
ਦੋ ਰਿਅਰ ਕੈਮਰਿਆਂ ਨਾਲ ਲੈਸ
ਨਵੀਂ ਦਿੱਲੀ: ਹੈਂਡਸੈਟ ਨਿਰਮਾਤਾ ਕੰਪਨੀ ਸੋਨੀ ਦੇ ਅਗਲੇ ਮਿਡ-ਰੇਂਜ਼ ਸਮਾਰਟਫ਼ੋਨ Sony Xperia 20 ਦੇ ਸਪੋਸਿਫ਼ਿਕੇਸ਼ਨ ਲੀਕ ਹੋ ਗਿਆ ਹੈ। ਸੋਨੀ ਐਕਸਪੀਰਿਆ 20 ਸਮਾਰਟਫ਼ੋਨ ਵਿਚ 6.0 ਇੰਚ ਦਾ ਐਲਸੀਡੀ ਡਿਸਪਲੇ ਹੋ ਸਕਦਾ ਹੈ। ਸੋਨੀ ਐਕਸਪੀਰਿਆ 20 ਵਿਚ ਕਵਾਲਕਾਮ ਸਨੈਪਡ੍ਰੈਗਨ 710 ਪ੍ਰੋਸੈਸਰ ਨਾਲ 4 ਜੀਬੀ ਅਤੇ 6 ਜੀਬੀ ਰੈਮ ਹੋ ਸਕਦਾ ਹੈ। ਇਸ ਤੋਂ ਇਲਾਵਾ ਜੇ ਸਟੋਰੇਜ ਦੀ ਗੱਲ ਕੀਤੀ ਜਾਵੇ ਤਾਂ ਇਸ ਦੇ ਦੋ ਵੈਰਿਐਂਟ ਹੋ ਸਕਦੇ ਹਨ ਇਕ 64 ਜੀਬੀ ਅਤੇ ਦੂਜਾ 128 ਜੀਬੀ ਸਟੋਰੇਜ ਨਾਲ। ਸੋਨੀ ਐਕਸਪੀਰਿਆ 20 ਵਿਚ ਕੈਮਰਾ ਸੈਟਅਪ 12 ਮੈਗਾਪਿਕਸਲ ਦਾ ਸੈਂਸਰ ਦਿੱਤਾ ਜਾ ਸਕਦਾ ਹੈ।
Sony
ਲੀਕ ਨੂੰ ਜਾਪਾਨੀ ਬਲਾਗ SumahoInfo ਦੁਆਰਾ ਸੇਅਰ ਕੀਤਾ ਗਿਆ ਹੈ। ਸੁਮਾਹਓਇੰਠੋ ਦੀ ਰਿਪੋਰਟ ਨਾਲ ਸੋਨੀ ਐਕਸਪੀਰਿਆ 20 ਦੇ ਫਰੰਟ ਕੈਮਰਾ ਸੈਂਸਰ ਬਾਰੇ ਫਿਲਹਾਲ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ। ਲੀਕ ਵਿਚ ਕਿਹਾ ਗਿਆ ਹੈ ਕਿ ਸੋਨੀ ਐਕਸਪੀਰਿਆ 20 ਦਾ ਡਾਇਮੈਂਸ਼ਨ 158x69x8.1 ਮਿਲੀਮੀਟਰ ਹੋਵੇਗਾ ਪਰ ਇਸ ਦੇ ਭਾਰ ਬਾਰੇ ਫਿਲਹਾਲ ਜਾਣਕਾਰੀ ਨਹੀਂ ਹੈ। ਸੋਨੀ ਸਤੰਬਰ ਵਿਚ IFA 2019 ਦੌਰਾਨ ਅਪਣੇ ਨਵੇਂ ਸਮਾਰਟਫ਼ੋਨ ਨੂੰ ਲਾਂਚ ਕਰ ਸਕਦੀ ਹੈ।
ਸੋਨੀ ਐਕਸਪੀਰਿਆ 20 ਪਿਛਲੇ ਵਰਜ਼ਨ ਯਾਨੀ ਸੋਨੀ ਐਕਸਪੀਰਿਆ 10 ਵਿਚ ਵੀ ਕੰਪਨੀ ਨੇ ਹੁਅਲ ਰਿਅਰ ਕੈਮਰਾ ਸੈਟਅਪ ਦਿੱਤਾ ਸੀ। ਇਸ ਤੋਂ ਇਲਾਵਾ ਇਸ ਵਿਚ ਸੈਲਫ਼ੀ ਲਈ 8 ਮੈਗਾਪਿਕਸਲ ਦਾ ਫ਼ਰੰਟ ਕੈਮਰਾ ਦਿੱਤਾ ਗਿਆ ਹੈ। ਦਸ ਦਈਏ ਕਿ ਸੋਨੀ ਨੇ ਅਪਣੇ ਆਖਰੀ ਮਿਡ-ਰੇਂਜ ਸਮਰਾਟਫ਼ੋਨ ਸੋਨੀ ਐਕਸਪੀਰਿਆ ਐਸ ਨੂੰ ਲਾਂਚ ਕੀਤਾ ਸੀ। ਇਸ ਵਿਚ 5 ਇੰਚ ਦਾ ਫ਼ੁਲ-ਐਚਡੀ+ਐਲਸੀਡੀ ਡਿਸਪਲੇ ਅਤੇ ਇਸ ਦਾ ਆਸਪੈਕਟ ਰੇਸ਼ਿਓ 18:9 ਹੈ।