
ਦੁਨੀਆ ਦੀ ਕਰੀਬ 15 ਫ਼ੀ ਸਦੀ ਇਕ ਅਰਬ ਤੋਂ ਜ਼ਿਆਦਾ ਆਬਾਦੀ ਕਿਸੇ ਨਾ ਕਿਸੇ ਤਰ੍ਹਾਂ ਦੀ ਚਣੌਤੀਗ੍ਰਸਤ ਦਾ ਸ਼ਿਕਾਰ ਹਨ। ਟੇਕਨੋਲਾਜੀ ਦੀ ਦੁਨੀਆ ਦੀ ਦਿੱਗਜ ਕੰਪਨੀ ...
ਨਵੀਂ ਦਿੱਲੀ (ਪੀਟੀਆਈ) :- ਦੁਨੀਆ ਦੀ ਕਰੀਬ 15 ਫ਼ੀ ਸਦੀ ਇਕ ਅਰਬ ਤੋਂ ਜ਼ਿਆਦਾ ਆਬਾਦੀ ਕਿਸੇ ਨਾ ਕਿਸੇ ਤਰ੍ਹਾਂ ਦੀ ਚਣੌਤੀਗ੍ਰਸਤ ਦਾ ਸ਼ਿਕਾਰ ਹਨ। ਟੇਕਨੋਲਾਜੀ ਦੀ ਦੁਨੀਆ ਦੀ ਦਿੱਗਜ ਕੰਪਨੀ ਮਾਇਕਰੋਸਾਫਟ ਨੇ ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ) ਦੇ ਜ਼ਰੀਏ ਅਜਿਹੇ ਲੋਕਾਂ ਦੀ ਮਦਦ ਦਾ ਬੀੜਾ ਚੁੱਕਿਆ ਹੈ। ਭਾਰਤ ਵਿਚ ਕੰਪਨੀ ਦੇ ਮੁਖੀ ਅਨੰਤ ਮਹੇਸ਼ਵਰੀ ਨੇ ਦੱਸਿਆ ਕਿ ਕੰਪਨੀ ਇਸ ਦਿਸ਼ਾ ਵਿਚ ਹਰ ਸੰਭਵ ਰਸਤਾ ਤਲਾਸ਼ ਰਹੀ ਹੈ।
Anant Maheshwari
2008 ਵਿਚ ਕੰਨ ਦੀ ਗੰਭੀਰ ਸਮੱਸਿਆ ਨਾਲ ਪੀੜਤ ਰਹਿ ਚੁੱਕੇ ਮਹੇਸ਼ਵਰੀ ਨੇ ਕਿਹਾ ਕਿ ਦੁਨੀਆ ਵਿਚ ਕਰੀਬ 20 ਕਰੋੜ ਲੋਕ ਅਜਿਹੇ ਹਨ ਜਿਨ੍ਹਾਂ ਨੂੰ ਰੋਜ਼ ਦੇ ਕੰਮਾਂ ਵਿਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅੰਤਰਰਾਸ਼ਟਰੀ ਵਿਕਲਾਂਗ ਦਿਨ ਦੇ ਮੌਕੇ 'ਤੇ ਅਪਣੇ ਬਲੌਗ ਵਿਚ ਮਹੇਸ਼ਵਰੀ ਨੇ ਕਿਹਾ ਹਰ ਵਿਅਕਤੀ ਨੂੰ ਮਜ਼ਬੂਤ ਕਰਨਾ ਸਾਡਾ ਲਕਸ਼ ਹੈ।
Seeing AI App
ਮਾਇਕਰੋਸਾਫਟ ਇਸ ਵਿਚਾਰ ਦੇ ਨਾਲ ਹਰ ਉਤਪਾਦ ਵਿਕਸਿਤ ਕਰਦੀ ਹੈ। ਤੁਸੀਂ ਸੀਇੰਗ ਏਆਈ ਐਪ ਨੂੰ ਦੇਖ ਸਕਦੇ ਹੋ, ਇਹ ਐਪ ਹਰ ਵਿਖਾਈ ਦੇਣ ਵਾਲੀ ਚੀਜ਼ ਦੀ ਬੋਲ ਕੇ ਵਿਆਖਿਆ ਕਰਦਾ ਹੈ। ਇਸੇ ਤਰ੍ਹਾਂ ਏਆਈ ਤਕਨਾਲੋਜੀ ਘੱਟ ਵੇਖ ਪਾਉਣ ਜਾਂ ਨਾ ਵੇਖ ਪਾਉਣ ਵਾਲਿਆਂ ਨੂੰ ਕਈ ਤਰ੍ਹਾਂ ਨਾਲ ਮਦਦ ਕਰਨ ਵਿਚ ਸਮਰੱਥਾਵਾਨ ਹੈ। ਮਾਇਕਰੋਸਾਫਟ ਦਾ ਟਰਾਂਸਲੇਟਰ ਘੱਟ ਸੁਣਨ ਵਾਲਿਆਂ ਲਈ ਮਦਦਗਾਰ ਹੈ। ਮਹੇਸ਼ਵਰੀ ਨੇ ਕੰਪਨੀ ਵਲੋਂ ਵਿਕਸਿਤ ਹੋਰ ਕਈ ਪ੍ਰੋਗਰਾਮ ਅਤੇ ਐਪ ਦਾ ਵੀ ਜ਼ਿਕਰ ਕੀਤਾ ਜਿਨ੍ਹਾਂ ਤੋਂ ਵਿਕਲਾਂਗ ਲੋਕਾਂ ਨੂੰ ਮਦਦ ਮਿਲਦੀ ਹੈ।