
ਫ਼ੈਸ਼ਨ ਅਤੇ ਅਪਣੇ ਆਪ ਨੂੰ ਸਟਾਇਲਿਸ਼ ਰੱਖਣ ਲਈ ਅਸੀਂ ਲੇਟੈਸਟ ਟ੍ਰੈਂਡ ਦੇ ਕੁੜਤੇ ਖਰੀਦ ਤਾਂ ਲੈਂਦੇ ਹਾਂ ਪਰ ਉਨ੍ਹਾਂ ਦੇ ਪੁਰਾਣੇ ਹੋ ਜਾਣ ਤੋਂ ਬਾਅਦ ਸਾਨੂੰ ਸਮਝ ਨਹੀਂ...
ਫ਼ੈਸ਼ਨ ਅਤੇ ਅਪਣੇ ਆਪ ਨੂੰ ਸਟਾਇਲਿਸ਼ ਰੱਖਣ ਲਈ ਅਸੀਂ ਲੇਟੈਸਟ ਟ੍ਰੈਂਡ ਦੇ ਕੁੜਤੇ ਖਰੀਦ ਤਾਂ ਲੈਂਦੇ ਹਾਂ ਪਰ ਉਨ੍ਹਾਂ ਦੇ ਪੁਰਾਣੇ ਹੋ ਜਾਣ ਤੋਂ ਬਾਅਦ ਸਾਨੂੰ ਸਮਝ ਨਹੀਂ ਆਉਂਦਾ ਕਿ ਅਖੀਰ ਉਸ ਦਾ ਕੀਤਾ ਕੀ ਜਾਵੇ। ਕਈ ਕੁੜਤਿਆਂ ਦੀ ਚਮਕ ਅਤੇ ਰੰਗਤ ਨਵੀਂ ਵਰਗੀ ਹੀ ਬਣੀ ਰਹਿੰਦੀ ਹੈ, ਅਜਿਹੇ ਵਿਚ ਉਸ ਨੂੰ ਕਿਸੇ ਨੂੰ ਦੇਣ ਦਾ ਮਨ ਵੀ ਨਹੀਂ ਕਰਦਾ। ਤਾਂ ਜੇਕਰ ਤੁਹਾਡੇ ਕੋਲ ਵੀ ਅਜਿਹੇ ਕੁੜਤੇ ਹਨ ਤਾਂ ਤੁਸੀਂ ਉਨ੍ਹਾਂ ਦੀ ਡ੍ਰੈਸ ਬਣਾ ਕੇ ਅਤੇ ਸਟਾਇਲਿਸ਼ ਦਿਖ ਸਕਦੇ ਹੋ। ਜਾਣੋ, ਕੁੜਤੇ ਤੋਂ ਡ੍ਰੈਸ ਬਣਾਉਣ ਦੇ ਕੁੱਝ ਤਰੀਕੇ।
Stylish Kurta
ਅਜਿਹੇ ਕੋਈ ਦੋ ਪੁਰਾਣੇ ਕੁੜਤੇ ਲਵੋ, ਜਿਨ੍ਹਾਂ ਦੇ ਕਲਰ ਮੈਚ ਕਰਦੇ ਹੋਣ ਅਤੇ ਡਿਜ਼ਾਇਨ ਅਤੇ ਪੈਟਰਨ ਵੀ ਸੇਮ ਹੋਣ। ਦੋਹਾਂ ਦੇ ਕਮਰ ਦੇ ਉਤੇ ਅਤੇ ਹੇਠਾਂ ਵਾਲੇ ਹਿੱਸੇ ਨੂੰ ਕੱਟ ਲਵੋ। ਹੁਣ ਇਕ ਕੁੜਤੇ ਦਾ ਊਪਰੀ ਹਿੱਸਾ ਲੈ ਕੇ ਦੂਜੇ ਕੁੜਤੇ ਦੇ ਹੇਠਲੇ ਹਿੱਸੇ ਦੇ ਨਾਲ ਸਿਲ ਦਿਓ ਅਤੇ ਬਸ ਤੁਹਾਡੀ ਡ੍ਰੈਸ ਤਿਆਰ ਹੈ।
Stylish Kurta
ਤੁਸੀਂ ਵੀ ਮਾਨੁਸ਼ੀ ਛਿੱਲਰ ਵਰਗੀ ਡ੍ਰੈਸ ਪਾ ਸਕਦੇ ਹੋ। ਤੁਹਾਡੇ ਜ਼ਿਆਦਾਤਰ ਹਲਕੇ ਕਾਟਨ, ਸਿਲਕ ਦੇ ਕੁੜਤਿਆਂ ਨੂੰ ਡ੍ਰੈਸ ਵਿਚ ਅਸਾਨੀ ਨਾਲ ਬਦਲਿਆ ਜਾ ਸਕਦਾ ਹੈ। ਅਪਣੇ ਕੁੜਤਿਆਂ ਨੂੰ ਤੁਸੀਂ ਸਲਿਟ ਦੇ ਉਤੇ ਤੱਕ ਕੱਟ ਲਵੋ ਅਤੇ ਉਸ ਵਿਚ ਲਾਇਨਿੰਗ ਜਾਂ ਮੇਸ਼ ਟੂਟੂ ਲਗਾ ਲਵੋ। ਇਸ ਤੋਂ ਹੇਠਾਂ ਦੇ ਹਿੱਸੇ ਦਾ ਫ਼ਾਲ ਵਧੀਆ ਹੋ ਜਾਵੇਗਾ, ਜੋ ਡ੍ਰੈਸ ਦੇ ਲੁੱਕ ਨੂੰ ਵਧਾਏਗਾ। ਤੁਸੀਂ ਚਾਹੋ ਤਾਂ ਊਪਰੀ ਹਿੱਸੇ ਵਿਚ ਵੀ ਪਸੰਦ ਦੀ ਡਿਜ਼ਾਇਨ ਕਰਵਾ ਸਕਦੀ ਹੋ।
Stylish Kurta
ਜ਼ਿਆਦਾਤਰ ਸੂਤੀ ਦੇ ਕੁੜਤੇ ਸਟਰੇਟ ਫਿਟ ਹੁੰਦੇ ਹਨ, ਜਿਨ੍ਹਾਂ ਨੂੰ ਅਸਾਨੀ ਨਾਲ ਕ੍ਰਾਪ ਟਾਪ ਜਾਂ ਬਲਾਉਜ਼ ਦੇ ਰੂਪ ਵਿਚ ਕੱਟਿਆ ਜਾ ਸਕਦਾ ਹੈ। ਤੁਸੀਂ ਇਸ ਨੂੰ ਕਿਸੇ ਵੀ ਡਿਜ਼ਾਇਨ ਵਿਚ ਸਟਿਚ ਕਰਵਾ ਸਕਦੀ ਹੋ ਅਤੇ ਅਪਣੀ ਪਸੰਦ ਦੀ ਸਾੜ੍ਹੀ ਦੇ ਨਾਲ ਪਾ ਸਕਦੀ ਹੋ।
Stylish Kurta
ਕੁੜਤੇ 'ਤੇ ਐਥਨਿਕ ਜੈਕੇਟ ਉਸ ਨੂੰ ਹੋਰ ਸਟਾਇਲਿਸ਼ ਬਣਾ ਦਿੰਦੀ ਹੈ। ਮਹਿੰਗੀ ਜੈਕੇਟ ਖਰੀਦਣ ਦੀ ਜਗ੍ਹਾ ਤੁਸੀਂ ਅਪਣੇ ਪੁਰਾਣੇ ਕੁੜਤਿਆਂ ਨੂੰ ਹੀ ਇਸ ਵਿਚ ਬਦਲ ਸਕਦੀ ਹੋ। ਬਸ ਕੁੜਤਾ ਲਓ, ਉਸ ਦੇ ਸਾਹਮਣੇ ਦੇ ਹਿੱਸੇ ਨੂੰ ਉਤੇ ਤੋਂ ਲੈ ਕੇ ਹੇਠਾਂ ਤੱਕ ਸਿੱਧਾ ਕੱਟ ਲਓ। ਇਸ ਦੀ ਕਿਨਾਰੀਆਂ 'ਤੇ ਸਿਲਾਈ ਕਰੋ ਅਤੇ ਬਸ ਤੁਹਾਡੀ ਜੈਕੇਟ ਤਿਆਰ ਹੈ।
Stylish Kurta
ਅਨਾਰਕਲੀ ਕੁੜਤੇ ਤੋਂ ਤੁਸੀਂ ਸਟਾਇਲਿਸ਼ ਸਕਰਟ ਬਣਾ ਸਕਦੀ ਹੋ। ਅਪਣੀ ਪਸੰਦ ਦਾ ਕੋਈ ਵੀ ਅਨਾਰਕਲੀ ਕੁੜਤਾ ਲਓ ਅਤੇ ਉਸ ਨੂੰ ਕਮਰ ਦੇ ਹਿੱਸੇ ਤੋਂ ਕੱਟ ਲਓ। ਉਤੇ ਵਾਲੇ ਹਿੱਸੇ ਨੂੰ ਦੋ ਫੋਲਡ ਵਿਚ ਸਿਲਾਓ, ਤਾਕਿ ਉਸ ਵਿਚ ਇਲਾਸਟਿਕ ਆਦਿ ਲਗਾਈ ਜਾ ਸਕੇ। ਇਸ ਕੰਮ ਨੂੰ ਤੁਸੀਂ ਟੇਲਰ ਤੋਂ ਵੀ ਕਰਵਾ ਸਕਦੀ ਹੋ। ਬਸ ਥੋੜ੍ਹੀ ਜਿਹੀ ਮਿਹਨਤ ਤੋਂ ਬਾਅਦ ਤੁਹਾਨੂੰ ਇਕ ਸ਼ਾਨਦਰ ਫਲੇਇਰ ਸਕਰਟ ਮਿਲ ਜਾਵੇਗੀ।