ਡੁਕਾਟੀ ਭਾਰਤ 'ਚ ਪੇਸ਼ ਕਰੇਗੀ 1000 ਸੀਸੀ ਇੰਜਣ ਵਾਲੇ ਸ਼ਕਤੀਸ਼ਾਲੀ ਮੋਟਰਸਾਈਕਲ
Published : Jun 12, 2018, 1:49 pm IST
Updated : Jun 12, 2018, 1:49 pm IST
SHARE ARTICLE
ducati 1000cc new bike
ducati 1000cc new bike

ਸੁਪਰਬਾਈਕ ਨਿਰਮਾਤਾ ਕੰਪਨੀ ਡੁਕਾਟੀ ਇੰਡੀਆ ਨੇ ਭਾਰਤ ਵਿਚ ਛੇਤੀ ਹੀ ਅਪਣੇ ਦੋ ਨਵੇਂ ਸ਼ਕਤੀਸ਼ਾਲੀ ਇੰਜਣ ਵਾਲੇ ਮੋਟਰਸਾਈਕਲ ਲਾਂਚ ...

ਨਵੀਂ ਦਿੱਲੀ : ਸੁਪਰਬਾਈਕ ਨਿਰਮਾਤਾ ਕੰਪਨੀ ਡੁਕਾਟੀ ਇੰਡੀਆ ਨੇ ਭਾਰਤ ਵਿਚ ਛੇਤੀ ਹੀ ਅਪਣੇ ਦੋ ਨਵੇਂ ਸ਼ਕਤੀਸ਼ਾਲੀ ਇੰਜਣ ਵਾਲੇ ਮੋਟਰਸਾਈਕਲ ਲਾਂਚ ਕਰਨ ਦਾ ਫ਼ੈਸਲਾ ਕੀਤਾ ਹੈ। ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਸਰਗੀ ਕੈਨੋਵਾਸ ਨੇ ਕਿਹਾ ਕਿ ਕੰਪਨੀ ਨੂੰ ਉਮੀਦ ਹੈ ਕਿ ਭਾਰਤ ਉਸ ਦੀ ਟਾਪ-5 ਗਲੋਬਲ ਮਾਰਕੀਟ 'ਚ ਥਾਂ ਬਣਾ ਲਵੇਗਾ। ਉਨ੍ਹਾਂ ਇਹ ਵੀ ਉਮੀਦ ਪ੍ਰਗਟਾਈ ਕਿ ਕੰਪਨੀ ਵਲੋਂ ਪੇਸ਼ ਕੀਤੇ ਜਾਣ ਵਾਲੇ ਦੋ ਮੋਟਰਸਾਈਕਲ ਵੀ ਭਾਰਤੀ ਲੋਕਾਂ ਨੂੰ ਕਾਫ਼ੀ ਪਸੰਦ ਆਉਣਗੇ।

ducati 1000cc new bikeducati 1000cc new bike ਸਰਗੀ ਨੇ ਦਸਿਆ ਕਿ ਕੰਪਨੀ ਜੁਲਾਈ 'ਚ ਪਾਵਰਫੁੱਲ ਸਪੋਰਟਸ ਐਡਵੈਂਚਰ ਬਾਈਕ ਮਲਟੀਸਟਰਾਡਾ1260 ਲਾਂਚ ਕਰੇਗੀ ਅਤੇ ਉਸ ਤੋਂ ਬਾਅਦ ਸਕਰੈਂਬਲਰ 1100 ਬਾਈਕ ਲਾਂਚ ਕੀਤਾ ਜਾਵੇਗਾ ਜੋ 1000 ਸੀਸੀ ਇੰਜਣ ਨਾਲ ਆਉਣਗੀਆਂ। ਇਹ ਬਾਈਕਸ ਭਾਰਤ 'ਚ ਇਕ ਨਵੇਂ ਸੈਗਮੈਂਟ ਦੀ ਸ਼ੁਰੂਆਤ ਕਰੇਗੀ। ਕੰਪਨੀ ਨੇ ਮਈ ਵਿਚ ਮੋਨਸਟਰ 821 ਅਤੇ ਉਸ ਤੋਂ ਪਹਿਲਾਂ ਜਨਵਰੀ 'ਚ ਹਾਈ ਪਰਫਾਰਮੈਂਸ ਸਪੋਰਟਸ ਬਾਈਕ ਪੈਨੀਗਲ ਵੀ-4 ਲਾਂਚ ਕੀਤਾ ਸੀ। 

ducati 1000cc new bikeducati 1000cc new bikeਸਰਗੀ ਨੇ ਦਸਿਆ ਕਿ ਸਾਡੀ ਕੋਸ਼ਿਸ਼ ਜ਼ਿਆਦਾ ਤੋਂ ਜ਼ਿਆਦਾ ਮਾਡਲ ਲਾਂਚ ਕਰਨ ਦੀ ਹੈ। ਹੁਣ ਤਕ ਭਾਰਤ 'ਚ ਸਾਡੇ 27 ਮਾਡਲਸ ਉਪਲੱਬਧ ਹਨ। ਉਨ੍ਹਾਂ ਦਸਿਆ ਕਿ ਡੁਕਾਟੀ ਹੈਦਰਾਬਾਦ ਅਤੇ ਚੇਨਈ 'ਚ ਡੀਲਰਸ਼ਿਪ ਖੋਲ੍ਹਣ ਦੀ ਤਿਆਰੀ ਕਰ ਰਹੀ ਹੈ। ਉਨ੍ਹਾਂ ਇਹ ਵੀ ਆਖਿਆ ਕਿ ਕੰਪਨੀ ਨੂੰ ਇਸ ਸਾਲ ਚੰਗੀ ਸੇਲ ਹੋਣ ਦੀ ਉਮੀਦ ਹੈ। ਖ਼ਾਸ ਕਰਕੇ ਮੋਨਸਟਰ 821 ਤੋਂ। ਇਸ ਦਾ ਪੁਰਾਣਾ ਮਾਡਲ ਐਮਿਸ਼ਨ ਨਾਰਮਸ ਦੇ ਚੱਲਦੇ ਬਾਜ਼ਾਰ 'ਚੋਂ ਹਟਾਉਣਾ ਪਿਆ ਸੀ। 

