ਟ੍ਰੈਨਾਂ ਰੱਦ ਕਰਨ ਵਿਚ 6 ਗੁਣਾਂ ਹੋਇਆ ਵਾਧਾ
Published : May 2, 2019, 5:26 pm IST
Updated : May 2, 2019, 5:26 pm IST
SHARE ARTICLE
Indian railway train cancellation Modi govt RTI
Indian railway train cancellation Modi govt RTI

ਪੰਜ ਸਾਲਾਂ ਵਿਚ ਹਰ ਦਿਨ ਸਿਰਫ਼ 1.75 ਕਿਮੀ ਨਵੇਂ ਟ੍ਰੈਕ ਵਿਛਾਏ ਗਏ

ਨਵੀਂ ਦਿੱਲੀ: 81 ਮਿਲੀਅਨ ਯਾਨੀ ਕਿ 8.1 ਕਰੋੜ ਯਾਤਰੀਆਂ ਨੂੰ ਸਫਰ ਕਰਾਉਣ ਵਾਲੀ ਭਾਰਤੀ ਰੇਲ ਚੀਨ ਤੋਂ ਬਾਅਦ ਦੁਨੀਆ ਦਾ ਚੌਥਾ ਨੈੱਟਵਰਕ ਹੈ। ਜ਼ਾਹਰ ਹੈ ਕਿ ਭਾਰਤੀ ਰੇਲਵੇ ਦਾ ਇਹ ਨੈੱਟਵਰਕ ਕੋਈ ਪੰਜ ਸਾਲਾਂ ਵਿਚ ਨਹੀਂ ਬਣਿਆ। ਮੋਦੀ ਸਰਕਾਰ ਨੇ ਰੇਲਵੇ ਵਿਕਾਸ ਨੂੰ ਲੈ ਕੇ ਬਹੁਤ ਸਾਰੇ ਦਾਅਵੇ ਕੀਤੇ ਹਨ। ਸਾਲ 2014-15 ਦੌਰਾਨ ਭਾਰਤੀ ਰੇਲ ਵਿਚ 135 ਦੁਰਘਟਨਾਵਾਂ ਹੋਈਆਂ ਸਨ..

TrainTrain

...ਪਰ ਹੌਲੀ ਹੌਲੀ ਸਾਲ 2017-18 ਤਕ ਇਹ ਗਿਣਤੀ ਘਟ ਕੇ 73 ਹੋ ਗਈਆਂ, ਜਿਵੇਂ ਕਿ ਮੰਤਰਾਲੇ ਦੁਆਰਾ 28 ਨਵੰਬਰ 2018 ਨੂੰ ਦਿੱਤੇ ਗਏ ਆਰਟੀਆਈ ਜਵਾਬ ਤੋਂ ਪਤਾ ਚਲਿਆ ਹੈ। ਇਹ ਘਟਨਾਵਾਂ ਇਸ ਲਈ ਘਟ ਗਈਆਂ ਕਿਉਂਕਿ ਮੋਦੀ ਸਰਕਾਰ ਨੇ ਅਪਣੇ ਯਤਨਾਂ ਨਾਲ ਦੁਰਘਟਨਾਵਾਂ ਨੂੰ ਰੋਕ ਦਿੱਤਾ ਜਾਂ ਬਿਹਤਰ ਤਕਨੀਕ ਦਾ ਇਸਤੇਮਾਲ ਕੀਤਾ ਗਿਆ। ਨਹੀਂ ਇਹਨਾਂ ਦੁਰਘਟਨਾਵਾਂ ਘਟਣ ਪਿੱਛੇ ਇਕ ਅਦੁੱਤੀ ਬਾਜ਼ੀਗਰੀ ਹੈ।

