ਕੇਬੀਸੀ-10 'ਚ ਆਇਰਮੈਨ ਪ੍ਰਵੀਨ: 26/11 ਹਮਲੇ ਦੌਰਾਨ ਬਚਾਈਆਂ ਸਨ 150 ਜਾਨਾਂ
Published : Oct 4, 2018, 4:50 pm IST
Updated : Oct 4, 2018, 4:50 pm IST
SHARE ARTICLE
Parveen
Parveen

ਕੌਣ ਬਣੇਗਾ ਕਰੋੜਪਤੀ-10 ‘ਚ ਸ਼ੁਕਰਵਾਰ ਨੂੰ ਮੰਚ ਤੇ ਉਹ ਮਹਾਨ ਵਿਅਕਤੀ ਆ ਰਿਹਾ ਹੈ ਜਿਸ ਨੇ 26/11 ਨੂੰ ਹੋਏ ਮੁੰਬਈ ‘ਤੇ ਅਤਿਵਾਦੀ...

ਮੁੰਬਈ : ਕੌਣ ਬਣੇਗਾ ਕਰੋੜਪਤੀ-10 ‘ਚ ਸ਼ੁਕਰਵਾਰ ਨੂੰ ਮੰਚ ਤੇ ਉਹ ਮਹਾਨ ਵਿਅਕਤੀ ਆ ਰਿਹਾ ਹੈ ਜਿਸ ਨੇ 26/11 ਨੂੰ ਹੋਏ ਮੁੰਬਈ ‘ਤੇ ਅਤਿਵਾਦੀ ਹਮਲੇ ‘ਚ ਅਪਣੀ ਵੀਰਤਾ ਅਤੇ ਸਾਹਸ ਨਾਲ 150 ਲੋਕਾਂ ਦੀ ਜਾਨ ਬਚਾਈ। ਉਨ੍ਹਾਂ ਦੇ ਇਸ ਸਾਹਸ ਦੇ ਲਈ 26 ਜਨਵਰੀ 2009 ‘ਚ ਮੌਜੂਦਾ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੇ ਉਨ੍ਹਾਂ ਨੂੰ ਸ਼ੂਰਵੀਰਤਾ ਚੱਕਰ ਨਾਲ ਨਵਾਜਿਆ ਸੀ। ਬੁਲੰਦਸ਼ਹਿਰ ਜ਼ਿਲ੍ਹੇ ‘ਚ ਭਟੌਨਾ ਪਿੰਡ ਦੇ ਰਹਿਣ ਵਾਲੇ ਮਰੀਨ ਕਮਾਂਡੋ ਪ੍ਰਵੀਨ ਨੇ 26 ਨਵੰਬਰ 2008 ਨੂੰ ਮੁੰਬਈ ਦੇ ਤਾਜ ਹੋਟਲ ‘ਤੇ ਹੋਏ ਅਤਿਵਾਦੀ ਹਮਲੇ ‘ਚ ਅਤਿਵਾਦੀਆਂ ਦਾ ਬੜੀ ਬਹਾਦਰੀ ਨਾਲ ਸਾਹਮਣਾ ਕੀਤਾ।

KBCKBCਇਸ ਹਮਲੇ ਦੇ ਦੌਰਾਨ ਉਨ੍ਹਾਂ ਨੂੰ ਤਿੰਨ ਗੋਲੀਆਂ ਵੱਜੀਆਂ- ਕੰਨ ਅਤੇ ਫੇਫੜੇ ‘ਤੇ। ਕੰਨ ਵਿਚ ਗੋਲੀ ਵੱਜਣ ‘ਤੋਂ ਬਾਅਦ ਪ੍ਰਵੀਣ ਨੂੰ ਪਤਾ ਸੀ ਕਿ ਸੁਣਨ ਵਿਚ ਮੁਸ਼ਕਿਲ ਆਉਣ ਕਾਰਨ ਹੁਣ ਉਹ ਕਮਾਂਡੋ ‘ਚ ਨਹੀਂ ਰਹਿ ਸਕਦੇ ਪਰ ਉਨ੍ਹਾਂ ਨੇ ਹਿੰਮਤ ਨਹੀਂ ਹਾਰੀ ਅਤੇ ਆਪਣੀ ਕਮਜ਼ੋਰੀ ਨੂੰ ਹੀ ਆਪਣੀ ਤਾਕਤ ਬਣਾ ਕੇ ਇਕ ਦੌੜਾਕ ਦੇ ਰੂਪ ਵਿਚ ਆਪਣੀ ਵੱਖਰੀ ਪਹਿਚਾਣ ਬਣਾਈ। ਅੱਜ ਪੂਰਾ ਦੇਸ਼ ਉਨ੍ਹਾਂ ਨੂੰ ਸਲਾਮ ਕਰਦਾ ਹੈ। KBC-10 ਦੇ ਮੰਚ ‘ਤੇ ਪਹੁੰਚਣ ਉਤੇ ਅਮਿਤਾਬ ਬੱਚਨ ਨੇ ਉਨ੍ਹਾਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਇਹ ਦੇਸ਼ ਦੇ ਪਹਿਲੇ ਦਿਵਆਂਗ ਆਇਰਮੈਂਨ ਹਨ।

