
ਜੇਕਰ ਤੁਸੀਂ ਵੀ ਡੈਬਿਟ ਅਤੇ ਕ੍ਰੈਡਿਟ ਕਾਰਡ ਦੀ ਵਰਤੋਂ ਕਰਦੇ ਹੋ ਤਾਂ ਤੁਹਾਡੇ ਲਈ ਇਹ ਖ਼ਬਰ ਬਹੁਤ ਜ਼ਰੂਰੀ ਹੈ।
ਨਵੀਂ ਦਿੱਲੀ: ਜੇਕਰ ਤੁਸੀਂ ਵੀ ਡੈਬਿਟ ਅਤੇ ਕ੍ਰੈਡਿਟ ਕਾਰਡ ਦੀ ਵਰਤੋਂ ਕਰਦੇ ਹੋ ਤਾਂ ਤੁਹਾਡੇ ਲਈ ਇਹ ਖ਼ਬਰ ਬਹੁਤ ਜ਼ਰੂਰੀ ਹੈ। 31 ਦਸੰਬਰ 2019 ਤੱਕ ਜੇਕਰ ਤੁਸੀਂ ਅਪਣੇ ਪੁਰਾਣੇ ਡੈਬਿਟ-ਕ੍ਰੈਡਿਟ ਕਾਰਡ ਨੂੰ ਨਹੀਂ ਬਦਲਿਆ ਤਾਂ ਤੁਹਾਡਾ ਕਾਰਡ ਬਲਾਕ ਹੋ ਜਾਵੇਗਾ। ਦਰਅਸਲ ਬੈਂਕ ਮੈਗਨੇਟਿਕ ਸਟ੍ਰਿਪ ਵਾਲੇ ਕਾਰਡ ਨੂੰ ਬੰਦ ਕਰਨ ਜਾ ਰਹੇ ਹਨ।
Photo 1
ਦੇਸ਼ ਵਿਚ ਇਸ ਸਮੇਂ ਦੋ ਤਰ੍ਹਾਂ ਦੇ ਡੈਬਿਟ-ਕ੍ਰੈਡਿਟ ਕਾਰਡ ਮੌਜੂਦ ਹਨ। ਪਹਿਲਾ ਕਾਰਡ ਮੈਗਨੇਟਿਕ ਸਟ੍ਰਿੱਪ ਵਾਲਾ ਹੈ ਅਤੇ ਦੂਜਾ ਚਿੱਪ ਵਾਲਾ ਹੁੰਦਾ ਹੈ। ਪਰ ਹੁਣ ਮੈਗਨੇਟਿਕ ਸਟ੍ਰਿਪ ਕਾਰਡ ਬੰਦ ਹੋਣ ਜਾ ਰਹੇ ਹਨ। ਦੱਸ ਦਈਏ ਕਿ ਆਰਬੀਆਈ ਦੇ ਨਿਰਦੇਸ਼ ਅਨੁਸਾਰ ਕਾਰਡ ਰਿਪਲੇਸ ਕਰਨ ਦੀ ਡੈੱਡਲਾਈਨ 31 ਦਸੰਬਰ 2019 ਹੈ।
Photo 2
ਗ੍ਰਾਹਕਾਂ ਦੇ ਡੈਬਿਟ ਅਤੇ ਕ੍ਰੈਡਿਟ ਕਾਰਡ ਦੀ ਡਿਟੇਲ ਨੂੰ ਸੁਰੱਖਿਅਤ ਰੱਖਣ ਲਈ ਇਹ ਕਦਮ ਚੁੱਕਿਆ ਗਿਆ ਹੈ। ਰਿਜ਼ਰਵ ਬੈਂਕ ਆਫ ਇੰਡੀਆ ਮੁਤਾਬਕ ਮੈਗਨੇਟਿਕ ਸਟ੍ਰਿਪ ਕਾਰਡ ਹੁਣ ਪੁਰਾਣੀ ਤਕਨਾਲੋਜੀ ਹੋ ਚੁੱਕੀ ਹੈ। ਇਸੇ ਕਾਰਨ ਬੈਂਕ ਨੇ ਅਜਿਹੇ ਕਾਰਡਸ ਨੂੰ ਬੰਦ ਕਰ ਦਿੱਤਾ ਹੈ। ਇਹਨਾਂ ਦੀ ਥਾਂ ਈਐਮਵੀ ਚਿੱਪ ਕਾਰਡ ਨੂੰ ਤਿਆਰ ਕੀਤਾ ਗਿਆ ਹੈ।
