
ਦੁਨੀਆਂ ਭਰ ਵਿਚ ਸਭ ਤੋਂ ਮਸ਼ਹੂਰ ਐਪ ਵਟਸਐਪ ਆਏ ਦਿਨ ਅਪਣੇ ਗਾਹਕਾਂ ਲਈ ਨਵੀਆਂ ਸੁਵਿਧਾਵਾਂ ਲੈ ਕੇ ਆਉਂਦਾ ਰਹਿੰਦਾ ਹੈ।
ਨਵੀਂ ਦਿੱਲੀ: ਦੁਨੀਆਂ ਭਰ ਵਿਚ ਸਭ ਤੋਂ ਮਸ਼ਹੂਰ ਐਪ ਵਟਸਐਪ ਆਏ ਦਿਨ ਅਪਣੇ ਗਾਹਕਾਂ ਲਈ ਨਵੀਆਂ ਸੁਵਿਧਾਵਾਂ ਲੈ ਕੇ ਆਉਂਦਾ ਰਹਿੰਦਾ ਹੈ। ਇਸ ਐਪ ਨੂੰ ਚਲਾਉਣ ਲਈ ਮੋਬਾਈਲ ਨੰਬਰ ਦੀ ਜ਼ਰੂਰਤ ਪੈਂਦੀ ਹੈ ਪਰ ਬਹੁਤ ਘੱਟ ਲੋਕ ਜਾਣਦੇ ਹਨ ਕਿ ਲੈਂਡਲਾਈਨ ਨੰਬਰ ਨਾਲ ਵੀ ਵਟਸਐਪ ਚਲਾਇਆ ਜਾ ਸਕਦਾ ਹੈ। ਆਓ ਜਾਣਦੇ ਹਾਂ ਕਿਵੇਂ।
WhatsAPP
ਅਕਸਰ ਕਾਰੋਬਾਰੀ ਜਾਂ ਆਮ ਲੋਕ ਵਟਸਐਪ ਚਲਾਉਣ ਲਈ ਅਪਣੇ ਨਿੱਜੀ ਮੋਬਾਈਲ ਨੰਬਰ ਦੀ ਵਰਤੋਂ ਹੀ ਕਰਦੇ ਹਨ ਪਰ ਬਹੁਤ ਘੱਟ ਲੋਕ ਜਾਣਦੇ ਹਨ ਕਿ ਮੋਬਾਈਲ ਨੰਬਰ ਦੀ ਥਾਂ ਲੈਂਡਲਾਈਨ ਨਾਲ ਵੀ ਤੁਸੀਂ ਐਪ ਦੀ ਵਰਤੋਂ ਕਰ ਸਕਦੇ ਹੋ। ਗਾਹਕ ਅਪਣੇ ਲੈਂਡਲਾਈਨ ਨੰਬਰ ਨੂੰ ਸਿੱਧਾ WhatsApp Business ਐਪ ਨਾਲ ਜੋੜ ਸਕਦੇ ਹੋ।
WhatsAPP
ਲੈਂਡਲਾਈਨ ਨੰਬਰ ਨਾਲ ਇਸ ਤਰ੍ਹਾਂ ਜੋੜੇ WhatsApp
- ਸਭ ਤੋਂ ਪਹਿਲਾਂ ਅਪਣੇ ਮੋਬਾਈਲ ਫੋਨ ਵਿਚ ਵਟਸਐਪ ਬਿਜ਼ਨਸ ਇੰਸਟਾਲ ਕਰੋ। ਹੁਣ ਅਪਣੇ ਮੋਬਾਈਲ ਫੋਨ, ਟੈਬਲੇਟ, ਲੈਪਟਾਪ ‘ਤੇ ਐਪ ਨੂੰ ਖੋਲ੍ਹੋ।
- ਇਸ ਤੋਂ ਬਾਅਦ ਤੁਹਾਡੇ ਕੋਲੋਂ ਕੋਡ ਪੁੱਛਿਆ ਜਾਵੇਗਾ ਤੇ 10 ਅੰਕਾਂ ਦਾ ਮੋਬਾਈਲ ਨੰਬਰ ਭਰਨ ਲਈ ਕਿਹਾ ਜਾਵੇ। ਇੱਥੇ ਤੁਸੀਂ ਅਪਣੇ ਲੈਂਡਲਾਈਨ ਨੰਬਰ ਵੀ ਭਰ ਸਕਦੇ ਹੋ।
WhatsAPP
- ਐਪ ਵਿਚ ਵੈਰੀਫੀਕੇਸ਼ਨ ਜਾਂ ਕਾਲਿੰਗ ਜ਼ਰੀਏ ਹੋਵੇਗਾ। ਲੈਂਡਲਾਈਨ ਵਿਚ ਮੈਸੇਜ ਨਹੀਂ ਆਵੇਗਾ ਪਰ ਮੈਸੇਜ ਭੇਜਣ ਤੋਂ ਬਾਅਦ ਐਪ ਵਿਚ ਕਾਲ ਕਰਨ ਵਾਲਾ ਬਟਨ ਐਕਟਿਵ ਹੋ ਜਾਂਦਾ ਹੈ। ਇੱਥੇ ਤੁਸੀਂ Call Me ਦਾ ਵਿਕਲਪ ਚੁਣ ਸਕਦੇ ਹੋ।
WhatsAPP
- ਜਿਵੇਂ ਹੀ ਤੁਸੀਂ ਕਾਲ ਦਾ ਵਿਕਪਲ ਚੁਣੋਗੇ, ਤੁਹਾਡੇ ਲੈਂਡਲਾਈਨ ਨੰਬਰ ‘ਤੇ ਫੋਨ ਆਵੇਗਾ। ਇਹ ਇਕ ਆਟੋਮੈਟਿਕ ਵਾਇਸ ਕਾਲ ਹੋਵੇਗੀ। ਇਸ ਵਿਚ ਤੁਹਾਨੂੰ 6 ਅੰਕਾਂ ਦਾ ਵੈਕੀਫੀਕੇਸ਼ਨ ਕੋਡ ਦੱਸਿਆ ਜਾਵੇਗਾ।
- ਇਸ ਵੈਰੀਫੀਕੇਸ਼ਨ ਕੋਡ ਨੂੰ ਐਪ ਵਿਚ ਐਂਟਰ ਕਰਨ ਤੋਂ ਬਾਅਦ ਤੁਹਾਡਾ ਵਟਸਐਪ ਅਕਾਊਂਟ ਲੈਂਡਲਾਈਨ ਨੰਬਰ ‘ਤੇ ਸੈੱਟ ਹੋ ਜਾਵੇਗਾ।