Parveen Parveenਪ੍ਰਵੀਣ ਦੇ ਮੰਚ ‘ਤੇ ਪਹੁੰਚਦੇ ਹੀ ਕੇ.ਬੀ.ਸੀ. ਦੇ ਪੂਰੇ ਸਟੂਡੀਓ ਨੇ ਤਾੜੀਆਂ ਨਾਲ ਉਨ੍ਹਾਂ ਦਾ ਸਵਾਗਤ ਕੀਤਾ। ਨੌਸੈਨਾ ਤੋਂ ਸੇਵਾ ਮੁਕਤ ਹੋਣ ਤੋਂ ਬਾਅਦ ਇਕ ਅੰਤਰਰਾਸ਼ਟਰੀ ਦੌੜਾਕ ਦੇ ਰੂਪ ਵਿਚ ਪਹਿਚਾਣ ਬਣਾਉਣਾ ਉਨ੍ਹਾਂ ਲਈ ਸੌਖਾ ਨਹੀਂ ਸੀ। ਸਭ ਤੋਂ ਪਹਿਲਾਂ ਉਨ੍ਹਾਂ ਨੇ ਨੇਵੀ ਪਹਾੜੀ ਦਲ ਲਈ ਬੇਨਤੀ ਕੀਤੀ, ਪਰ ਮੈਡੀਕਲ ਅਧਾਰ ਤੇ ਉਨ੍ਹਾਂ ਨੂੰ ਨਹੀਂ ਰੱਖਿਆ ਗਿਆ। ਫਿਰ ਵੀ ਪ੍ਰਵੀਣ ਨੇ ਹਿੰਮਤ ਨਹੀਂ ਹਾਰੀ ਅਤੇ ਖ਼ੁਦ ਨੂੰ ਫਿਟ ਸਾਬਿਤ ਕਰਨ ਲਈ ਹਰ ਕੋਸ਼ਿਸ਼ ਕੀਤੀ ਜਿਸ ਨਾਲ ਅੱਜ ਉਨ੍ਹਾਂ ਦੀ ਅਲੱਗ ਪਹਿਚਾਣ ਬਣੀ ਹੈ ਅਤੇ ਆਖਿਰਕਾਰ ਉਨ੍ਹਾਂ ਦਾ ਸੁਪਨਾ ਪੂਰਾ ਹੋਇਆ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Pathankot News: ਬਹੁਤ ਵੱਡਾ ਹਾਦਸਾ! ਤੇਜ਼ ਹਨ੍ਹੇਰੀ ਨੇ ਤੋੜ ਦਿੱਤੇ ਬਿਜਲੀ ਦੇ ਖੰਭੇ, ਲਪੇਟ 'ਚ ਆਈ ਬੱਸ, ਦੇਖੋ ਮੌਕੇ

20 Apr 2024 11:09 AM

ਪਟਿਆਲਾ ਦੇ ਬਾਗੀ ਕਾਂਗਰਸੀਆਂ ਲਈ Dharamvir Gandhi ਦਾ ਜਵਾਬ

20 Apr 2024 10:43 AM

ਕੀ Captain Amarinder Singh ਕਰਕੇ ਨਹੀਂ ਦਿੱਤੀ ਟਕਸਾਲੀ ਕਾਂਗਰਸੀਆਂ ਨੂੰ ਟਿਕਟ?

20 Apr 2024 10:00 AM

ਚਮਕੀਲਾ ਗੰਦੇ ਗੀਤਾਂ ਕਾਰਨ ਮਰਿਆ, ਪਰ ਬਾਕੀ ਕਿਵੇਂ ਬੱਚ ਗਏ? ਪਾਸ਼ ਦਾ ਕੀ ਕਸੂਰ ਸੀ...

20 Apr 2024 9:49 AM

Punjab Weather Update: ਪੈ ਗਏ ਗੜ੍ਹੇ, ਭਾਰੀ ਮੀਂਹ ਨੇ ਮੌਸਮ ਕੀਤਾ ਠੰਢਾ, ਤੁਸੀਂ ਵੀ ਦੱਸੋ ਆਪਣੇ ਇਲਾਕੇ ਦਾ ਹਾਲ |

19 Apr 2024 4:31 PM
Advertisement