
ਲੋਕ ਦਸ ਰਹੇ ਹਨ ਅਤਿਵਾਦ ਦਾ ਫਿਨਿਸ਼ਰ
ਨਵੀਂ ਦਿੱਲੀ: ਕਸ਼ਮੀਰ ਵਿਚ ਅਤਿਵਾਦੀ ਹਮਲੇ ਨੂੰ ਲੈ ਕੇ ਸਲਾਹਕਾਰੀ ਜਾਰੀ ਕਰ ਦਿੱਤੀ ਗਈ ਹੈ। ਇਸ ਦੇ ਚਲਦੇ ਅਮਰਨਾਥ ਯਾਤਰਾ ਨੂੰ ਵੀ ਰੋਕ ਦਿੱਤਾ ਗਿਆ ਹੈ। ਪੂਰਾ ਦੇਸ਼ ਕਸ਼ਮੀਰ ਵਿਚ ਹੋ ਰਹੀ ਇਸ ਹਲਚਲ ਤੇ ਸੱਭ ਦੀ ਨਜ਼ਰ ਹੈ। ਪਰ ਟਵਿੱਟਰ 'ਤੇ ਕੁੱਝ ਹੋਰ ਹੀ ਦੇਖਣ ਨੂੰ ਮਿਲ ਰਿਹਾ ਹੈ। ਲੋਕ ਕਸ਼ਮੀਰ ਮੁੱਦੇ 'ਤੇ ਮਹਿੰਦਰ ਧੋਨੀ ਦੀ ਫੋਟੋ ਸ਼ੇਅਰ ਕਰ ਰਹੇ ਹਨ। ਫੋਟੋਆਂ ਵਿਚ ਧੋਨੀ ਬੰਦੂਕ ਦੇ ਨਾਲ ਫ਼ੌਜ ਦੀ ਵਰਦੀ ਵਿਚ ਦਿਖਾਈ ਦੇ ਰਹੇ ਹਨ।
Dhoni as a finisher at Kashmir? #OperationKashmir pic.twitter.com/eemJOwyESo
— Prakhar Sharma (@aatmmanthan7) August 3, 2019
ਇਸ ਫੋਟੋ ਨਾਲ ਲੋਕ ਧੋਨੀ ਨੂੰ ਕਸ਼ਮੀਰ ਵਿਚ ਅਤਿਵਾਦੀ ਦਾ ਫਿਨਿਸ਼ਰ ਦਸ ਰਹੇ ਹਨ। ਕਸ਼ਮੀਰ ਵਿਚ ਬਣੇ ਹਾਲਾਤ 'ਤੇ ਜਿੱਥੇ ਲੋਕ ਗੰਭੀਰਤਾ ਨਾਲ ਸੋਚ ਰਹੇ ਹਨ ਉੱਥੇ ਹੀ ਟਵਿਟਰ 'ਤੇ ਛਿੜੀ ਚਰਚਾ ਵਿਚ ਲੋਕ ਇਸ ਹਾਲਾਤ 'ਤੇ ਕਹਿ ਰਹੇ ਹਨ ਕਿ ਧੋਨੀ ਨੂੰ ਬਿਨਾਂ ਵਜ੍ਹਾ ਤੋਂ ਕਸ਼ਮੀਰ ਨਹੀਂ ਭੇਜਿਆ ਜਾ ਰਿਹਾ।
#OperationKashmir Presence of Dhoni in Kashmir is for some reason. Seems like he is going to finish there also. ? #OperationKashmir pic.twitter.com/1SIeLTrDty
— ravi (@ravicbe) August 2, 2019
ਲੋਕਾਂ ਦਾ ਕਹਿਣਾ ਹੈ ਕਿ ਧੋਨੀ ਕਸ਼ਮੀਰ ਵਿਚ ਅਤਿਵਾਦ ਦਾ ਸਫਾਇਆ ਕਰਨ ਗਏ ਹਨ। ਇਕ ਟਵਿਟਰ ਯੂਜ਼ਰ ਨੇ ਲਿਖਿਆ ਕਿ ਧੋਨੀ ਕਿਸੇ ਵੱਡੇ ਕਾਰਨ ਨਾਲ ਹੀ ਕਸ਼ਮੀਰ ਵਿਚ ਮੌਜੂਦ ਹਨ। ਉਹਨਾਂ ਨੂੰ ਲਗਦਾ ਹੈ ਕਿ ਉਹ ਇੱਥੇ ਵੀ ਫਿਨਿਸ਼ ਕਰ ਕੇ ਆਉਣਗੇ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।