
ਸਮੇਂ ਦੇ ਨਾਲ ਜ਼ਿਆਦਾਤਰ ਚਿੱਟੇ ਕੱਪੜਿਆਂ ਦਾ ਰੰਗ ਪੀਲਾ ਹੋ ਜਾਂਦਾ ਹੈ...
ਸਮੇਂ ਦੇ ਨਾਲ ਜ਼ਿਆਦਾਤਰ ਚਿੱਟੇ ਕੱਪੜਿਆਂ ਦਾ ਰੰਗ ਪੀਲਾ ਹੋ ਜਾਂਦਾ ਹੈ ਅਤੇ ਲੱਖ ਕੋਸ਼ਿਸ਼ ਕਰਨ ਦੇ ਬਾਅਦ ਵੀ, ਉਨ੍ਹਾਂ ਦੀ ਸੁੰਦਰਤਾ ਵਾਪਸ ਨਹੀਂ ਆਉਂਦੀ। ਜੇ ਤੁਸੀਂ ਵੀ ਅਜਿਹੀ ਸਮੱਸਿਆ ਤੋਂ ਪ੍ਰੇਸ਼ਾਨ ਹੋ, ਤਾਂ ਜਾਣੋ ਚਿੱਟੇ ਕੱਪੜਿਆਂ ਦੀ ਚਮਕ ਨੂੰ ਵਾਪਸ ਲਿਆਉਣ ਲਈ ਇਹ ਖਾਸ ਨੁਸਖੇ…
File
- ਚਿੱਟੇ ਕੱਪੜਿਆਂ ਦੀ ਚਮਕ ਬਰਕਰਾਰ ਰੱਖਣ ਲਈ ਇਕ ਬਾਲਟੀ ਪਾਣੀ ਵਿਚ ਸਿਰਕੇ ਦੀਆਂ ਬੂੰਦਾ ਪਾਓ ਅਤੇ 15 ਤੋਂ 20 ਮਿੰਟ ਲਈ ਭਿਓ ਦਿਓ। ਇਹ ਚਿੱਟੇ ਕੱਪੜਿਆਂ ਦੇ ਪੀਲੇਪਨ ਨੂੰ ਦੂਰ ਕਰ ਦੇਵੇਗਾ।
File
- ਕੱਪੜਿਆਂ ਨੂੰ 30 ਮਿੰਟ ਲਈ ਠੰਡੇ ਪਾਣੀ ਵਿਚ ਭਿੱਜਣ ਤੋਂ ਬਾਅਦ ਇਸ ਵਿਚ ਬਲੀਚ ਪਾਊਡਰ ਮਿਲਾਓ। ਇਸ ਬਲੀਚ ਵਾਲੇ ਪਾਣੀ ਵਿਚ ਕੱਪੜੇ 15 ਮਿੰਟ ਲਈ ਭਿੱਜੇ ਰਹਿਣ ਦਿਓ। ਇਨ੍ਹਾਂ 15 ਮਿੰਟਾਂ ਵਿਚ ਬਲੀਚ ਕੱਪੜਿਆਂ ਦੇ ਦਾਗਾਂ ਨੂੰ ਪੂਰੀ ਤਰ੍ਹਾਂ ਮਿਟਾ ਦੇਵੇਗਾ।
File
- ਚਿੱਟੇ ਕੱਪੜੇ ਧੋਣ ਤੋਂ ਬਾਅਦ, ਉਸ ਵਿਚ ਅੱਧਾ ਨਿੰਬੂ ਦਾ ਰਸ ਮਿਲਾ ਕੇ ਅੱਧੀ ਬਾਲਟੀ ਪਾਣੀ ਵਿਚ ਭਿਓ ਦਿਓ। ਇਹ ਚਿੱਟੇ ਕਪੜਿਆਂ ਦੀ ਗੁੰਮਾਈ ਹੋਈ ਚਮਕ ਨੂੰ ਵਾਪਸ ਲਿਆਏਗਾ।
- ਚਿੱਟੇ ਕੱਪੜੇ ਹਮੇਸ਼ਾ ਰੰਗ ਵਾਲੇ ਕਪੜਿਆਂ ਤੋਂ ਵੱਖ ਧੋਵੋ, ਕਿਉਂਕਿ ਚਿੱਟੇ ਕੱਪੜੇ ਰੰਗ ਵਾਲੇ ਕੱਪੜਿਆਂ ਨਾਲ ਧੋਣ ਨਾਲ ਕੱਪੜੇ ਪੀਲੇ ਹੋ ਜਾਂਦੇ ਹਨ।
File
- ਕੱਪੜੇ ਦੇ ਰੰਗ ਨੂੰ ਬਰਕਰਾਰ ਰੱਖਣ ਲਈ ਤੁਸੀਂ ਬਲੀਚ ਦੌਰਾਨ ਵਾਸ਼ਿੰਗ ਸੋਡਾ ਅਤੇ ਕੋਈ ਹੋਰ ਡਿਟਰਜੈਂਟ ਪਾਊਡਰ ਵੀ ਵਰਤ ਸਕਦੇ ਹੋ। ਇਸ ਨਾਲ ਕੱਪੜਿਆਂ ਦਾ ਰੰਗ ਨਹੀਂ ਨਿਕਲਦਾ।
- ਧੋਣ ਤੋਂ ਬਾਅਦ ਕੱਪੜੇ ਧੁੱਪ ਵਿਚ ਸੁੱਕਾਓ, ਤੁਹਾਡੇ ਚਿੱਟੇ ਕੱਪੜੇ ਫਿਰ ਚਮਕਣਗੇ।
File
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।