TrainTrain

26 ਦਸੰਬਰ 2018 ਨੂੰ ਭਾਰਤੀ ਰੇਲਵੇ ਤੋਂ ਮਿਲੀ ਜਾਣਕਾਰੀ ਮੁਤਾਬਕ 2014-15 ਦੌਰਾਨ ਜਿੱਥੇ 3591 ਰੇਲ ਗੱਡੀਆਂ ਨੂੰ ਰੱਦ ਕਰ ਦਿੱਤਾ ਗਿਆ ਸੀ ਉੱਥੇ ਹੀ 2017-18 ਦੌਰਾਨ ਇਸ ਵਿਚ 6 ਗੁਣਾਂ ਵਾਧਾ ਹੋਇਆ ਹੈ। 2017-18 ਦੌਰਾਨ ਕੋਂਸਿਲ ਟ੍ਰੇਨਾਂ ਦੀ ਗਿਣਤੀ 21053 ਹੋ ਗਈ। ਇਸ ਦਾ ਮਤਲਬ ਇਹ ਹੈ ਕਿ ਤੁਸੀਂ ਟ੍ਰੈਕ ’ਤੇ ਟ੍ਰੇਨ ਹੀ ਨਹੀਂ ਚਲਾਉਂਦੇ ਤਾਂ ਜ਼ਾਹਰ ਹੈ ਕਿ ਕੋਈ ਦੁਰਘਟਨਾ ਨਹੀਂ ਹੋਵੇਗੀ।

ਇਹ ਅੰਕੜੇ 26 ਦਸੰਬਰ 2018 ਨੂੰ ਲੋਕ ਸਭਾ ਵਿਚ ਰਾਜ ਮੰਤਰੀ ਰਾਜੇਨ ਗੋਹੇਨ ਦੁਆਰਾ ਦਿੱਤੇ ਗਏ ਸਨ। ਇਕ ਲਿਖਤੀ ਜਵਾਬ ਵਿਚ ਉਹਨਾਂ ਨੇ ਸੰਸਦ ਨੂੰ ਦਸਿਆ ਕਿ 2013-14 ਦੌਰਾਨ ਭਾਰਤੀ ਰੇਲ ਵਿਚ ਯਾਤਰਾ ਕਰਨ ਵਾਲੇ ਯਾਤਰੀਆਂ ਦੀ ਗਿਣਤੀ 8317 ਮਿਲੀਅਨ ਯਾਨੀ ਕਿ 831.7 ਕਰੋੜ ਸੀ ਜੋ ਕਿ 2016-17 ਵਿਚ ਘਟ ਕੇ 811.6 ਕਰੋੜ ਹੋ ਗਈ ਹੈ। ਕੇਵਲ ਤਿੰਨ ਸਾਲ ਦੀ ਮਿਆਦ ਵਿਚ 20.1 ਕਰੋੜ ਯਾਤਰੀਆਂ ਦੀ ਕਮੀ ਆਈ।

TrainTrain

ਮਿਲੀ ਜਾਣਕਾਰੀ ਮੁਤਾਬਕ 2017-18 ਵਿਚ ਲਗਭਗ 30 ਫ਼ੀਸਦੀ ਟ੍ਰੇਨਾਂ ਦੇਰੀ ਨਾਲ ਚਲ ਰਹੀਆਂ ਸਨ ਅਤੇ ਇਹ ਅੰਕੜੇ ਸਾਲ ਦਰ ਸਾਲ ਵਧਦੇ ਜਾ ਰਹੇ ਹਨ। ਸਰਕਾਰ ਇਹ ਕਹਿ ਸਕਦੀ ਹੈ ਕਿ ਯਾਤਰੀ ਸੁਰੱਖਿਆ ’ਤੇ ਵਧ ਧਿਆਨ ਦੇਣ ਕਾਰਨ ਟ੍ਰੇਨਾਂ ਰੱਦ ਹੋਈਆਂ ਹਨ। ਅਜਿਹੇ ਵਿਚ ਇਕ ਵੱਖਰੇ ਕਿਸਮ ਦਾ ਸਵਾਲ ਸਾਹਮਣੇ ਆਉਂਦਾ ਹੈ। ਰੇਲ ਟ੍ਰੇਨਾਂ ਦਾ ਨਵੀਨੀਕਰਨ ਰੇਲਵੇ ਸਿਸਟਮ ਦੀ ਸੁਰੱਖਿਆ ਦਾ ਮਹੱਤਵਪੂਰਣ ਹਿੱਸਾ ਹੈ।

