ਪੇਪਰ ਦੀ ਮਦਦ ਨਾਲ ਬਣਾਓ ਕਲਰਫੁਲ ਝੂਮਰ
Published : Jun 22, 2018, 3:21 pm IST
Updated : Jun 22, 2018, 3:21 pm IST
SHARE ARTICLE
paper chandelier
paper chandelier

ਹਰ ਇਕ ਇਨਸਾਨ ਦਾ ਸੁਪਨਾ ਹੁੰਦਾ ਹੈ ਕਿ ਉਹ ਇਕ ਅਪਣੇ ਮਨਪਸੰਦ ਦਾ ਘਰ ਬਣਾਵੇ ਅਤੇ ਉਹ ਆਪਣੇ ਘਰ ਨੂੰ ਸਜਾਉਣ ਲਈ ਮਹਿੰਗੇ ਤੋਂ ਮਹਿੰਗੇ ਸ਼ੋ ਪੀਸ ਜਾਂ ....

ਹਰ ਇਕ ਇਨਸਾਨ ਦਾ ਸੁਪਨਾ ਹੁੰਦਾ ਹੈ ਕਿ ਉਹ ਇਕ ਅਪਣੇ ਮਨਪਸੰਦ ਦਾ ਘਰ ਬਣਾਵੇ ਅਤੇ ਉਹ ਆਪਣੇ ਘਰ ਨੂੰ ਸਜਾਉਣ ਲਈ ਮਹਿੰਗੇ ਤੋਂ ਮਹਿੰਗੇ ਸ਼ੋ ਪੀਸ ਜਾਂ ਫ਼ਰਨੀਚਰ ਆਦਿ ਦਾ ਇਸਤੇਮਾਲ ਕਰਦਾ ਹੈ।ਉਹ ਆਪਣੀ ਮਨਪਸੰਦ ਦਾ ਸਮਾਨ ਆਪਣੇ ਘਰ ਲੈ ਕੇ ਆਉਂਦਾ ਹੈ ਅਤੇ ਉਸ ਨਾਲ ਆਪਣਾ ਘਰ ਸਜਾਉਦਾ ਹੈ ਪਰ  ਕੁੱਝ ਲੋਕ ਅਜਿਹੇ ਵੀ ਹੁੰਦੇ ਹਨ ਜੋ ਆਪਣੇ ਘਰ ਨੂੰ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਸਜਾਉਣਾ ਚਾਹੁੰਦੇ ਹਨ ਪਰ  ਉਹ  ਜ਼ਿਆਦਾ ਪੈਸਾ ਖਰਚ ਕਰਨ  ਦੀ ਸਮਰੱਥਾ ਨਹੀਂ ਰੱਖਦੇ ਅਤੇ ਓਹਨਾ ਦਾ ਇਹ ਸੁਪਨਾ ਸੁਪਨਾ ਹੀ ਬਣ ਕੇ ਹੀ ਰਹਿ ਜਾਂਦਾ ਹੈ। 

paper chandelierpaper chandelier

ਹੁਣ ਤੁਹਾਨੂੰ ਨਿਰਾਸ਼ ਹੋਣ ਦੀ ਲੋੜ ਨਹੀਂ, ਜੇਕਰ ਤੁਸੀ ਵੀ ਉਨ੍ਹਾਂ ਲੋਕਾਂ ਵਿਚ ਆਉਂਦੇ ਹੋ ਤਾਂ ਤੁਸੀਂ ਕਰਾਫਟ ਦਾ ਸਹਾਰਾ ਲੈ ਸਕਦੇ ਹੋ। ਇਸ ਦਾ ਇਸਤੇਮਾਲ ਕਰਨ ਦੇ ਸਾਨੂੰ  ਦੋ ਫਾਇਦੇ ਹਨ , ਇੱਕ ਤਾਂ ਇਸ ਨਾਲ ਤੁਹਾਨੂੰ ਕੁੱਝ ਨਵਾਂ ਸਿਖਣ ਨੂੰ ਮਿਲੇਗਾ ਅਤੇ ਦੂਜਾ ਤੁਹਾਡਾ ਖਰਚਾ ਵੀ ਬਹੁਤ ਘੱਟ ਹੋਵੇਗਾ। 

paper chandelierpaper chandelier

ਆਓ ਅੱਜ ਅਸੀਂ ਤੁਹਾਨੂੰ ਬਹੁਤ ਹੀ ਸੋਖੇ ਤਰੀਕੇ ਦੇ ਨਾਲ ਝੂਮਰ ਬਣਾਉਣਾ ਸਿਖਾਉਂਦੇ ਹਾਂ , ਇਸ ਨੂੰ ਤੁਸੀਂ ਸੌਖੇ ਤਰੀਕੇ ਨਾਲ ਬਣਾ ਕੇ ਆਪਣੇ ਘਰ ਵਿਚ ਸਜਾ ਸਕਦੇ ਹੋ। ਇਸ ਦੇ ਲਈ ਤੁਹਾਨੂੰ ਮਾਰਕੀਟ ਵਿਚ ਜਾ ਕੇ ਮਹਿੰਗੇ ਤੋਂ  ਮਹਿੰਗੇ ਝੂਮਰ ਖਰੀਦ ਕੇ ਲਿਆਉਣ ਦੀ ਜਰੂਰ ਹੀ ਨਹੀਂ ਪਵੇਗੀ ।

