ਫ਼ੈਸਲਾ ਤਾਂ ਹੋਇਆ ਪਿਆ ਹੈ ਪਰ ਕੁਝ ਕਾਮਰੇਡ ਨੇ ਜੋ ਸਮਝੌਤਾ ਨਹੀਂ ਹੋਣ ਦੇ ਰਹੇ - ਗਰੇਵਾਲ
Published : Feb 3, 2021, 9:19 pm IST
Updated : Feb 3, 2021, 9:24 pm IST
SHARE ARTICLE
Farmer protest
Farmer protest

ਜੋਗਿੰਦਰ ਉਗਰਾਹਾਂ, ਯੋਗਿੰਦਰ ਯਾਦਵ, ਦਰਸ਼ਨਪਾਲ, ਹੱਨਨ ਮੌਲਾ ਅਤੇ ਕਵਿਤਾ ਨੂੰ ਦੱਸਿਆ ਹਿੰਸਾ ਲਈ ਜ਼ਿੰਮੇਵਾਰ

ਨਵੀਂ ਦਿੱਲੀ,( ਸ਼ੈਸ਼ਵ ਨਾਗਰਾ ) : ਫ਼ੈਸਲਾ ਤਾਂ ਹੋਇਆ ਪਿਆ ਹੈ ਪਰ ਕੁਝ ਕਾਮਰੇਡ ਨੇ ਜੋ ਕਿਸਾਨੀ ਸਮਝੌਤੇ ਨੂੰ ਨਹੀਂ ਹੋਣ ਦਿੰਦੇ, ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਦੇ ਸੀਨੀਅਰ ਆਗੂ ਹਰਜੀਤ ਸਿੰਘ ਗਰੇਵਾਲ ਨੇ ਸਪੋਕਸਮੈਨ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕੀਤਾ।  ਉਨ੍ਹਾਂ ਕਿਹਾ ਕਿ ਕਿਸਾਨ ਤਾਂ ਭੋਲੇ ਭਾਲੇ ਹਨ ਉਨ੍ਹਾਂ ਨੂੰ ਗੁੰਮਰਾਹ ਕਰਕੇ ਧਰਨੇ ਵਿਚ ਲਿਆਂਦਾ ਗਿਆ ਹੈ , ਉਨ੍ਹਾਂ ਕਿਹਾ ਕਿ ਚਾਰ ਕੁ ਕਾਮਰੇਡ ਨੇ ਫ਼ੈਸਲਾ ਨਹੀਂ ਹੋਣ ਦਿੰਦੇ ਫ਼ੈਸਲਾ ਤਾਂ ਹੋਇਆ ਪਿਆ ਹੈ ਬਸ ਕਿਸਾਨਾਂ ਨੇ ਨਵੀਂਆਂ ਪ੍ਰਪੋਜ਼ਲਾਂ ਬਾਰੇ ਹੀ ਦੱਸਣਾ ਹੈ । 

farmerfarmerਗਰੇਵਾਲ ਨੇ ਕਿਹਾ ਕਿ ਸਰਕਾਰ ਤਾਂ ਕਿਸਾਨ ਦੇ ਨਾਲ ਹੈ ਹੁਣ ਕਿਸਾਨ ਸਰਕਾਰ ਨੂੰ ਕੋਈ ਨਵੀਂ ਗੱਲ ਦੱਸਣਗੇ ਤਾਂ ਨਵੀਂ ਮੀਟਿੰਗ ਹੋ ਜਾਵੇਗੀ , ਉਨ੍ਹਾਂ ਕਿਹਾ ਕਿ ਕਿਸਾਨੀ ਅੰਦੋਲਨ ਦੀ ਅਗਵਾਈ ਕਰਨ ਵਾਲੇ ਕਿਸਾਨ ਲੀਡਰ ਨਹੀਂ ਹਨ ਸਗੋਂ ਕਾਮਰੇਡ ਹਨ ਜੋ ਜਾਣ ਬੁੱਝ ਕੇ ਕਿਸਾਨਾਂ ਨੂੰ ਗੁੰਮਰਾਹ ਕਰ ਰਹੇ ਹਨ । ਇਨ੍ਹਾਂ ਕਾਮਰੇਡਾਂ ਦੀ ਮਨਸ਼ਾ ਸੀ ਕਿ ਦਿੱਲੀ ਵਿਚ ਦੰਗੇ ਕਰਵਾ ਕੇ ਸਰਕਾਰ ‘ਤੇ ਦਾਗ ਲਾਇਆ ਜਾਵੇ , ਉਨ੍ਹਾਂ ਕਿਹਾ ਕਿ ਸਦਕੇ ਜਾਈਏ ਸਾਡੀ ਸਰਕਾਰ ਦੇ ਜਿਸ ਨੇ ਕਿਸਾਨਾਂ ‘ਤੇ ਲਾਠੀ ਡੰਡਾ ਨਹੀਂ ਚਲਾਇਆ । ਉਨ੍ਹਾਂ ਕਿਹਾ ਕਿ ਮੈਂ ਪ੍ਰਧਾਨਮੰਤਰੀ ਨਰਿੰਦਰ ਮੋਦੀ , ਅਮਿਤ ਸ਼ਾਹ ਅਤੇ ਦਿੱਲੀ ਪੁਲੀਸ ਨੂੰ ਸਲਾਮ ਕਰਦਾ ਹਾਂ ਜਿਸ ਨੇ  ਕਿਸਾਨਾਂ ਦੀ ਉੱਤੇ ਲਾਠੀ ਨਹੀਂ ਚਲਾਈ । 

Farmer protest Farmer protestਹਰਜੀਤ ਗਰੇਵਾਲ ਨੇ ਕਿਸਾਨ ਆਗੂਆਂ ਦਾ ਨਾਮ ਲੈਂਦਿਆਂ ਕਿਹਾ ਕਿ ਇਨ੍ਹਾਂ ਨੇ ਦੇਸ਼ ਨੂੰ ਬਦਨਾਮ ਕਰਨ ਦੇ ਲਈ ਇਹ ਸਭ ਕੁਝ ਕੀਤਾ ਹੈ , ਪੰਜ ਛੇ ਆਗੂ ਹਨ ਜਿਨ੍ਹਾਂ ਵਿੱਚ ਜੋਗਿੰਦਰ ਸਿੰਘ ਉਗਰਾਹਾਂ, ਯੋਗਿੰਦਰ ਯਾਦਵ, ਦਰਸ਼ਨਪਾਲ,  ਹੱਨਨ ਮੌਲਾ ਅਤੇ ਕਵਿਤਾ ਇਹ ਸਭ ਦਿੱਲੀ ਵਿੱਚ ਹਿੰਸਾ ਕਰਵਾਉਣ ਲਈ ਜ਼ਿੰਮੇਵਾਰ ਹਨ । ਇਹ ਆਗੂ ਹੀ ਦੋਸ਼ੀ ਹਨ ਜਿਨ੍ਹਾ ਭੋਲੇ ਭਾਲੇ ਕਿਸਾਨਾਂ ਦਾ ਨਾਜਾਇਜ ਫਾਇਦਾ ਉਠਾਇਆ ਹੈ ।  

Farmer protestFarmer protestਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਖੇਤੀਬਾੜੀ ਕਾਨੂੰਨਾਂ ਦਾ ਮਸਲਾ ਬਿਲਕੁਲ ਹੱਲ ਹੋ ਚੁੱਕਾ ਹੈ , ਹੁਣ ਬਸ ਕਿਸਾਨ ਲੀਡਰਾਂ ਦੇ ਹੱਥ ਵਿੱਚ ਹੈ ਮਸਲਾ ਹੱਲ ਕਰਨਾ ਹੈ ਜਾ ਨਹੀਂ । ਹਰਜੀਤ ਗਰੇਵਾਲ ਨੇ ਕਿਹਾ ਕਿ ਖੇਤੀਬਾੜੀ ਨਾਲ ਸਬੰਧਤ ਕਾਨੂੰਨ ਰੱਦ ਨਹੀਂ ਹੋਣਗੇ, ਜੇਕਰ ਕਿਸਾਨ ਚਾਹੁਣ ਤਾਂ ਅਸੀਂ ਹੋਰ ਸੋਧਾਂ ਵੀ ਕਰ ਸਕਦੇ ਹਾਂ ।   ਹਰਜੀਤ ਗਰੇਵਾਲ ਨੇ ਕਿਹਾ ਕਿ ਜਦੋਂ ਇਨ੍ਹਾਂ ਕਿਸਾਨ ਲੀਡਰਾਂ ਦੀ ਅਸਲੀਅਤ ਕਿਸਾਨਾਂ ਨੂੰ ਪਤਾ ਲੱਗੂ ਤਾਂ ਇਨ੍ਹਾਂ ਕਿਸਾਨ ਲੀਡਰਾਂ ਨੂੰ ਭੱਜਦਿਆਂ ਨੂੰ ਰਾਹ ਨਹੀਂ ਲੱਭਣਾ । ਉਨ੍ਹਾਂ ਕਿਹਾ ਕਿ ਇਕ ਸਾਡਾ ਕਿਸਾਨ ਭੋਲਾ ਭਾਲਾ ਹੈ, ਉਸ ਨੂੰ ਲਗਾਤਾਰ ਗੁੰਮਰਾਹ ਕੀਤਾ ਜਾ ਰਿਹਾ ਹੈ।

