
ਵਟਸਐਪ, ਫੇਸਬੁੱਕ ਆਦਿ ਦੇ ਆਉਣ ਤੋਂ ਪਹਿਲਾਂ ਛੋਟ ਮੈਸੇਜਿੰਗ ਸਰਵਿਸ ਜਾਂ ਐਸਐਮਐਸ ਉਸ ਸਮੇਂ ਸੰਚਾਰ ਦਾ ਸਭ ਤੋਂ ਵੱਡਾ ਸਾਧਨ ਸੀ।
ਨਵੀਂ ਦਿੱਲੀ: ਵਟਸਐਪ, ਫੇਸਬੁੱਕ ਆਦਿ ਦੇ ਆਉਣ ਤੋਂ ਪਹਿਲਾਂ ਛੋਟ ਮੈਸੇਜਿੰਗ ਸਰਵਿਸ ਜਾਂ ਐਸਐਮਐਸ ਉਸ ਸਮੇਂ ਸੰਚਾਰ ਦਾ ਸਭ ਤੋਂ ਵੱਡਾ ਸਾਧਨ ਸੀ। ਇਹ ਇੰਨਾ ਮਸ਼ਹੂਰ ਸੀ ਕਿ ਇਸ ਦੇ ਅੱਖਰਾਂ ਦੀ ਹੱਦ ਲੋਕਾਂ ਨੂੰ ਇਕ ਨਵਾਂ ਰੂਪ ਲਿਖਣ ਲਈ ਮਜਬੂਰ ਕਰ ਦਿੰਦੀ ਸੀ, ਜਿਸ ਨੂੰ ਅਕਸਰ 'ਐਸਐਮਐਸ ਭਾਸ਼ਾ' ਕਿਹਾ ਜਾਂਦਾ ਸੀ। ਪਰ ਕੀ ਤੁਸੀਂ ਦੱਸ ਸਕਦੇ ਹੋ ਕਿ ਪਹਿਲਾ ਐਸਐਮਐਸ ਕਿਸ ਸਮੇਂ ਭੇਜਿਆ ਗਿਆ ਸੀ?
First-ever text message was sent 27 years ago
ਇਸ ਨੂੰ 27 ਸਾਲ ਹੋ ਗਏ ਹਨ! ਅੱਜ ਤੋਂ ਲਗਭਗ 27 ਪਹਿਲਾਂ 22 ਸਾਲ ਦੇ ਇਕ ਇੰਜੀਨੀਅਰ ਨੀਲ ਪੈਪਵਰਥ ਵੱਲੋਂ 3 ਦਸੰਬਰ 1992 ਨੂੰ ਪਹਿਲਾ SMS (Short Message Service) ਭੇਜਿਆ ਗਿਆ ਸੀ। ਨੀਲ ਪੈਪਵਰਥ ਨੇ ਆਪਣੇ ਸਹਿਯੋਗੀ ਵੋਡਾਫੋਨ ਦੇ ਡਾਇਰੈਕਟਰ ਰਿਚਰਡ ਜਾਰਵਿਸ ਨੂੰ ਕੰਪਿਊਟਰ ਤੋਂ ਪਹਿਲਾ ਲਿਖਤੀ ਸੁਨੇਹਾ ਭੇਜਿਆ ਸੀ। ਇਸ ਵਿਚ ‘ਮੈਰੀ ਕ੍ਰਿਸਮਿਸ’ ਲਿਖਿਆ ਹੋਇਆ ਸੀ।
First-ever text message was sent 27 years ago on this day
ਪੈਪਵਰਥ ਦਾ ਕਹਿਣਾ ਹੈ ਕਿ ਉਸ ਸਮੇਂ ਉਹਨਾਂ ਨੂੰ ਨਹੀਂ ਪਤਾ ਸੀ ਕਿ ਐਸਐਮਐਸ ਇੰਨੇ ਲੋਕਾਂ ਦੀ ਪਸੰਦ ਬਣ ਜਾਣਗੇ ਅਤੇ ਇਹ ਲੱਖਾਂ ਲੋਕਾਂ ਵੱਲੋਂ ਵਰਤੇ ਜਾਣਗੇ। ਉਹਨਾਂ ਨੇ ਕੁਝ ਸਮਾਂ ਪਹਿਲਾਂ ਹੀ ਅਪਣੇ ਬੱਚਿਆਂ ਨੂੰ ਦੱਸਿਆ ਸੀ ਕਿ ਉਹਨਾਂ ਨੇ ਪਹਿਲਾ ਟੈਕਸ ਮੈਸੇਜ ਭੇਜਿਆ ਸੀ। ਇਹ ਇਤਿਹਾਸ ਦਾ ਇਕ ਮਹੱਤਵਪੂਰਨ ਦੌਰ ਸੀ’। ਪਹਿਲਾ ਐਸਐਮਐਸ ਮੋਬਾਈਲ ਫੋਨ ‘ਤੇ ਵੀ ਨਹੀਂ ਭੇਜਿਆ ਗਿਆ ਸੀ। ਇਸ ਲ਼ਈ ਨੀਲ ਨੇ ਇਸ ਲਈ ਕੰਪਿਊਟਰ ਦੀ ਵਰਤੋਂ ਕੀਤੀ ਸੀ।
Neil Papworth
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।