RBI
ਸਾਰੇ ਪੁਰਾਣੇ ਕਾਰਡਸ ਨੂੰ ਨਵੇਂ ਚਿਪ ਕਾਰਡ ਵਿਚ ਬਦਲਿਆ ਜਾਵੇਗਾ। ਜੇਕਰ ਤੁਹਾਡੇ ਕੋਲ ਭਾਰਤੀ ਸਟੇਟ ਬੈਂਕ ਦਾ ਏਟੀਐਮ ਕਾਰਡ ਹੈ ਤਾਂ ਇਹ ਤੁਹਾਡੇ ਲਈ ਬਹੁਤ ਜ਼ਰੂਰੀ ਹੈ। 31 ਦਸੰਬਰ ਤੋਂ ਬਾਅਦ ਭਾਰਤੀ ਸਟੇਟ ਬੈਂਕ ਅਪਣੇ ਮੈਗਨੇਟਿਕ ਸਟ੍ਰਾਈਪ ਏਟੀਐਮ ਕਾਰਡ ਨੂੰ ਬੰਦ ਕਰਨ ਜਾ ਰਿਹਾ ਹੈ। ਇਹ ਕਾਰਡ ਤੁਹਾਡੇ ਕਿਸੇ ਵੀ ਕੰਮ ਦਾ ਨਹੀਂ ਰਹੇਗਾ।
SBI
ਭਾਰਤੀ ਸਟੇਟ ਬੈਂਕ ਨੇ ਅਪਣੇ ਟਵਿਟਰ ਹੈਂਡਲ ‘ਤੇ ਇਕ ਟਵੀਟ ਕਰਕੇ ਇਹ ਜਾਣਕਾਰੀ ਸਾਂਝੀ ਕੀਤੀ ਸੀ। ਦੱਸ ਦਈਏ ਕਿ ਈਐਮਵੀ ਯੂਰੋਪੋ ਮਾਸਟਰਕਾਰਡ ਅਤੇ ਵੀਜ਼ਾ ਨਾਲ ਮਿਲਦੀ-ਜੁਲਦੀ ਤਕਨਾਲੋਜੀ ਹੈ। ਇਹ ਕਾਰਡ ਵਧ ਰਹੀਆਂ ਧੋਖਾਧੜੀ ਦੀਆਂ ਘਟਨਾਵਾਂ ਆਦਿ ਨੂੰ ਰੋਕਣ ਵਿਚ ਅਹਿਮ ਸਾਬਿਤ ਹੋਵੇਗਾ। ਮੈਗਨੇਟਿਕ ਸਟ੍ਰਿਪ ਕਾਰਡ ਵਿਚ ਯੂਜ਼ਰ ਦਾ ਡਾਟਾ ਸੇਵ ਹੁੰਦਾ ਹੈ ਪਰ ਕਿਸੇ ਲਈ ਇਸ ਨੂੰ ਕਾਪੀ ਕਰਨਾ ਜ਼ਿਆਦਾ ਮੁਸ਼ਕਲ ਕੰਮ ਨਹੀਂ ਹੈ।
ATM
ਜਦੋਂ ਗ੍ਰਾਹਕ ਅਪਣਾ ਕਾਰਡ ਸਵਾਈਪ ਕਰਦੇ ਹਨ ਤਾਂ ਤੁਹਾਡਾ ਡਾਟਾ ਚੋਰੀ ਕੀਤਾ ਜਾ ਸਕਦਾ ਹੈ। ਰਿਜ਼ਰਵ ਬੈਂਕ ਆਫ ਇੰਡੀਆ ਨੇ 2016 ਵਿਚ ਸਾਰੇ ਬੈਂਕਾਂ ਨੂੰ ਆਦੇਸ਼ ਦਿੱਤਾ ਸੀ ਕਿ ਗ੍ਰਾਹਕਾਂ ਦੇ ਮੈਗਨੇਟਿਕ ਸਟ੍ਰਿਪ ਕਾਰਡ ਨੂੰ ਚਿਪ ਵਾਲੇ ਕਾਰਡ ਨਾਲ ਰਿਪਲੇਸ ਕੀਤਾ ਜਾਵੇ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।