ducati 1000cc new bikeducati 1000cc new bikeਉਨ੍ਹਾਂ ਅੱਗੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਕੰਪਨੀ ਦੀ ਭਾਰਤ 'ਚ ਮੈਨਿਊਫੈਕਚਰਿੰਗ ਅਤੇ ਅਸੈਂਬਲੀ ਯੂਨਿਟ ਖੋਲ੍ਹਣ ਦੀ ਯੋਜਨਾ ਨਹੀਂ ਹੈ। ਅਜੇ ਡੁਕਾਟੀ ਦੀਆਂ ਬਾਈਕਸ ਥਾਈਲੈਂਡ ਤੋਂ ਐਕਸਪੋਰਟ ਕੀਤੀਆਂ ਜਾਂਦੀਆਂ ਹਨ। ਸਰਗੀ ਨੇ ਦਸਿਆ ਕਿ ਫਿਲਹਾਲ ਦੀ ਸੇਲ ਨੂੰ ਦੇਖਦੇ ਹੋਏ ਥਾਈਲੈਂਡ ਤੋਂ ਐਕਸਪੋਰਟ ਕਰਨਾ ਹੀ ਯੋਗ ਹੈ। ਉਨ੍ਹਾਂ ਕਿਹਾ ਕਿ ਭਾਰਤ ਇਕ ਵੱਡਾ ਬਾਜ਼ਾਰ ਹੈ ਅਤੇ ਇਥੇ ਲੋਕਲ ਆਪਰੇਸ਼ਨ ਸ਼ੁਰੂ ਕਰਨਾ ਹੀ ਠੀਕ ਹੈ। 

ducati 1000cc new bikeducati 1000cc new bikeਡੁਕਾਟੀ ਨੇ ਫਾਕਸਵੈਗਨ ਫਾਈਨੈਂਸ਼ੀਅਲ ਸਰਵਿਸਿਜ਼ ਨਾਲ ਮਿਲ ਕੇ ਆਪਣੀ ਬਾਈਕ ਖ਼ਰੀਦਣ ਵਾਲਿਆਂ ਨੂੰ ਅਫੋਰਡੇਬਲ ਫਾਈਨਾਂਸ ਵੀ ਦੇ ਰਹੀ ਹੈ। ਕੰਪਨੀ ਦੀ ਬਾਈਕ ਮੋਨਸਟਰ 797 ਨੂੰ 0 ਫ਼ੀਸਦੀ ਵਿਆਜ਼ 'ਤੇ ਵੇਚਿਆ ਜਾ ਰਿਹਾ ਹੈ। ਹੁਣ ਦੇਖਣਾ ਹੋਵੇਗਾ ਕਿ ਕੰਪਨੀ ਦੇ ਇਹ ਦੋ ਨਵੇਂ ਮੋਟਰਸਾਈਕਲ ਭਾਰਤੀ ਲੋਕਾਂ ਨੂੰ ਕਿੰਨੇ ਕੁ ਪਸੰਦ ਆਉਂਦੇ ਹਨ, ਫਿਲਹਾਲ ਕ਼ੰਪਨੀ ਨੇ ਤਾਂ ਇਨ੍ਹਾਂ ਤੋਂ ਕਾਫ਼ੀ ਉਮੀਦਾਂ ਲਗਾਈਆਂ ਹੋਈਆਂ ਹਨ।

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM

Bhai Baldev Singh Wadala meet Harvir Father: ਅਸੀਂ Parvasi ਦੇ ਨਾਂਅ 'ਤੇ ਪੰਜਾਬ 'ਚ ਅਪਰਾਧੀ ਨਹੀਂ ਰਹਿਣ ਦੇਣੇ

18 Sep 2025 3:15 PM

Nepal, Bangladesh, Sri Lanka ਚ ਤਖ਼ਤਾ ਪਲਟ ਤੋਂ ਬਾਅਦ ਅਗਲਾ ਨੰਬਰ ਕਿਸ ਦਾ? Nepal Gen-Z protests | Corruption

17 Sep 2025 3:21 PM

Kapurthala migrant grabs sikh beard : Parvasi ਦਾ Sardar ਨਾਲ ਪੈ ਗਿਆ ਪੰਗਾ | Sikh Fight With migrant

17 Sep 2025 3:21 PM

Advocate Sunil Mallan Statement on Leaders and Migrants: ਲੀਡਰਾਂ ਨੇ ਸਾਰੇ ਪ੍ਰਵਾਸੀਆਂ ਦੀਆਂ ਬਣਵਾਈਆਂ ਵੋਟਾਂ

15 Sep 2025 3:01 PM
Advertisement