
ਅੱਜ 27 ਸਤੰਬਰ ਨੂੰ ਗੂਗਲ ਅਪਣਾ 21ਵਾਂ ਜਨਮ ਦਿਨ ਮਨਾ ਰਿਹਾ ਹੈ। ਇਸ ‘ਤੇ ਗੂਗਲ ਨੇ ਇਕ ਡੂਡਲ ਬਣਾਇਆ ਹੈ।
ਗੂਗਲ ਅੱਜ 27 ਸਤੰਬਰ ਨੂੰ ਅਪਣਾ 21ਵਾਂ ਜਨਮ ਦਿਨ ਮਨਾ ਰਿਹਾ ਹੈ। ਇਸ ‘ਤੇ ਗੂਗਲ ਨੇ ਇਕ ਡੂਡਲ ਬਣਾਇਆ ਹੈ। ਡੂਡਲ ਵਿਚ ਗੂਗਲ ਨੇ ਇਕ ਵੱਡਾ ਕੰਪਿਊਟਰ ਦਿਖਾਇਆ ਹੈ ਜੋ ਕਿ ਸੰਨ 2000 ਵਿਚ ਚਲਦਾ ਸੀ। ਇਸ ਵਿਚ ਇਕ ਵੱਡਾ ਮਨੀਟਰ, ਇਕ ਕੀਬੋਰਡ, ਮਾਊਸ ਅਤੇ ਇਕ ਪ੍ਰਿੰਟਰ ਹੈ। ਇਸ ਡੂਡਲ ਵਿਚ ਗੂਗਲ ਨੇ ਅਪਣੇ ਦਫ਼ਤਰ ਦੀ ਇਕ ਫੋਟੋ ਦੀ ਵਰਤੋਂ ਕੀਤੀ ਹੈ। ਇਸ ਵਿਚ ਜੋ ਫੋਟੋ ਲਗਾਈ ਗਈ ਹੈ, ਉਸ ਨੂੰ 27 ਸਤੰਬਰ 1998 ਵਿਚ ਖਿੱਚਿਆ ਗਿਆ ਸੀ।
Google
ਗੂਗਲ ਦੀ ਸਥਾਪਨਾ ਸਰਗਈ ਬ੍ਰਿਨ ਅਤੇ ਲੈਰੀ ਪੇਜ਼ ਨੇ 1998 ਵਿਚ ਕੀਤੀ ਸੀ। ਗੂਗਲ ਦੀ ਵਰਤੋਂ ਦੁਨੀਆ ਭਰ ਦੇ 40 ਦੇਸ਼ ਕਰਦੇ ਹਨ। ਕੰਪਨੀ ਦੇ ਦੁਨੀਆ ਭਰ ਵਿਚ 70 ਦਫ਼ਤਰ ਹਨ। ਗੂਗਲ ਲਈ ਡੋਮੇਨ ਨਾਂਅ 15 ਸਤੰਬਰ 1997 ਨੂੰ ਰਜਿਸਟਰ ਕੀਤਾ ਗਿਆ ਸੀ ਅਤੇ ਕੰਪਨੀ ਨੂੰ 4 ਸਤੰਬਰ 1998 ਨੂੰ ਸ਼ਾਮਲ ਕੀਤਾ ਗਿਆ ਸੀ। ਗੂਗਲ ਇੰਟਰਨੈਟ ਸਰਚ ਇੰਜਨ ਦੇ ਤੌਰ ‘ਤੇ ਅੱਜ ਦੁਨੀਆ ਦਾ ਸਭ ਤੋਂ ਵੱਡਾ ਪਲੇਟਫਾਰਮ ਹੈ।
Google
ਇਸ ਦਾ ਨਾਂਅ ਗੂਗਲ ਇਸ ਲਈ ਰੱਖਿਆ ਗਿਆ ਕਿਉਂਕਿ ਗੂਗਲ ਦੇ ਸਪੈਲਿੰਗ 10100 ਦੇ ਕਰੀਬ ਹਨ। ਇਹ ਸਪੈਲਿੰਗ ਅਤੇ ਗਿਣਤੀ ਲਾਰਜ ਸਕੇਲ ਸਰਚ ਇੰਜਨ ਦੇ ਟੀਚੇ ਨੂੰ ਪੂਰਾ ਕਰਦੀ ਹੈ। ਦੱਸ ਦਈਏ ਕਿ ਅੱਜ ਗੂਗਲ 100 ਭਾਸ਼ਾਵਾਂ ਵਿਚ ਅਪਰੇਟ ਕਰ ਰਿਹਾ ਹੈ। ਇਹੀ ਨਹੀਂ ਹੁਣ ਗੂਗਲ ਸ਼ਬਦ ਮੈਰੀਅਮ ਵੈਬਸਟਰ ਕੋਲੇਜੀਏਟ ਡਿਕਸ਼ਨਰੀ ਅਤੇ ਔਕਸਫੋਰਡ ਇੰਗਲਿਸ਼ ਡਿਕਸ਼ਨਰੀ ਵਿਚ ਸ਼ਾਮਲ ਹੈ। Alexa ਨੇ Google.com ਨੂੰ ਦੁਨੀਆਂ ਵਿਚ ਸਭ ਤੋਂ ਜ਼ਿਆਦਾ ਦੇਖੀ ਜਾਣ ਵਾਲੀ ਵੈਬਸਾਈਟ ਲਿਸਟ ਵਿਚ ਸ਼ਾਮਲ ਕੀਤਾ ਹੈ। Alexa ਇਕ ਵਪਾਰਕ ਵੈਬ ਟ੍ਰੈਫਿਕ ਮਾਨਿਟਰਿੰਗ ਕੰਪਨੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।