸਤਕਾਰਾਂ ਨੂੰ ਨਾਲ ਲੈ ਕੇ ਪੰਜਾਬ ਦੇ ਸਾਰੇ ਸੂਗਰ ਮਿੱਲਾਂ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਫਤਰ ਦਾ ਘਿਰਾਉ ਕੀਤਾ ਜਾਵੇਗਾ। ਇਸ ਤੋ ਇਲਾਵਾ ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਵੇਰਕਾ ਮਿਲਕ ਪਲਾਂਟ ਮੋਹਾਲੀ ਤੋ ਦੁੱਧ ਦੀ ਪੇਮੇਟ ਰੈਗੂਲਰ ਕਰਵਾਈ ਜਾਵੇ, ਸਿੰਥੈਟਿਕ ਦੁੱਧ ਦੀ ਵਿਕਰੀ ਤੇ ਰੋਕ ਲਗਾਈ ਜਾਵੇ ਜਿਸਦੇ ਚਲਦਿਆਂ ਸਿਹਤ ਵਿਭਾਗ ਵੱਲੋ ਛਾਪੇਮਾਰੀ ਕਰਕੇ ਸਿੰਥੈਟਿਕ ਦੁੱਧ ਵੇਚਣ ਵਾਲਿਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ,ਉਨਾਂ ਅਵਾਰਾ ਪਸ਼ੂਆਂ ਦੀ ਸਮੱਸਿਆ ਤੋ ਵੀ ਨਿਜਾਤ ਦਿਵਾਉਣ ਦੀ ਮੰਗ ਕੀਤੀ। ਇਸ ਮੋਕੇ ਪਹੁੰਚੇ ਤਹਿਸੀਲਦਾਰ ਮੋਰਿੰਡਾ ਜੀਵਨ ਕੁਮਾਰ
ਗਰਗ ਨੇ ਗੰਨਾ ਕਾਸਤਕਾਰਾਂ ਕੋਲੋ ਮੰਗ ਪੱਤਰ ਲੈ ਕੇ ਮੰਗਾਂ ਸਰਕਾਰ ਤੱਕ ਪਹੁੰਚਾਉਣ ਦਾ ਭਰੋਸ਼ਾ ਦਿੱਤਾ। ਇਸ ਮੋਕੇ ਹੋਰਨਾ ਤੋ ਇਲਾਵਾ ਚਰਨ ਸਿੰਘ ਮੁੰਡੀਆਂ ਪ੍ਰਧਾਨ ਜਿਲਾ ਰੂਪਨਗਰ,ਦਵਿੰਦਰ ਸਿੰਘ ਦੇਹਕਲਾਂ ਪ੍ਰਧਾਨ ਜਿਲਾ ਮੋਹਾਲੀ , ਹਰਮੇਲ ਸਿੰਘ ਭੜੀ ਜਿਲਾ ਪ੍ਰਧਾਨ ਫਤਿਹਗੜ ਸਾਹਿਬ ਅਮਰਿੰਦਰ ਸਿੰਘ ਮਾਹਲਾਂ, ਗੁਰਨਾਮ ਸਿੰਘ ਜਟਾਣਾ, ਕਰਨੈਲ ਸਿੰਘ ਰਸੀਦਪੁਰ, ਭੁਪਿੰਦਰ ਸਿੰਘ ਮੁੰਡੀਆਂ, ਰਦਧੀਰ ਸਿੰਘ ਮਾਜਰੀ, ਬੇਅੰਤ ਸਿੰਘ ਕਕਰਾਲੀ, ਮਲਕੀਤ ਸਿੰਘ ਡਹਿਰ,
ਗੁਰਇਕਬਾਲ ਸਿੰਘ, ਅਵਤਾਰ ਸਿੰਘ ਪੁਰਖਾਲੀ, ਪਰਮਜੀਤ ਸਿੰਘ ਲੁਠੇੜੀ ਆਦਿ ਹਾਜ਼ਰ ਸਨ।,ਪਰਗਟ ਸਿੰਘ ਉਇੰਦ,ਹਰਪਾਲ ਸਿੰਘ ਮੁੰਧੋ,ਪੰਮਾ ਰੁੜਕੀ,ਗੁਰਮੁੱਖ ਸਿੰਘ ਲਵਲੀ,ਮਹਿੰਦਰ ਸਿੰਘ ਰੌਣੀ,ਗੁਰਮੀਤ ਸਿੰਘ ਸਿੰਬਲਮਾਜਰਾ,ਸਰਬਜੀਤ ਸਿੰਘ ਹਵਾਰਾ,ਮੇਜਰ ਸਿੰਘ ਚੱਕਲਾਂ,ਸਤਨਾਮ ਸਿੰਘ ਮਾਜਰੀ ਆਦਿ ਵੱਡੀ ਗਿਣਤੀ ਵਿੱਚ ਗੰਨਾ ਕਾਸਤਕਾਰ ਹਾਜ਼ਰ ਸਨ।