TrainTrain

ਪਰ 4 ਫਰਵਰੀ 2019 ਦੇ ਆਈਟੀਆਈ ਜਵਾਬ ਤੋਂ ਇਕ ਨਿਰਾਸ਼ਾਜਨਕ ਅੰਕੜਾ ਮਿਲਦਾ ਹੈ। ਰੇਲਵੇ ਸਿਸਟਮ ਦੇ ਬਹੁਤ ਮਹੱਤਵਪੂਰਨ ਹਿੱਸੇ ਰੇਲ ਦੇ ਨਵੀਨੀਕਰਨ ਦਾ ਕੰਮ ਸ਼ੁਰੂ ਕਰਨ ਵਿਚ ਤਿੰਨ ਸਾਲ ਲੱਗ ਗਏ। ਕੇਵਲ ਵਿੱਤੀ ਸਾਲ 2017-18 ਵਿਚ ਭਾਰਤੀ ਰੇਲਵੇ ਨੇ 2009-10 ਮੁਕਾਬਲੇ ਟ੍ਰੈਕ ਨਵੀਨੀਕਰਨ ਦਾ ਅੰਕੜਾ ਪਾਰ ਕੀਤਾ। ਭਾਰਤੀ ਰੇਲਵੇ ਕੋਲ 117 ਲੱਖ ਕਿਲੋਮੀਟਰ ਤੋਂ ਵਧ ਦਾ ਨੈੱਟਵਰਕ ਹੈ। ਇਸ ਵਿਚੋਂ ਕੁੱਝ ਪੁਰਾਣੇ ਹੋ ਗਏ ਹਨ ਅਤੇ ਕੁੱਝ ਕਮਜ਼ੋਰ ਹੋ ਗਏ ਹਨ।

ਰੇਲਵੇ ਵਿਕਾਸ ਦਾ ਮਹੱਤਵਪੂਰਣ ਬਿੰਦੂ ਨਵੀਆਂ ਰੇਲ ਲਾਈਨਾਂ ਵਿਛਾਉਣਾ ਵੀ ਹੈ। ਭਾਰਤੀ ਰੇਲਵੇ ਕੋਲ ਐਕਲ ਟ੍ਰੈਕ ਦਾ ਇਕ ਵਿਸ਼ਾਲ ਨੈੱਟਵਰਕ ਹੈ। ਇਸ ਲਈ ਇਸ ਦਾ ਦੋਰਹੀਕਰਣ ਕਰਨਾ ਇਕ ਮੁੱਖ ਕੰਮ ਹੈ। ਸਵਾਲ ਇਹ ਹੈ ਕਿ ਭਾਰਤੀ ਰੇਲ ਦੇ ਵਿਕਾਸ ਲਈ ਮੋਦੀ ਸਰਕਾਰ ਨੇ ਕਿੱਥੋਂ ਕਿੰਨਾ ਪੈਸਾ ਇਕੱਠਾ ਕੀਤਾ ਹੈ। ਮੋਦੀ ਨੇ ਰੇਲਵੇ ਵਿਕਾਸ ਲਈ ਕਈ ਦੇਸ਼ਾਂ ਨਾਲ ਸਮਝੌਤਾ ਪੱਤਰਾਂ ’ਤੇ ਦਸਤਖ਼ਤ ਕੀਤੇ ਸਨ।

ਕੀ ਉਹਨਾਂ ਸਮਝੌਤਿਆਂ ਤੋਂ ਹੁਣ ਤਕ ਕੋਈ ਫਾਇਦਾ ਹੋਇਆ ਹੈ। ਇਸ ਦੀ ਕੋਈ ਜਾਣਕਾਰੀ ਨਹੀਂ ਹੈ। ਅੱਜ ਤਕ ਰੇਲਵੇ ਵਿਸ਼ਵ ਵਿਦਿਆਲਿਆਂ ਵਡੋਦਰਾ ਵਿਚ ਇਕ ਅਸਥਾਈ ਵਿਵਸਥਾ ਵਿਚ ਚਲ ਰਿਹਾ ਹੈ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement