
ਜੇਕਰ ਤੁਹਾਡਾ ਵੀ ਜਨਧਨ ਖਾਤਾ ਹੈ ਤਾਂ ਤੁਹਾਡੇ ਲਈ ਖੁਸ਼ਖਬਰੀ ਹੈ ਕਿਉਂਕਿ ਮੋਦੀ ਸਰਕਾਰ ਨੇ ਦੇਸ਼ ਦੀ ਆਮ ਜਨਤਾ ਦੇ ਹਿੱਤ ਵਿਚ ਵਡਾ ਫ਼ੈਸਲਾ ਲਿਆ ਹੈ। ਮੋਦੀ ਸਰਕਾਰ...
ਨਵੀਂ ਦਿੱਲੀ : (ਭਾਸ਼ਾ) ਜੇਕਰ ਤੁਹਾਡਾ ਵੀ ਜਨਧਨ ਖਾਤਾ ਹੈ ਤਾਂ ਤੁਹਾਡੇ ਲਈ ਖੁਸ਼ਖਬਰੀ ਹੈ ਕਿਉਂਕਿ ਮੋਦੀ ਸਰਕਾਰ ਨੇ ਦੇਸ਼ ਦੀ ਆਮ ਜਨਤਾ ਦੇ ਹਿੱਤ ਵਿਚ ਵਡਾ ਫ਼ੈਸਲਾ ਲਿਆ ਹੈ। ਮੋਦੀ ਸਰਕਾਰ ਨੇ ਜਨਧਨ ਖਾਤਿਆਂ ਨੂੰ ਜੀਐਸਟੀ ਦੇ ਦਾਇਰੇ ਤੋਂ ਬਾਹਰ ਕਰ ਦਿਤਾ ਹੈ। ਹੁਣ ਜਨਧਨ ਖਾਤਾਧਾਰਕਾਂ ਨੂੰ ਡੈਬਿਟ ਕਾਰਡ, ਚੈਕ ਕਲੀਅਰਿੰਗ ਅਤੇ NEFT 'ਤੇ ਜੀਐਸਟੀ ਨਹੀਂ ਦੇਣਾ ਹੋਵੇਗਾ।
Jan Dhan Yojna
1 ਜੁਲਾਈ 2017 ਨੂੰ ਜਦੋਂ ਦੇਸ਼ ਦੀ ਟੈਕਸ ਵਿਵਸਥਾ ਵਿਚ ਬਦਲਾਅ ਕੀਤਾ ਗਿਆ ਸੀ ਤੱਦ ਬੈਂਕਿੰਗ ਸੇਵਾਵਾਂ ਉਤੇ ਟੈਕਸ ਦੀ ਦਰ 15 ਫ਼ੀਸਦੀ ਦੀ ਜਗ੍ਹਾ 18 ਫ਼ੀਸਦੀ ਹੋ ਗਈ ਸੀ ਪਰ ਦੇਸ਼ ਦੀ ਜਨਤਾ ਨੂੰ ਇਹ ਨਹੀਂ ਪਤਾ ਸੀ ਕਿ ਬੈਂਕ ਦੀ ਕਿਹੜੀਆਂ ਸੇਵਾਵਾਂ 'ਤੇ ਕਿੰਨਾ ਫ਼ੀਸਦੀ ਜੀਐਸਟੀ ਲੱਗਦਾ ਹੈ। CBDT ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਿਸ ਤਰ੍ਹਾਂ ਦੀਆਂ ਸੇਵਾਵਾਂ ਉਤੇ ਜੀਐਸਟੀ ਲਗਣਾ ਚਾਹੀਦਾ ਹੈ ਅਤੇ ਕਿਹੜੀ ਸੇਵਾਵਾਂ ਜੀਐਸਟੀ ਤੋਂ ਮੁਕਤ ਰਹਿਣਗੀਆਂ। ਇਹਨਾਂ ਵਿਚ ਸੱਭ ਤੋਂ ਵੱਡੀ ਸੇਵਾ ਏਟੀਐਮ ਤੋਂ ਨਿਕਾਸੀ ਕੀਤੀ ਹੈ।
GST Council
ਇਸ ਦੇ ਤਹਿਤ 1 ਮਹੀਨੇ ਵਿਚ ਤੈਅ ਮਿਆਦ ਤੋਂ ਵੱਧ ਟ੍ਰਾਂਜ਼ੈਕਸ਼ਨ ਉਤੇ 10 ਰੁਪਏ ਤੋਂ 25 ਰੁਪਏ ਪ੍ਰਤੀ ਟ੍ਰਾਂਜ਼ੈਕਸ਼ਨ ਚਾਰਜ ਦੇਣਾ ਪੈਂਦਾ ਹੈ। ਇਸ ਚਾਰਜ ਦੇ ਨਾਲ ਤੁਹਾਨੂੰ ਜੀਐਸਟੀ ਦਾ ਭੁਗਤਾਨ ਵੀ ਕਰਨਾ ਹੋਵੇਗਾ। ਇਸ ਤੋਂ ਇਲਾਵਾ ਜੇਕਰ ਤੁਸੀਂ ਕ੍ਰੈਡਿਟ ਕਾਰਡ ਧਾਰਕ ਹਨ ਅਤੇ ਬਿਲ ਪੇਮੈਂਟ ਸਮੇਂ 'ਤੇ ਨਹੀਂ ਕਰਦੇ ਹਨ ਤਾਂ ਬੈਂਕ ਤੁਹਾਨੂੰ ਲੇਟ ਪੇਮੈਂਟ ਚਾਰਜ ਵਸੂਲਦਾ ਹੈ। ਇਸ ਉਤੇ ਵੀ ਜੀਐਸਟੀ ਲੱਗਦਾ ਹੈ। ਜੇਕਰ ਤੁਸੀਂ ਜ਼ਿਆਦਾ ਪੰਨਿਆਂ ਵਾਲੀ ਚੈਕ ਬੁੱਕ ਲੈਂਦੇ ਹੋ ਤਾਂ ਤੁਹਾਨੂੰ ਜੀਐਸਟੀ ਦੇਣਾ ਹੁੰਦਾ ਹੈ। ਅਜਿਹੇ ਵਿਚ ਫ਼ੀਸ ਦਿੰਦੇ ਹੋਏ ਚੈਕਬੁਕ ਜਾਂ ਬੈਂਕ ਸਟੇਟਮੈਂਟ ਹਾਸਿਲ ਕਰਨ 'ਤੇ ਉਸ ਫ਼ੀਸ ਉਤੇ ਜੀਐਸਟੀ ਵੀ ਲੱਗੇਗਾ।