paper chandelierpaper chandelier

ਆਓ ਹੁਣ ਅਸੀਂ  ਜਾਣਦੇ ਹਾਂ ਕਿ ਆਪਣੇ ਘਰ ਵਿਚ ਕਿਸ ਤਰਾਂ ਦਾ  ਝੂਮਰ ਬਣਾ ਸਕਦੇ ਹੋ। ਝੂਮਰ ਨੂੰ ਬਣਾਉਣ ਲਈ ਜਰੂਰੀ ਚੀਜਾਂ ਸਕੈਲਪਡ ਪੇਪਰ, ਪੰਜ ਪੇਂਟ , ਸਵਿਚੇਸ ਪੇਪਰ , ਮੋਟਾ ਥਰੈਡ, ਪੇਪਰ ਗਲੂ, ਲੇਂਪ ਸ਼ੇਡ ਦੀ ਜ਼ਰੂਰਤ ਪਵੇਗੀ। ਝੂਮਰ ਨੂੰ ਬਣਾਉਣ ਦਾ ਤਰੀਕਾ - ਸਭ ਤੋਂ ਪਹਿਲਾਂ 40 - 60 ਕਲਰਫੁਲ ਪੇਂਟ ਸਵਿਚੇਸ ਪੇਪਰ ਲਉ ਅਤੇ ਇਨ੍ਹਾਂ ਨੂੰ ਸਕੈਲਪਡ ਪੇਪਰ ਪੰਜ ਦੇ ਜਰੀਏ  ਛੋਟੇ - ਛੋਟੇ ਪੀਸ ਬਣਾ ਲਵੋ। ਫਿਰ ਲੇਂਪ ਸ਼ੇਡ ਲਵੋ , ਜੋ ਝੂਮਰ ਦੇ ਬੇਸ ਵਿਚ ਹੋਣ ਅਤੇ ਜਿਸ ਵਿਚ ਪੰਜ ਬਾਕਸ ਬਣੇ ਹੋਣ ।

paper chandelierpaper chandelier

ਹੁਣ ਸਕੈਲਪਡ ਪੇਪਰ ਪੰਜ  ਦੇ ਉਪਰ  ਛੋਟੇ - ਛੋਟੇ ਪੇਪਰ ਉੱਤੇ ਕੁੱਝ ਇਸ ਤਰ੍ਹਾਂ ਟਿਕਾ ਕੇ ਰੱਖੋ ਅਤੇ ਇਨ੍ਹਾਂ ਦੇ ਉੱਤੇ ਗੂੰਦ ਲਗਾ ਕੇ ਥਰੈਂਡ ਚਿਪਕਾ ਦਿਓ। ਤੁਸੀਂ ਇੰਜ ਹੀ 8 - 10 ਲੜੀਆਂ ਤਿਆਰ ਕਰ ਲਵੋ ਅਤੇ ਉਨ੍ਹਾਂ ਨੂੰ ਸੁੱਕਣ ਲਈ ਰੱਖ ਦਿਓ । ਹੁਣ ਲੇਂਪ ਉੱਤੇ ਇਸ ਥਰੈਡ ਵਾਲੀ ਲੜੀਆਂ ਨੂੰ  ਬੰਨ੍ਹ ਦਵੋ।

paper chandelierpaper chandelier

ਇਸ ਲੜੀਆਂ ਦੇ ਜਰਿਏ ਲੇਂਪ ਨੂੰ ਪੂਰਾ ਕਵਰ ਕਰੋ । ਜਦੋਂ ਤੁਹਾਡਾ ਝੂਮਰ ਪੂਰਾ ਤਿਆਰ ਹੋ ਜਾਵੇ , ਤਾਂ  ਇਸ ਨੂੰ ਛੱਤ ਉੱਤੇ ਹੈਂਗਿਗ ਤੇ ਲਗਾਓ ਅਤੇ ਘਰ ਨੂੰ ਇਕ ਵਧੀਆ ਆਕਰਸ਼ਿਕ ਲੁਕ ਮਿਲੇਗੀ । ਇਸ ਤਰਾਂ ਆਪਣੇ ਘਰ ਨੂੰ ਸਜਾਉਣ ਦਾ ਸੁਪਨਾ ਪੂਰਾ ਕਰੋ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Goldy Brar Call Audio Viral | Lawrence Bishnoi and brar friendship broken now | Lawrence vs Brar

20 Jun 2025 3:14 PM

Punjab Police Arrest Fazilka Sattebaaz | Sattebaaz quarrel with police | Fazilka Sattebaaz hungama

20 Jun 2025 3:13 PM

Amritpal Singh Mehron : MP Sarabjit Singh Khalsa visits Amritpal Mehron's father, Kamal Kaur Muder

18 Jun 2025 11:24 AM

Ludhiana Election 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

18 Jun 2025 11:25 AM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 17/06/2025

17 Jun 2025 8:40 PM
Advertisement