Rakesh TikaitRakesh Tikaitਗਰੇਵਾਲ ਨੇ ਕਿਹਾ ਕਿ ਪੰਜਾਬ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੀ ਦੇਸ਼ ਦੀ ਜਮਹੂਰੀਅਤ ਨੂੰ ਖਤਮ ਕਰਨ ਵਾਲੇ ਪਾਸੇ ਤੁਰਿਆ ਹੋਇਆ ਹੈ । ਉਨ੍ਹਾਂ ਕਿਹਾ ਕਿ ਆਪਣੇ ਵਿਰੋਧੀਆਂ ਨੂੰ ਦਬਾਉਣ ਦੇ ਲਈ ਉਸ ਨੇ ਸੁਖਬੀਰ ਬਾਦਲ ‘ਤੇ ਵੀ ਹਮਲਾ ਕਰਵਾਇਆ ਹੈ । ਉਨ੍ਹਾਂ ਕਿਹਾ ਕਿ ਲੋਕਾਂ ਨੂੰ  ਉਕਸਾਉਣ ਲਈ ਕਿਸਾਨਾਂ ਦੇ ਮੋਢੇ ਦਾ ਇਸਤੇਮਾਲ ਕਰ ਰਿਹਾ ਹੈ ।ਹਰਜੀਤ ਗਰੇਵਾਲ ਨੇ ਕਿਹਾ ਕਿ ਕੈਪਟਨ ਹੀ ਅਜਿਹੀ ਸ਼ਹਿ ਦੇ ਕੇ ਦੇ ਰਿਹਾ ਹੈ ,ਉਨ੍ਹਾਂ ਕਿਹਾ ਕਿ ਚੱਲ ਰਿਹਾ ਹੈ ਕਿਸਾਨੀ ਅੰਦੋਲਨ ਸਰਕਾਰ ਵੱਲੋਂ ਸਪਾਂਸਰ ਕੀਤਾ ਗਿਆ ਹੈ । 

Farmer protest Farmer protestਉਨ੍ਹਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਨੇ ਸਰਕਾਰ ਨਾਲ ਸਮਝੌਤਾ ਕਰਕੇ ਹਿੰਸਾ ਕੀਤੀ ਅਤੇ ਤਿਰੰਗੇ ਦਾ ਅਪਮਾਨ ਕੀਤਾ ਹੈ । ਇਸ ਹਿੰਸਾ ਲਈ ਉਹ ਦੋਸ਼ੀ ਹਨ , ਇਨ੍ਹਾਂ ‘ਤੇ ਇਤਬਾਰ ਨਹੀਂ ਕੀਤਾ ਜਾ ਸਕਦਾ । ਇਸੇ ਕਰਕੇ ਦਿੱਲੀ ਬਾਰਡਰਾਂ ਦੀ ਘੇਰਾਬੰਦੀ ਕੀਤੀ ਗਈ ਹੈ , ਹਰਜੀਤ ਗਰੇਵਾਲ ਨੇ ਕਿਹਾ ਕਿ ਜੋ ਵੈਬਚੈਨਲ ਲੋਕਾਂ  ਨੂੰ ਗੁੰਮਰਾਹ ਕਰਦੇ ਹਨ, ਉਨ੍ਹਾਂ ‘ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਅਤੇ ਬੰਦ ਹੋਣੇ ਚਾਹੀਦੇ ਹਨ ।

                  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement